ਆਜ਼ਾਦੀ ਦੇ 76 ਸਾਲ ਬਾਅਦ ਵੀ ਕਸ਼ਮੀਰ ਦੀ ਬੇਹੱਦ ਸੁੰਦਰ ਗੁਰੇਜ ਘਾਟੀ ਬਿਜਲੀ ਤੋਂ ਅਛੂਤੀ ਸੀ। ਸਰਕਾਰ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਕੇ ਇਥੇ ਵੀ ਬਿਜਲੀ ਪਹੁੰਚਾ ਦਿੱਤੀ ਹੈ। ਪਹਿਲੀ ਵਾਰ ਜਦੋਂ ਗੁਰੇਜ ਘਾਟੀ ਨੂੰ ਬਿਜਲੀ ਦੀ ਸੌਗਾਤ ਮਿਲੀ ਤਾਂ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ। ਲੋਕਾਂ ਨੇ ਸਰਕਾਰ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਇਹ ਇਸ ਘਾਟੀ ਦੇ ਆਮ ਲੋਕਾਂ ਨੂੰ ਜੀਵਨ ਜਿਊਣ ਦਾ ਇਕ ਵੱਖ ਤਰੀਕਾ ਦੇਵੇਗੀ।
ਗੁਰੇਜ ਨੂੰ ਭਾਰਤ ਵਿਚ ਸਰਵਸ਼੍ਰੇਸ਼ਠ ਆਫਬੀਟ ਡੈਸਟੀਨੇਸ਼ਨ ਵਜੋਂ ਨਾਮ਼ਦ ਕੀਤਾ ਗਿਆ ਸੀ। ਹੁਣੇ ਜਿਹੇ ਸਾਲਾਂ ਵਿਚ ਇਸ ਡੈਸਟੀਨੇਸ਼ਨ ਨੇ ਦੁਨੀਆ ਭਰ ਦੇ ਸੈਲਾਨੀਆਂ ਤੋਂ ਭਾਰੀ ਪ੍ਰਤੀਕਿਰਿਆ ਹਾਸਲ ਕੀਤੀ ਹੈ ਪਰ ਇਹ ਘਾਟੀ ਹੁਣ ਤੱਕ ਬਿਜਲੀ ਲਈ ਤੇਲ ਜਨਰੇਟਰ ‘ਤੇ ਨਿਰਭਰ ਸੀ ਤੇ ਆਖਿਰ ਹੁਣ ਬਿਜਲੀ ਗਰਿੱਡ ਨਾਲ ਜੁੜ ਗਿਆ ਹੈ। ਗੁਰੇਜ ਕਸ਼ਮੀਰ ਘਾਟੀ ਦਾ ਇਕੋ ਇਕ ਖੇਤਰ ਸੀ ਜੋ ਬਿਜਲੀ ਗਰਿਡ ਨਾਲ ਨਹੀਂ ਜੁੜਿਆ ਸੀ।
ਸਰਦੀਆਂ ਦੇ ਮਹੀਨਿਆਂ ਵਿਚ ਭਾਰੀ ਬਰਫਬਾਰੀ ਕਾਰਨ ਗੁਰੇਜ ਘਾਟੀ ਬਾਕੀ ਦੁਨੀਆ ਤੋਂ ਕਟੀ ਰਹਿੰਦੀ ਹੈ।ਇਸ ਸਮੱਸਿਆ ਨੂੰ ਦੂਰ ਕਰਨ ਤੇ ਪੂਰੇ ਸਾਲ ਸੜਕ ਸੰਪਰਕ ਨੂੰ ਖੁੱਲ੍ਹਾ ਰੱਖਣ ਲਈ ਸਰਕਾਰ ਉਪਰਾਲੇ ਕਰ ਰਹੀ ਹੈ। ਇਸ ਨੂੰ ਬਿਜਲੀ ਗਰਿੱਡ ਨਾਲ ਜੋੜਨ ‘ਤੇ ਖੇਤਰ ਵਿਚ ਰਹਿਣ ਵਾਲੇ ਸਥਾਨਕ ਲੋਕਾਂ ਵੱਲੋਂ ਸਰਕਾਰ ਦੀ ਪ੍ਰਸ਼ੰਸਾ ਕੀਤੀ ਗਈ ਹੈ।
ਇਹ ਵੀ ਪੜ੍ਹੋ : 6 ਮਹੀਨੇ ਬਾਅਦ ਪਾਕਿਸਤਾਨ ਤੋਂ ਮੁੜ ਭਾਰਤ ਪਰਤੀ ਅੰਜੂ, ਵਾਹਗਾ ਬਾਰਡਰ ਜ਼ਰੀਏ ਹੋਈ ਵਤਨ ਵਾਪਸੀ
ਇਹ ਪੀਡੀਡੀ ਵਿਭਾਗ ਦੀ ਸਖਤ ਮਿਹਨਤ ਹੈ ਜਿਸ ਨੇ ਲਗਭਗ 180 ਕਿਲੋਮੀਟਰ 150 ਮਿਲੀਮੀਟਰ ਵਰਗ ਕੰਡਕਟਰ ਵਿਛਾਇਆ ਹੈ। ਉਨ੍ਹਾਂ ਨੇ 1950 ਸਟ੍ਰੀਟ ਪੋਲ ਵੀ ਲਗਾਏ ਹਨ। ਸਮੁੰਦਰ ਕਿਨਾਰੇ ਤੋਂ 12672 ਫੁੱਟ ਦੀ ਉਚਾਈ ‘ਤੇ ਸਥਿਤ ਰਾਜਧਾਨ ਪਾਸ ਦੇ ਸਭ ਤੋਂ ਮੁਸ਼ਕਲ ਇਲਾਕਿਆਂ ਵਿਚੋਂ ਇਕ ਨੂੰ ਪਾਰ ਕਰਦੇ ਸਮੇਂ ਲਗਭਗ 4 ਕਿਲੋਮੀਟਰ ਦੀ ਅੰਡਰ ਗਰਾਊਂਡ ਕੇਬਲਿੰਗ ਕੀਤੀ ਗਈ ਹੈ। ਗੁਰੇਜ ਨੂੰ ਮੁਸ਼ਕਲਾਂ ਨੂੰ ਪਾਰ ਕਰਕੇ ਇਹ ਬਿਜਲੀ ਦਾ ਤੋਹਫਾ ਮਿਲਿਆ ਹੈ। ਸਰਕਾਰ ਦੇ ਇਸ ਕਦਮ ਤੋਂ ਗੁਰੇਜ ਦੇ ਕਾਰੋਬਾਰੀ ਵੀ ਕਾਫੀ ਖੁਸ਼ ਹਨ।
ਵੀਡੀਓ ਲਈ ਕਲਿੱਕ ਕਰੋ : –