ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ਹੁਣ ਤੱਕ ਦੇ ਉਚਤਮ ਪੱਧਰ ‘ਤੇ ਹੈ ਤੇ ਮੋਦੀ ਸਰਕਾਰ ਇਸ ਨੂੰ ਇਕ ਵੱਖਰੇ ਪੱਧਰ ‘ਤੇ ਲਿਜਾਣ ਜਾ ਰਹੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚੰਦਰਯਾਨ ਦੀ ਤਰ੍ਹਾਂ ਦੋ-ਪੱਖੀ ਸਬੰਧ ਵੀ ਮਜ਼ਬੂਤ ਹੋਣਗੇ। ਅਮਰੀਕਾ-ਭਾਰਤ ਸਬੰਧ ਚੰਦਰਮਾ ਤੋਂ ਵੀ ਹੋਰ ਅੱਗੇ ਤੱਕ ਜਾਣਗੇ।
ਵਿਦੇਸ਼ ਮੰਤਰੀ ਨੇ ਵਾਸ਼ਿੰਗਟਨ ਵਿਚ ਭਾਰਤੀ ਦੂਤਾਵਾਸ ਵੱਲੋਂ ਆਯੋਜਿਤ ਸੇਲੀਬ੍ਰੇਟਿੰਗ ਕਲਰਸ ਆਫ ਫ੍ਰੈਂਡਸ਼ਿਪ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ। ਇਥੇ ਉਨ੍ਹਾਂ ਨੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਇੰਡੀਆ ਹਾਊਸ ਵਿਚ ਇਕੱਠੇ ਹੋਏ ਸੈਂਕੜੇ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕੀਤਾ। ਜੈਸ਼ੰਕਰ ਨੇ ਕਿਹਾ ਕਿ ਜੀ-20 ਦੀ ਸਫਲਤਾ ਅਮਰੀਕਾ ਦੇ ਸਮਰਥਨ ਦੇ ਬਿਨਾਂ ਨਹੀਂ ਹੋ ਸਕਦੀ ਸੀ। ਉੁਨ੍ਹਾਂ ਕਿਹਾ ਕਿ ਮੇਜ਼ਬਾਨ ਵਜੋਂ ਜਦੋਂ ਚੀਜ਼ਾਂ ਚੰਗੀਆਂ ਹੁੰਦੀਆਂ ਹਨ ਤਾਂ ਮੇਜ਼ਬਾਨ ਨੂੰ ਹਮੇਸ਼ਾ ਕ੍ਰੈਡਿਟ ਮਿਲਦਾ ਹੈ।ਇਹ ਸਹੀ ਹੈ ਪਰ ਜੇਕਰ ਜੀ-20 ਦੇ ਸਾਰੇ ਮੈਂਬਰ ਇਸ ਦੀ ਸਫਲਤਾ ਲਈ ਕੰਮ ਨਾ ਕਰਦੇ ਤਾਂ ਜੀ-20 ਇਕੱਠੇ ਨਾ ਹੋ ਪਾਉਂਦਾ।
ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਗਾਂਧੀ ਜੀ ਦੇ ਕਥਨ ਨੂੰ ਕਈ ਵਾਰ ਦੁਹਰਾਉਂਦੇ ਹਾਂ।ਉਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਕੀਤੀਆਂ ਹਨ। ਹੁਣ ਸਵਾਲ ਉਠਦਾ ਹੈ ਕਿ ਉਨ੍ਹਾਂ ਦਾ ਸੰਦੇਸ਼ ਕੀ ਸੀ? ਉਨ੍ਹਾਂ ਦਾ ਸੰਦੇਸ਼ ਸਹੀ ਕੰਮ ਕਰਨ, ਸੱਭਿਅਕ ਕੰਮ ਕਰਨ ਤੇ ਕਿਸੇ ਨੂੰ ਵੀ ਪਿੱਛੇ ਨਾ ਛੱਡਣ ਬਾਰੇ ਸੀ।
ਦਿੱਲੀ ਵਿਚ ਹੋਏ ਸਫਲ ਜੀ-20 ਸਿਖਰ ਸੰਮੇਲਨ ‘ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਗਾਂਧੀ ਜੀ ਦਾ ਸੰਦੇਸ਼ ਬਹੁਤ ਜਟਿਲ ਹੈ ਪਰ ਇਸ ਦਾ ਸਾਰ ਅਸਲ ਵਿਚ ਬਹੁਤ ਸਰਲ ਹੈ। ਜਦੋਂ ਅਸੀਂ ਜੀ-20 ਦੀ ਪ੍ਰਧਾਨਗੀ ਸੰਭਾਲੀ ਤਾਂ ਕਈ ਮਾਅਨਿਆਂ ਵਿਚ ਉਨ੍ਹਾਂ ਦਾ ਸੰਦੇਸ਼ ਸਾਡੀ ਸੋਚ ਵਿਚ ਸੀ। ਉਨ੍ਹਾਂ ਕਿਹਾ ਕਿ ਉਹ ਸਿਰਫ ਇਸ ਲਈ ਇਹ ਗੱਲ ਨਹੀਂ ਬੋਲ ਰਹੇ ਕਿਉਂਕਿ ਜੀ-20 ਸਫਲ ਹੋਇਆ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ‘ਚ 16 ਦਿਨ ਬੰਦ ਰਹਿਣਗੇ ਬੈਂਕ, ਜਲਦ ਹੀ ਨਿਪਟਾ ਲਓ ਸਾਰੇ ਕੰਮ, ਦੇਖੋ ਛੁੱਟੀਆਂ ਦੀ ਲਿਸਟ
ਉਨ੍ਹਾਂ ਕਿਹਾ ਕਿ ਜੀ-20 ਵਿਚ ਅਸੀਂ ਜੋ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੀ ਸੋਚ ਇਹੀ ਸੀ ਕਿ ਅਸੀਂ ਭਾਰਤ ਵਿਚ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਸੋਚਦਾ ਹਾਂ ਕਿ ਭਾਰਤ-ਅਮਰੀਕਾ ਨੂੰ ਦੁਨੀਆ ਦੇ ਨਾਲ ਕੀ ਕਰਨਾ ਚਾਹੀਦਾ, ਉਹ ਇਹ ਹੈ ਕਿ ਕਿਸੇ ਨੂੰ ਪਿੱਛੇ ਨਾ ਛੱਡੋ।
ਵੀਡੀਓ ਲਈ ਕਲਿੱਕ ਕਰੋ -: