ਪਟਿਆਲਾ ‘ਚ ਜੇਲ੍ਹ ਟਰੇਨਿੰਗ ਸਕੂਲ ਵਿੱਚ ਸਰੀਰਕ ਟੈਸਟ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕੁੜੀਆਂ ਨੇ ਕਿਹਾ ਕਿ ਉਹ ਮੁੰਡਿਆਂ ਵਾਂਗ ਭਾਰ ਚੁੱਕਣ ਦੇ ਨਿਯਮ ਨੂੰ ਪੂਰਾ ਨਹੀਂ ਕਰ ਸਕਣਗੀਆਂ। ਫਾਇਰਮੈਨ ਦੀ ਪ੍ਰੀਖਿਆ ਪਾਸ ਕਰਨ ਵਾਲੇ 1875 ਬਿਨੈਕਾਰਾਂ ਦੇ ਸਰੀਰਕ ਟੈਸਟ ਜੇਲ੍ਹ ਟਰੇਨਿੰਗ ਸਕੂਲ ਵਿੱਚ ਚੱਲ ਰਹੇ ਸਨ।
ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਕੁੜੀਆਂ ਨੂੰ ਮੁੰਡਿਆਂ ਵਾਂਗ ਹੀ ਭਾਰ ਝੱਲਣਾ ਪਵੇਗਾ। ਇਸ ਦੇ ਵਿਰੋਧ ਵਿੱਚ ਸਾਰੇ ਉਮੀਦਵਾਰ ਜੇਲ੍ਹ ਟਰੇਨਿੰਗ ਸਕੂਲ ਦੇ ਬਾਹਰ ਧਰਨੇ ’ਤੇ ਬੈਠ ਗਏ।
ਸਾਰੇ ਉਮੀਦਵਾਰ ਦੁਪਹਿਰ ਤੱਕ ਜੇਲ੍ਹ ਦੇ ਬਾਹਰ ਧਰਨੇ ’ਤੇ ਬੈਠੇ ਰਹੇ, ਜਿਸ ਮਗਰੋਂ ਜੇਲ੍ਹ ਟਰੇਨਿੰਗ ਸਕੂਲ ਦੇ ਪ੍ਰਿੰਸੀਪਲ ਨੇ ਭਰੋਸਾ ਦਿੱਤਾ ਤੇ ਧਰਨਾ ਚੁੱਕਿਆ ਗਿਆ। ਕਰੀਬ ਤਿੰਨ ਘੰਟੇ ਤੱਕ ਸਾਰੇ ਉਮੀਦਵਾਰ ਸੜਕ ਜਾਮ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਧਰਨੇ ‘ਤੇ ਬੈਠੇ ਰਹੇ।
ਪ੍ਰਦਰਸ਼ਨ ਕਰ ਰਹੇ ਅਮਰਜੀਤ ਸਿੰਘ ਨੇ ਦੱਸਿਆ ਕਿ ਲੜਕੀਆਂ ਸਰੀਰਕ ਟੈਸਟ ਲਈ ਆਈਆਂ ਸਨ। ਜਿੱਥੇ ਕੁੜੀਆਂ ਨੂੰ 60 ਕਿਲੋ ਦੀ ਬੋਰੀ ਚੁੱਕਣ ਲਈ ਕਿਹਾ ਗਿਆ ਸੀ ਪਰ ਜ਼ਿਆਦਾਤਰ ਲੜਕੀਆਂ ਇਹ ਟੈਸਟ ਪਾਸ ਨਹੀਂ ਕਰ ਸਕੀਆਂ। ਅਧਿਕਾਰੀਆਂ ਨੇ 60 ਕਿਲੋ ਅਤੇ 90 ਕਿਲੋ ਭਾਰ ਚੁੱਕਣ ਲਈ ਟੈਸਟ ਲੈਣੇ ਸਨ। ਕੁੜੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਭਾਰ ਚੁੱਕਣ ਦੀ ਯੋਗਤਾ ਸਬੰਧੀ ਮੁੰਡਿਆਂ ਦੇ ਮੁਕਾਬਲੇ ਰਾਹਤ ਦਿੱਤੀ ਜਾਵੇ।
ਇਹ ਵੀ ਪੜ੍ਹੋ : ਨੂੰਹ ਨੇ ਰਚੀ ਜਾ.ਨ.ਲੇਵਾ ਸਾਜ਼ਿਸ਼, ਗੂਗਲ ਤੋਂ ਲੱਭਿਆ ਤਰੀਕਾ, ਇੱਕ ਮਹੀਨੇ ‘ਚ ਪੂਰਾ ਪਰਿਵਾਰ ਖ਼ਤ.ਮ
ਮਨਪ੍ਰੀਤ ਕੌਰ ਨੇ ਕਿਹਾ ਕਿ ਹੋਰਨਾਂ ਵਿਭਾਗਾਂ ਵਿੱਚ ਵੀ ਮੁੰਡੇ ਅਤੇ ਕੁੜੀਆਂ ਦੇ ਸਰੀਰਕ ਟੈਸਟ ਵਿੱਚ ਅੰਤਰ ਹੈ, ਇਸ ਲਈ ਫਾਇਰਮੈਨ ਦੀ ਪੋਸਟ ਵਿੱਚ ਵੀ ਇਹੀ ਨਿਯਮ ਹੋਣਾ ਚਾਹੀਦਾ ਸੀ। ਧਰਨੇ ’ਤੇ ਬੈਠੀਆਂ ਕੁੜੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਸਰਕਾਰ ਵੱਲੋਂ ਦਿੱਤਾ ਗਿਆ ਇਸ਼ਤਿਹਾਰ ਹੈ, ਜਿਸ ਵਿੱਚ ਅਜਿਹਾ ਕੋਈ ਨਿਯਮ ਨਹੀਂ ਲਿਖਿਆ ਗਿਆ। ਕੁਝ ਨਿਯਮ ਸਨ, ਜਿਨ੍ਹਾਂ ਦੀ ਪਾਲਣਾ ਕਰਦੇ ਹੋਏ ਉਹ ਲਿਖਤੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਫਿਜ਼ੀਕਲ ਟੈਸਟ ਦੇਣ ਪਹੁੰਚੇ ਸਨ।
ਵੀਡੀਓ ਲਈ ਕਲਿੱਕ ਕਰੋ -: