ਅਮਰੀਕੀ ਪ੍ਰਸ਼ਾਸਨ ਨੇ 5 ਲੱਖ ਤੋਂ ਵੱਧ ਲੋਕਾਂ ਦੀ ਕਾਨੂੰਨੀ ਸੁਰੱਖਿਆ ਰੱਦ ਕਰਨ ਦਾ ਐਲਾਨ ਕੀਤਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਮੁਤਾਬਕ ਕਿਊਬਾ, ਹੈਤੀ, ਨਿਕਾਰਗੁਆ ਤੇ ਵੇਂਜੁਏਲਾ ਦੇ 5 ਲੱਖ 32 ਹਜ਼ਾਰ ਨਾਗਰਿਕਾਂ ਦਾ ਕਾਨੂੰਨੀ ਦਰਜਾ 24 ਅਪ੍ਰੈਲ ਨੂੰ ਖਤਮ ਹੋ ਜਾਵੇਗਾ।
ਇਹ ਫੈਸਲਾ ਉਨ੍ਹਾਂ ਲੋਕਾਂ ‘ਤੇ ਲਾਗੂ ਹੋਵੇਗਾ ਜੋ ਅਕਤੂਬਰ 2022 ਦੇ ਬਾਅਦ ਅਮਰੀਕਾ ਆਏ ਸਨ। ਇਹ ਸਾਰੇ ਲੋਕ ਹਊਮੈਨੀਟੇਰੀਅਨ ਪੈਰੋਲ ਪ੍ਰੋਗਰਾਮ ਤਹਿਤ ਅਮਰੀਕਾ ਆਏ ਸਨ। ਇਹ ਕਾਨੂੰਨੀ ਤਰੀਕਾ ਲੰਬੇ ਸਮੇਂ ਤੋਂ ਉਨ੍ਹਾਂ ਲੋਕਾਂ ਨੂੰ ਅਸਥਾਈ ਤੌਰ ਤੋਂ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਦਿੰਦਾ ਸੀ ਜਿਨ੍ਹਾਂ ਦੇ ਦੇਸ਼ਾਂ ਵਿਚ ਯੁੱਧ ਜਾਂ ਰਾਜਨੀਤਕ ਅਸਥਿਰਤਾ ਸੀ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਮਿਲੇ ਸਾਬਕਾ ਕੈਬਨਿਟ ਮੰਤਰੀ ਆਸ਼ੂ, ਪੋਸਟ ਸਾਂਝੀ ਕਰ ਲਿਖਿਆ-‘ਲੁਧਿਆਣਾ ਪੱਛਮ ਤੋਂ ਸ਼ੁਰੂ ਹੋਵੇਗੀ ਬਦਲਾਅ ਦੀ ਹਵਾ’
ਟਰੰਪ ਨੇ ਦੂਜੀ ਵਾਰ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈਣ ਦੇ ਬਾਅਦ ਪਹਿਲੇ ਹੀ ਦਿਨ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਹਿਊਮੈਨੀਟੇਰੀਅਨ ਪੈਰੋਲ ਪ੍ਰੋਗਰਾਮ ਨੂੰ ਖਤਮ ਕਰ ਦਿਤਾ ਸੀ। ਉਸ ਦਾ ਮੰਨਣਾ ਸੀ ਕਿ ਇਸ ਦਾ ਗਲਤ ਇਸਤੇਮਾਲ ਹੋ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
