ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਦੁਵਵੜਾ ਸਟੇਸ਼ਨ ‘ਤੇ ਇੱਕ ਕਾਲਜ ਦੀ ਵਿਦਿਆਰਥਣ ਟਰੇਨ ਅਤੇ ਪਲੇਟਫਾਰਮ ਵਿਚਕਾਰ ਫਸ ਗਈ। ਇਹ ਘਟਨਾ ਬੁੱਧਵਾਰ ਦੀ ਹੈ। ਗੁੰਟੂਰ ਰਾਏਗੜ੍ਹ ਐਕਸਪ੍ਰੈਸ ਤੋਂ ਉਤਰਦੇ ਸਮੇਂ ਇੱਕ ਲੜਕੀ ਦਾ ਪੈਰ ਫਿਸਲ ਗਿਆ। ਜਿਸ ਕਾਰਨ ਉਹ ਡਿੱਗ ਗਈ ਅਤੇ ਬੁਰੀ ਤਰ੍ਹਾਂ ਟਰੇਨ ਵਿਚਕਾਰ ਫਸ ਗਈ। ਲੜਕੀ ਨੂੰ ਡਿੱਗਦਾ ਦੇਖ ਲੋਕਾਂ ਨੇ ਟਰੇਨ ਰੋਕ ਦਿੱਤੀ। ਇਸ ਤੋਂ ਬਾਅਦ ਪਲੇਟਫਾਰਮ ਤੋੜ ਕੇ ਲੜਕੀ ਨੂੰ ਬਾਹਰ ਕੱਢਿਆ ਗਿਆ।
ਟਰੇਨ ਅਤੇ ਪਲੇਟਫਾਰਮ ਵਿਚਕਾਰ ਫਸੀ ਲੜਕੀ ਦਰਦ ਨਾਲ ਚੀਕ ਰਹੀ ਸੀ। ਲੜਕੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਘਟਨਾ ਬਾਰੇ ਸੂਚਨਾ ਮਿਲਦੇ ਹੀ GRP, RPF ਅਤੇ ਰੇਲਵੇ ਇੰਜਨੀਅਰ ਮੌਕੇ ’ਤੇ ਪੁੱਜੇ। ਉਨਾਂ ਵੱਲੋਂ ਪਹਿਲਾ ਟਰੇਨ ‘ਚ ਫਸਿਆ ਬੈਗ ਕੱਢਿਆ ਗਿਆ ‘ਤਾਂ ਜੋ ਲੜਕੀ ਨੂੰ ਕੁਝ ਰਾਹਤ ਮਿਲ ਸਕੇ। ਇਸ ਤੋਂ ਬਾਅਦ ਪਲੇਟਫਾਰਮ ਦਾ ਕਿਨਾਰਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ‘ਚ ਬੱਚੀ ਨੂੰ ਕੁਝ ਸੱਟਾਂ ਵੀ ਲੱਗੀਆਂ ਸਨ। ਇਸ ਲਈ ਉਸ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : DC ਦਫ਼ਤਰਾਂ ਬਾਹਰ ਕਿਸਾਨਾਂ ਨੇ ਲਾਇਆ ਧਰਨਾ, 15 ਦਸੰਬਰ ਤੋਂ ਸੂਬਾ ਟੋਲ ਫ੍ਰੀ ਕਰਨ ਦੀ ਤਿਆਰੀ
ਮੀਡੀਆ ਰਿਪੋਰਟ ਮੁਤਾਬਕ 23 ਸਾਲਾ ਸ਼ਸ਼ੀਕਲਾ ਅੰਨਾਵਰਮ ਦੀ ਰਹਿਣ ਵਾਲੀ ਹੈ। ਉਹ ਇੱਕ ਇੰਜੀਨੀਅਰਿੰਗ ਦੀ ਵਿਦਿਆਰਥਣ ਹੈ ਅਤੇ ਰੋਜ਼ਾਨਾ ਟ੍ਰੇਨ ਰਾਹੀਂ ਵਿਸ਼ਾਖਾਪਟਨਮ ਵਿੱਚ ਆਪਣੇ ਕਾਲਜ ਜਾਂਦੀ ਹੈ। ਅੱਜ ਵੀ ਉਹ ਕਾਲਜ ਲਈ ਰਵਾਨਾ ਹੋਈ ਅਤੇ ਉਸ ਨਾਲ ਇਹ ਘਟਨਾ ਵਾਪਰ ਗਈ। ਕਰੀਬ ਇਕ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: