ਵਾਘ ਬਕਰੀ ਟੀ-ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦੀ ਐਤਵਾਰ ਦੇਰ ਸ਼ਾਮ ਅਹਿਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਰਿਪੋਰਟਾਂ ਮੁਤਾਬਕ 49 ਸਾਲਾ ਦੇਸਾਈ ‘ਤੇ ਉਨ੍ਹਾਂ ਦੇ ਘਰ ਦੇ ਬਾਹਰ ਆਵਾਰਾ ਕੁੱਤਿਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ‘ਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਰਿਪੋਰਟ ਮੁਤਾਬਕ ਦੇਸਾਈ ‘ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ 15 ਅਕਤੂਬਰ ਦੀ ਸਵੇਰ ਨੂੰ ਇਸਕੋਨ ਅੰਬਲੀ ਰੋਡ ਨੇੜੇ ਆਪਣੀ ਸਵੇਰ ਦੀ ਸੈਰ ਦੌਰਾਨ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕੁੱਤੇ ਦੇ ਇਸ ਹਮਲੇ ਕਾਰਨ ਉਹ ਹੇਠਾਂ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ।
ਉਨ੍ਹਾਂ ਦੇ ਘਰ ਦੇ ਬਾਹਰ ਮੌਜੂਦ ਗਾਰਡ ਨੇ ਤੁਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜੋ ਉਸ ਨੂੰ ਨੇੜੇ ਦੇ ਹਸਪਤਾਲ ਲੈ ਗਏ। ਹਾਲਾਂਕਿ ਇਕ ਦਿਨ ਤੱਕ ਦਾਖਲ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਸਿਰ ਦੇ ਆਪਰੇਸ਼ਨ ਲਈ ਜ਼ਾਈਡਸ ਹਸਪਤਾਲ ਭੇਜਿਆ ਗਿਆ। ਹਾਲਾਂਕਿ ਉਥੇ ਇਲਾਜ ਦੌਰਾਨ ਬ੍ਰੇਨ ਹੈਮਰੇਜ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਿਰਫ਼ 3 ਮਿਸ ਕਾਲਾਂ ਕਰਕੇ ਖਾਤੇ ‘ਚ ਉਡਾਏ ਲੱਖਾਂ ਰੁਪਏ, ਠੱਗਾਂ ਨੇ OTP ਤੱਕ ਨਹੀਂ ਮੰਗਿਆ
ਵਾਘ ਬਕਰੀ ਟੀ ਗਰੁੱਪ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ, “ਡੂੰਘੇ ਦੁੱਖ ਦੇ ਨਾਲ, ਅਸੀਂ ਆਪਣੇ ਪਿਆਰੇ ਪਰਾਗ ਦੇਸਾਈ ਦੀ ਦੁਖਦਾਈ ਮੌਤ ਦੀ ਘੋਸ਼ਣਾ ਕਰਦੇ ਹੋਏ ਦੁਖੀ ਹਾਂ। ਦੇਸਾਈ ਵਾਘ ਬਕਰੀ ਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਸ਼ੇਸ਼ ਦੇਸਾਈ ਦੇ ਪੁੱਤਰ ਸਨ। ਉਹ ਆਪਣੇ ਪਿੱਛੇ ਪਤਨੀ ਵਿਦਿਸ਼ਾ ਅਤੇ ਬੇਟੀ ਪਰੀਸ਼ਾ ਛੱਡ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: