ਇੰਸਟਾਗ੍ਰਾਮ ਬਹੁਤ ਹੀ ਲੋਕਪ੍ਰਿਯ ਸੋਸ਼ਲ ਮੀਡੀਆ ਪਲੇਟਫਾਰਮ ਹੈ, ਜਿਸ ਦੀ ਵਰਤੋਂ ਕਰੋੜਾਂ ਲੋਕ ਕਰਦੇ ਹਨ। ਇੰਸਟਾਗ੍ਰਾਮ ਯੂਜਰਸ ਲਈ ਕਈ ਬੇਹਤਰੀਨ ਫੀਚਰਸ ਲਿਆਉਂਦੀ ਹੈ ਜੋ ਉਨ੍ਹਾਂ ਦੇ ਬਹੁਤ ਕੰਮ ਆਉਂਦੇ ਹਨ। ਇੰਸਟਾਗ੍ਰਾਮ ਦਾ ਯੂਜ਼ਰ ਲੋਕ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਚੈਟ ਕਰਨ ਲਈ ਵੀ ਕਰਦੇ ਹਨ।
ਇੰਸਟਾਗ੍ਰਾਮ ‘ਤੇ ਇਕ ਕਮਾਲ ਦਾ ਫੀਚਰ ਮਿਲਦਾ ਹੈ ਜਿਸ ਦੀ ਵਰਤੋਂ ਕਰਕੇ ਲੋਕ ਆਪਣੀ ਚੈਟ ਨੂੰ ਮਜ਼ੇਦਾਰ ਬਣਾ ਸਕਦੇ ਹਨ। ਇੰਸਟਾਗ੍ਰਾਮ ‘ਤੇ Vanish Mode ਦਾ ਇਕ ਫੀਚਰ ਮਿਲਦਾ ਹੈ। ਇਸ ਫੀਚਰ ਦੀ ਮਦਦ ਨਾਲ ਮੈਸੇਜ ਸੀਨ ਹੋਣ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਂਦਾ ਹੈ। ਯੂਜਰਸ ਇਸ ਦੀ ਵਰਤੋਂ ਕਰਕੇ ਆਪਣੀ ਚੈਟ ਨੂੰ ਹੋਰ ਮਜ਼ੇਦਾਰ ਬਣਾ ਸਕਦੇ ਹਨ।
- ਕਈ ਇੰਸਟਾਗ੍ਰਾਮ ਯੂਜਰਸ ਨੂੰ ਵੈਨਿਸ਼ ਮੋਚ ਬਾਰੇ ਪਤਾ ਨਹੀਂ ਹੁੰਦਾ। ਇਸ ਲਈ ਉਹ ਇਸ ਦਾ ਫਾਇਦਾ ਨਹੀਂ ਚੁੱਕਦੇ। ਅੱਜ ਅਸੀਂ ਤੁਹਾਨੂੰ ਇਸ ਫੀਚਰ ਨੂੰ ਇਸਤੇਮਾਲ ਕਰਨ ਦਾ ਤਰੀਕਾ ਦੱਸਦੇ ਹਾਂ। ਤੁਸੀਂ ਇਸ ਫੀਚਰ ਨੂੰ ਐਕਟੀਵੇਟ ਕਰ ਸਕਦੇ ਹੋ।
- ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ‘ਤੇ Instagram ਐਪ ਖੋਲ੍ਹੋ।
- ਇਸ ਦੇ ਬਾਅਦ ਮੈਸੇਜਸ ਵਿਚ ਜਾਓ।
- ਇਥੇ ਕਿਸੇ ਚੈਟ ਵਿਚ ਜਾਓ ਜਾਂ ਫਿਰ ਇਕ ਨਵੀਂ ਚੈਟ ਖੋਲ੍ਹੋ
- ਇਸ ਦੇ ਬਾਅਦ ਹੇਠਾਂ ਤੋਂ ਉਪਰ ਵੱਲ ਸਵਾਈਪ ਕਰੋ ਤੇ ਇਕ ਸੈਕੰਡ ਲਈ ਰੁਕੋ।
- ਇਸ ਦੇ ਬਾਅਦ ਤੁਹਾਨੂੰ ਇਕ ਕੰਫਰਮੇਸ਼ਨ ਮੈਸੇਜ ਮਿਲੇਗਾ ਜੋ ਇਹ ਦੱਸੇਗਾ ਕਿ ਤੁਸੀਂ ਵੈਨਿਸ਼ ਮੋਡ ਆਨ ਕਰ ਲਿਆ ਹੈ।
- ਚੈਟ ਦਾ ਬੈਕਗਰਾਊਂਡ ਚੇਂਜ ਹੋ ਜਾਵੇਗਾ, ਜੋ ਇਹ ਦਰਸਾਏਗਾ ਕਿ ਵੈਨਿਸ਼ ਮੋਡ ਐਕਟੀਵੇਟ ਹੈ।
- ਵੈਨਿਸ਼ ਮੋਡ ਡਿਸਐਕਟੀਵੇਟ ਕਰਨ ਦਾ ਤਰੀਕਾ
ਉਸ ਚੈਟ ਨੂੰ ਖੋਲ੍ਹੋ ਜਿਥੇ ਵੈਨਿਸ਼ ਮੋਡ ਇਨੇਬਲ ਹੈ।
ਫਿਰ ਤੋਂ ਉਪਰ ਸਵਾਈਪ ਕਰੋ ਤੇ ਉਦੋਂ ਤੱਕ ਰੁਕੋ ਜਦੋਂ ਤੱਕ ਤੁਹਾਨੂੰ Releas to turn off Vanish Mode ਦਿਖਾਈ ਨਾ ਦੇਵੇ।
ਪੂਰੀ ਤਰ੍ਹਾਂ ਤੋਂ ਉਪਰ ਸਵਾਈਪ ਕਰੋ। ਇਸ ਦੇ ਬਾਅਦ ਵੈਨਿਸ਼ ਮੋਚ ਡਿਸਏਬਲ ਹੋ ਜਾਵੇਗਾ। - ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਵੈਨਿਸ਼ ਮੋਡ ਐਕਟਿਵ ਹੋਣ ਦੌਰਾਨ ਵੀ ਚੈਟ ਦਾ ਸਕ੍ਰੀਨਸ਼ਾਟ ਤੇ ਸਕ੍ਰੀਨ ਰਿਕਾਰਡਿੰਗ ਹੋ ਸਕਦੀ ਹੈ। ਇਸ ਲਈ ਵੈਨਿਸ਼ ਮੋਡ ਆਉਣ ਦੇ ਬਾਅਦ ਵੀ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਸ਼ੇਅਰ ਕਰ ਰਹੇ ਹੋ।
ਜੇਕਰ ਤੁਸੀਂ ਚੈਟ ਦੌਰਾਨ ਮੈਸੇਜ ਦਾ ਸਕ੍ਰੀਨਸ਼ਾਟ ਲੈਂਦੇ ਹੋ ਜਾਂ ਸਕ੍ਰੀਨ ਦੀ ਵੀਡੀਓ ਰਿਕਾਰਡਿੰਗ ਕਰਦੇ ਹੋ ਤਾਂ ਦੂਜੇ ਵਿਅਕਤੀ ਨੂੰ ਇਸ ਦਾ ਪਤਾ ਲੱਗ ਜਾਵੇਗਾ।
ਸਿਰਫ ਵੈਨਿਸ਼ ਮੋਡ ਐਕਟਿਵ ਹੋਣ ਦੇ ਬਾਅਦ ਭੇਜੇ ਗਏ ਮੈਸੇਜ ਹੀ ਗਾਇਬ ਹੋ ਪਾਉਣਗੇ।