ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਦੇ ਐੱਸਐੱਚਓ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ ਹੋ ਗਈ ਜਿਸ ‘ਤੇ ਕਾਰਵਾਈ ਕਰਦਿਆਂ ਹੋਇਆ ਐੱਸਐੱਸਪੀ ਸਰਤਾਜ ਸਿੰਘ ਚਾਹਲ ਵੱਲੋਂ SHO ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਥਾਣਾ ਮੁਖੀ ਵੱਲੋਂ 40,000 ਰੁਪਏ ਦੀ ਰਿਸ਼ਵਤ ਲਈ ਗਈ ਹੈ।
ਹਾਲਾਂਕਿ ਵਾਇਰਲ ਹੋਈ ਵੀਡੀਓ ‘ਤੇ ਥਾਣਾ ਮੁਖੀ ਨੇ ਆਪਣੀ ਸਫਾਈ ਪੇਸ਼ ਕੀਤੀ ਹੈ।ਉਸ ਨੇ ਕਿਹਾ ਕਿ ਇਹ ਵੀਡੀਓ ਤਿੰਨ ਸਾਲ ਪੁਰਾਣੀ ਹੈ ਤੇ ਉਸ ਨੇ ਇਹ ਵੀ ਕਿਹਾ ਕਿ ਇਹ ਪੈਸੇ ਜੋ ਉਸ ਨੇ ਲਏ ਹਨ ਉਹ ਉਧਾਰ ਦਿੱਤੇ ਸਨ। ਮੁਲਜ਼ਮ ਥਾਣਾ ਮੁਖੀ ਦੀ ਪਛਾਣ ਬਲਜਿੰਦਰ ਸਿੰਘ ਮੱਲੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਰਿਸ਼ਵਤ ਲੈਂਦੇ SHO ਦੀ Leak ਹੋਈ ਵੀਡੀਓ ‘ਤੇ, SSP ਨੇ ਕੀਤੀ ਕਾਰਵਾਈ, ਦੇਖੋ ਵੀਡੀਓ….
ਵਾਇਰਲ ਵੀਡੀਓ ਵਿਚ ਦੇਖਿਆ ਗਿਆ ਕਿ ਇਕ ਵਿਅਕਤੀ ਆਪਣੇ ਪਰਸ ਵਿਚੋਂ ਪੰਜ-ਪੰਜ ਸੌ ਦੇ 20 ਨੋਟ ਕੈਮਰੇ ਦੇ ਸਾਹਮਣੇ ਗਿਣ ਕੇ ਥਾਣਾ ਮੁਖੀ ਨੂੰ ਦਿੰਦਾ ਹੈ ਤੇ ਬਲਜਿੰਦਰ ਸਿੰਘ ਇਹ ਕਹਿੰਦੇ ਹੋਏ ਪੈਸੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਕਿ ਉਹ ਉਸ ਨੂੰ ਪੂਰੇ ਪੈਸੇ ਦੇਵੇ ਇਸ ‘ਤੇ ਪੈਸੇ ਦੇਣ ਵਾਲਾ ਵਿਅਕਤੀ ਕਹਿੰਦਾ ਹੈ ਕਿ ਬਾਕੀ ਦੇ ਪੈਸੇ ਉਹ ਸਵੇਰੇ ਦੇ ਦੇਵੇਗਾ। ਬਾਅਦ ਵਿਚ ਐੱਸਐੱਚਓ ਬਲਜਿੰਦਰ ਸਿੰਘ ਪੈਸੇ ਲੈ ਕੇ ਉਸ ਨੂੰ ਆਪਣੀ ਪੈਂਟ ਦੀ ਜੇਬ ਵਿਚ ਰੱਖ ਲੈਂਦਾ ਹੈ। ਇਹ ਪੈਸੇ SHO ਨੇ ਕਿਸੇ ਨੌਜਵਾਨ ਨੂੰ ਨਸ਼ਿਆਂ ਦੇ ਮਾਮਲੇ ਵਿਚ ਥਾਣੇ ਰੱਖ ਉਸ ਨੂੰ ਛੱਡਣ ਬਦਲੇ ਲਏ ਸਨ।
ਵੀਡੀਓ ਲਈ ਕਲਿੱਕ ਕਰੋ : –