ਭਾਰਤ ਤੇ ਆਸਟ੍ਰੇਲੀਆ ਵਿਚ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ ਨੂੰ ਹੋਇਆ ਸੀ। ਇਸ ਮੈਚ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਤੋਂ ਹਰਾ ਕੇ 6ਵੀਂ ਵਾਰ ਵਿਸ਼ਵ ਕੱਪ ਆਪਣੇ ਨਾਂ ਕੀਤਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਏ ਫਾਈਨਲ ਮੈਚ ਨੂੰ ਦੇਖਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਸਨ। ਭਾਰਤੀ ਟੀਮ ਦੀ ਹਾਰ ਦੇ ਬਾਅਦ PM ਮੋਦੀ ਡ੍ਰੈਸਿੰਗ ਰੂਮ ਵਿਚ ਗਏ ਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਹਾਰ ਦੇ ਬਾਅਦ ਟੀਮ ਦੇ ਸਾਰੇ ਖਿਡਾਰੀ ਭਾਵੁਕ ਸਨ ਜਿਨ੍ਹਾਂ ਨੂੰ ਪੀਐੱਮ ਮੋਦੀ ਨੇ ਹੌਸਲਾ ਦਿੱਤਾ ਤੇ ਮੁਹੰਮਦ ਸ਼ੰਮੀ ਨੂੰ ਗਲੇ ਲਗਾਇਆ।
ਪੀਐੱਮ ਮੋਦੀ ਤੇ ਖਿਡਾਰੀਆਂ ਦਾ ਇਸ ਮੁਲਾਕਾਤ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਕਿ ਕਾਫੀ ਵਾਇਰਲ ਹੋਇਆ ਹੈ।ਇਸ ਵੀਡੀਓ ਵਿਚ ਅੱਜ ਯਾਨੀ 21 ਨਵੰਬਰ ਨੂੰ ਯੂਟਿਊਬ ‘ਤੇ ਨਰਿੰਦਰ ਮੋਦੀ ਚੈਨਲ ‘ਤੇ ਵੀ ਅਪਲੋਡ ਕੀਤਾ ਗਿਆ। ਮਹਿਜ਼ 7 ਘੰਟੇ ਵਿਚ ਇਹ ਵੀਡੀਓ ਯੂਟਿਊਬ ਦੇ ਟੌਪ ਟ੍ਰੈਂਡਿੰਗ ਦੀ ਲਿਸਟ ਵਿਚ ਆ ਗਿਆ ਹੈ। ਖਬਰ ਲਿਖੇ ਜਾਣ ਤੱਕ ਇਹ ਵੀਡੀਓ ਯੂਟਿਊਬ ਦੀ ਟ੍ਰੈਂਡਿੰਗ ਵਿਚ ਸਭ ਤੋਂ ਉਪਰ ਹੈ।
ਇਸ ਵੀਡੀਓ ਦਾ ਕੈਪਸ਼ਨ ‘ਵਿਸ਼ਵ ਕੱਪ ਫਾਈਨਲ ਦੇ ਬਾਅਦ ਪੀਐੱਮ ਮੋਦੀ ਨੇ ‘ਮੇਨ ਇਨ ਬਲਿਊ’ ਨਾਲ ਮੁਲਾਕਾਤ ਕੀਤੀ ਤੇ ਭਾਰਤੀ ਕ੍ਰਿਕਟ ਟੀਮ ਨੂੰ ਹੌਸਲਾ ਦਿੱਤਾ। ਨਰਿੰਦਰ ਮੋਦੀ ਚੈਨਲ ‘ਤੇ 19.1 ਮਿਲੀਅਨ ਸਬਸਕ੍ਰਾਈਬਰਸ ਸਨ।ਇਸ ਵੀਡੀਓ ‘ਤੇ ਹੁਣ ਤੱਕ 9 ਹਜ਼ਾਰ ਤੋਂ ਵੱਧ ਲੋਕਾਂ ਨੇ ਕਮੈਂਟ ਕੀਤਾ ਹੈ ਤੇ 2,01,000 ਲਾਈਕਸ ਆਏ ਹਨ।ਇਹ ਵੀਡੀਓ ਸਿਰਫ 1.48 ਮਿੰਟ ਦਾ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਪਰਾਲੀ ਸਾੜਨ ਮਗਰੋਂ ਪੁਲਿਸ ਦੇ ਡਰੋਂ ਚੁੱਕਿਆ ਖੌਫ਼ਨਾਕ ਕਦਮ
ਦੱਸ ਦੇਈਏ ਕਿ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਭਾਰਤ ਬਨਾਮ ਆਸਟ੍ਰੇਲੀਆ ਮੈਚ ਦੇਖਣ ਲਈ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੂਜੀ ਪਾਰੀ ਦੌਰਾਨ ਸਟੇਡੀਅਮ ਵਿਚ ਨਜ਼ਰ ਆਏ। ਪੀਐੱਮ ਮੋਦੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਨਜ਼ਰ ਆਏ। ਫਾਈਨਲ ਮੁਕਾਬਲੇ ਨੂੰ ਦੇਖਣ ਲਈ ਪੀਐੱਮ ਮੋਦੀ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਵੀ ਪਹੁੰਚੀਆਂ। ਸ਼ਾਹਰੁਖ ਖਾਨ, ਗੌਰੀ ਖਾਨ, ਆਸ਼ਾ ਭੌਸਲੇ, ਅਨੁਸ਼ਕਾ ਸ਼ਰਮਾ, ਅਥੀਆ ਸ਼ੈਟੀ ਸਣੇ ਕਈ ਦਿੱਗਜ਼ ਸਟੇਡੀਅਮ ਵਿਚ ਮੌਜੂਦ ਰਹੇ।