ਅੱਜ ਦੇ ਸਮੇਂ ਵਿਚ ਕਿਸੇ ਵੀ ਸ਼ਹਿਰ ਵਿਚ ਘੁੰਮਣ ਜਾਂ ਕਿਸੇ ਕੰਮ ਤੋਂ ਜਾਣ ‘ਤੇ ਹੋਟਲ ਵਿਚ ਰੁਕਣ ਲਈ ਭਾਰੀ ਕਿਰਾਇਆ ਚੁਕਾਉਣਾ ਪੈਂਦਾ ਹੈ। ਕਈ ਥਾਵਾਂ ‘ਤੇ ਲੋਕਾਂ ਨੂੰ ਮਜਬੂਰੀ ਵਿਚ ਹਜ਼ਾਰਾਂ ਰੁਪਏ ਖਰਚ ਕਰਨੇ ਪੈਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਸਿਰਫ ਇਕ ਰੁਪਏ ਵਿਚ VIP ਰੂਮ ਵਿਚ ਰੁਕਣ ਦੀ ਵਿਵਸਥਾ ਮਿਲ ਸਕਦੀ ਹੈ।
ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਵੀਡੀਓ ਵਿਚ ਦੱਸਿਆ ਗਿਆ ਹੈ ਕਿ ਰਾਜਸਥਾਨ ਵਿਚ ਇਕ ਅਜਿਹੀ ਜਗ੍ਹਾ ਹੈ ਜਿਥੇ ਸਿਰਫ ਇਕ ਰੁਪਏ ਵਿਚ ਰੁਕਣ ਦੀ ਉੱਚ ਵਿਵਸਥਾ ਹੈ। ਵੀਡੀਓ ਵਿਚ ਦੱਸਿਆ ਗਿਆ ਕਿ ਇਹ ਥਾਂ ਰਾਜਸਥਾਨ ਦੇ ਨਾਗੌਰ ਵਿਚ ਸਥਿਤ ਹੈ। ਇਹ ਰੂਮ ਤੁਹਾਨੂੰ ਵਿਸ਼ਵ ਪੱਧਰੀ ਗਊ ਚਕਿਤਸਾ ਵਿਚ ਮੌਜੂਦ ਹੈ। ਇਥੇ ਰੁਕਣ ਦੀ ਦੀ ਫੀਸ ਸਿਰਫ ਇਕ ਰੁਪਿਆ ਹੈ।
ਇਕ ਰੁਪਏ ਵਿਚ ਤਿੰਨ ਲੋਕਾਂ ਦੇ ਰੁਕਣ ਲਈ ਇਕ ਰੂਮ ਮਿਲਦਾ ਹੈ ਜਿਸ ਵਿਚ ਇਕ ਡਬਲ ਬੈੱਡ ਤੇ ਇਕ ਸਿੰਗਲ ਬੈੱਡ ਹੁੰਦਾ ਹੈ। ਕਮਰੇ ਵਿਚ ਚੰਗੀ ਸਾਫ-ਸਫਾਈ ਹੁੰਦੀ ਹੈ। ਇਸ ਦੇ ਨਾਲ ਸਾਫ-ਸੁਥਰਾ ਬਾਥਰੂਮ ਹੈ। ਇਸ ਬਾਥਰੂਮ ਵਿਚ ਗੀਜਰ ਵੀ ਲੱਗਾ ਹੋਇਆ ਹੈ ਜਿਥੇ ਗਰਮ ਪਾਣੀ ਮਿਲਦਾ ਹੈ। ਇਕ ਸਾਫ ਤੌਲੀਆ ਤੇ ਸਾਬੁਣ ਵੀ ਦਿੱਤਾ ਜਾਂਦਾ ਹੈ। ਕਹਿ ਸਕਦੇ ਹਾਂ ਕਿ ਚੰਗੇ-ਚੰਗੇ ਹੋਟਲਾਂ ਵਰਗੀਆਂ ਵਿਵਸਥਾ ਸਿਰਫ ਇਕ ਰੁਪਏ ਵਿਚ ਮਿਲ ਜਾਂਦੀ ਹੈ।https://www.instagram.com/bharatyatra25/?utm_source=ig_embed&ig_rid=759aacc1-712a-49cc-b804-fe72f2163b00
ਇਹ ਗਊਸ਼ਾਲਾ ਕੁਸ਼ਾਲ ਗਿਰੀ ਮਹਾਰਾਜ ਦੀ ਹੈ। ਇਥੇ ਗਊਆਂ ਦਾ ਇਲਾਜ ਕੀਤਾ ਜਾਂਦਾ ਹੈ। ਵਿਸ਼ਵ ਪੱਧਰੀ ਗਊ ਚਕਿਤਸਾ ਦੁਆਰਾ ਆਸ-ਪਾਸ ਦੇ ਲਗਭਗ 350 ਕਿਲੋਮੀਟਰ ਖੇਤਰ ਵਿਚ ਰਾਜਸਥਾਨ ਦੇ 12 ਜ਼ਿਲ੍ਹਿਆਂ ਤੋਂ ਬੀਮਾਰ, ਦੁਰਘਟਨਾਗ੍ਰਸਤ ਤੇ ਪੀੜਾਗ੍ਰਸਤ ਗਊਆਂ ਦਾ ਇਲਾਜ ਕੀਤਾ ਜਾਂਦਾ ਹੈ। ਦੂਜੇ ਪਾਸੇ ਉਹ ਗਊ ਜੋ ਕੁਪੋਸ਼ਣ ਦਾ ਸ਼ਿਕਾਰ ਹਨ, ਅਪੰਗ ਹਨ, ਨੇਤਰਹੀਣ ਹਨ ਜਾਂ ਕਿਸੇ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਦੀ ਸੇਵਾ (ਗਊ ਲੋਕ ਮਹਾਤੀਰਥ) ਵੱਲੋਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : U-19 ਵੂਮੈਨਸ ਵਰਲਡ ਕੱਪ : ਭਾਰਤ ਸੈਮੀਫਾਈਨਲ ‘ਚ ਪਹੁੰਚਿਆ, ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਗਊ ਲੋਕ ਮਹਾਤੀਰਥ ਵੈੱਬਸਾਈਟ ਮੁਤਾਬਕ ਲਾਵਾਰਿਸ ਪੀੜਾਗ੍ਰਸਤ ਗਊਆਂ ਨੂੰ ਲਿਆਉਣ ਲਈ ਇ
ਵੀਡੀਓ ਲਈ ਕਲਿੱਕ ਕਰੋ -:
