video of Rishi Kapoor: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ ਅਭਿਨੇਤਾ ਰਿਸ਼ੀ ਕਪੂਰ ਨੇ ਆਖਰੀ ਸਾਹ ਲਏ ।ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਪੀੜਤ ਸਨ, ਬੁੱਧਵਾਰ ਨੂੰ ਇਰਫ਼ਾਨ ਖਾਨ ਅਤੇ ਅੱਜ ਰਿਸ਼ੀ ਕਪੂਰ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਹੈ । ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਵੱਡੇ-ਵੱਡੇ ਰਾਜਨੇਤਾ ਅਤੇ ਬਾਲੀਵੁੱਡ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ ।ਜਾਣਕਾਰੀ ਮੁਤਾਬਕ ਰਿਸ਼ੀ ਕਪੂਰ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ ਤੇ ਕਰੀਬ ਸਾਲ ਭਰ ਉਨ੍ਹਾਂ ਦਾ ਨਿਊਯਾਰਕ ‘ਚ ਇਲਾਜ ਚੱਲਿਆ।
![video of Rishi Kapoor](https://www.punjabi.dailypost.in/wp-content/uploads/2020/05/452-1.png)
ਰਿਸ਼ੀ ਕਪੂਰ ਦੇ ਦੇਹਾਂਤ ਦੀ ਖ਼ਬਰ ਸਭ ਤੋਂ ਪਹਿਲਾਂ ਅਮਿਤਾਬ ਬਚਨ ਨੇ ਦਿੱਤੀ। ਹੁਣ ਇਸ ਵਿਚਕਾਰ ਕਰਨ ਜੌਹਰ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਕਰਨ ਜੌਹਰ ਨੇ ਲਿਆ ਹੈ ਆਪਣੇ ਫੇਵਰੇਟ ਐਕਟਰ ਰਹਿ ਚੁੱਕੇ ਰਿਸ਼ੀ ਕਪੂਰ ਦਾ ਅਵਤਾਰ।ਕਰਨ ਜੌਹਰ ਨੇ ਇੰਸਟਾਗ੍ਰਾਮ ‘ਤੇ ਬੀਤੇ ਦਿਨ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਰਿਸ਼ੀ ਕਪੂਰ ਬਣੇ ਹਨ। ਕਰਨ ਜੌਹਰ ਦੀ ਇਹ ਵੀਡੀਓ ਫਿਲਮ ‘ਬੌਬੀ’ ਦੇ ਗੀਤ ‘ਮੈਂ ਸ਼ਾਇਰ ਤੋ ਨਹੀਂ’ ਦੀ ਕਲਿੱਪ ਹੈ ਪਰ ਇਸ ਕਲਿੱਪ ‘ਚ ਇਕ ਟਵਿਸਟ ਹੈ। ਟਵਿਸਟ ਇਹ ਕਿ ਗੀਤ ‘ਚ ਤੁਹਾਨੂੰ ਰਿਸ਼ੀ ਕਪੂਰ ਦੀ ਜਗ੍ਹਾ ਕਰਨ ਜੌਹਰ ਨਜ਼ਰ ਆਉਣਗੇ। ਇਸ ਵੀਡੀਓ ‘ਚ ਬੇਹੱਦ ਸਫਾਈ ਨਾਲ ਐਡਿਟ ਕਰਦੇ ਹੋਏ ਰਿਸ਼ੀ ਕਪੂਰ ਦੀ ਜਗ੍ਹਾ ਕਰਨ ਦਾ ਚਿਹਰਾ ਫਿੱਟ ਕਰ ਦਿੱਤਾ ਗਿਆ ਹੈ।
![video of Rishi Kapoor](https://www.punjabi.dailypost.in/wp-content/uploads/2020/05/454-1.png)
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਰਨ ਜੌਹਰ ਨੇ ਲਿਖਿਆ, ”ਫੇਸ ਮੈਪਿੰਗ ਦਾ ਜਾਦੂ। ਰਾਜ ਕਪੂਰ ਮੇਰੇ ਹੁਣ ਤੱਕ ਦੇ ਸਭ ਤੋਂ ਪਸੰਦੀਦਾ ਫਿਲਮਕਾਰ ਰਹੇ ਹਨ ਅਤੇ ਰਿਸ਼ੀ ਕਪੂਰ ਹੁਣ ਤੱਕ ਦੇ ਸਭ ਤੋਂ ਫੇਵਰੇਟ ਐਕਟਰ ਹਨ। ਇਹ ਮੈਨੂੰ ਸੰਦੀਪ ਨੇ ਭੇਜਿਆ ਹੈ ਅਤੇ ਮੈਂ ਨਇਸ ਗਿਫਟ ਲਈ ਉਨ੍ਹਾਂ ਦਾ ਸ਼ੁੱਕਰਗੁਜ਼ਾਰ ਹਾਂ। ਕਰਨ ਜੌਹਰ ਦੀ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।