ਮੁੱਲਾਂਪੁਰ : ਅੱਜ ਜਦੋਂ ਜ਼ਿਆਦਾਤਰ ਲੋਕ ਪੈਸੇ ਅਤੇ ਦੁਨਿਆਵੀ ਵਸਤਾਂ ਪਿੱਛੇ ਸਭ ਕੁਝ ਭੁੱਲ ਜਾਂਦੇ ਹਨ, ਉਥੇ ਕੁਝ ਅਜਿਹੇ ਇਨਸਾਨ ਵੀ ਹਨ ਜੋ ਆਪਣੀ ਕਿਰਤ ਅਤੇ ਰੱਬ ਨੂੰ ਸਭ ਕੁਝ ਮੰਨ ਕੇ ਇਮਾਨਦਾਰੀ ਨੂੰ ਜ਼ਿੰਦਾ ਰੱਖਣ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਦਾ ਜ਼ੇਰਾ ਰੱਖਦੇ ਹਨ। ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਫਿਰੋਜ਼ਪੁਰ – ਲੁਧਿਆਣਾ ਸੜਕ ਉੱਤੇ ਪੈਂਦੀ ਹਵੇਲੀ ਦੇ ਸਟਾਫ਼ ਨੇ।
ਦੱਸਣਯੋਗ ਹੈ ਕਿ ਅੱਜ ਜ਼ਿਲ੍ਹਾ ਮੋਗਾ ਅਤੇ ਮਾਲੇਰਕੋਟਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਆਪਣੇ ਪਰਿਵਾਰ ਸਣੇ ਇਸ ਹਵੇਲੀ ਵਿੱਚ ਖਾਣ ਪੀਣ ਲਈ ਰੁਕੇ ਸਨ ਤਾਂ ਉਹ ਉਥੇ ਆਪਣੀ ਘੜੀ ਇਥੇ ਭੁੱਲ ਗਏ। ਉਹਨਾਂ ਨੂੰ ਲੁਧਿਆਣਾ ਪਹੁੰਚ ਕੇ ਕਰੀਬ ਅੱਧਾ ਘੰਟਾ ਬਾਅਦ ਘੜੀ ਗੁੰਮ ਹੋਣ ਬਾਰੇ ਯਾਦ ਆਇਆ।
ਬੇਉਮੀਦੇ ਹੋਣ ਦੇ ਬਾਵਜ਼ੂਦ ਉਹਨਾਂ ਨੇ ਹਵੇਲੀ ਪ੍ਰਬੰਧਕਾਂ ਨੂੰ ਘੜੀ ਬਾਰੇ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਨੇ ਕੁਝ ਸਮੇਂ ਬਾਅਦ ਖੁਦ ਫੋਨ ਕਰਕੇ ਦੱਸਿਆ ਕਿ ਘੜੀ ਉਨ੍ਹਾਂ ਕੋਲ ਹਨ। ਪ੍ਰਭਦੀਪ ਸਿੰਘ ਨੱਥੋਵਾਲ ਨੇ ਇਹ ਘੜੀ ਮਿਲਣ ‘ਤੇ ਹਵੇਲੀ ਸਟਾਫ਼ ਅਤੇ ਮਾਲਕ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ODI ਵਰਲਡ ਕੱਪ ਲਈ ਇਨਾਮੀ ਰਾਸ਼ੀ ਦਾ ਐਲਾਨ, ਚੈਂਪੀਅਨ ਟੀਮ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ
ਨੱਥੋਵਾਲ ਨੇ ਦੱਸਿਆ ਕਿ ਭਾਵੇਂਕਿ ਉਹਨਾਂ ਲਈ ਇਹ ਘੜੀ ਜ਼ਿਆਦਾ ਕੀਮਤੀ ਨਹੀਂ ਸੀ ਪਰ ਹਵੇਲੀ ਦੇ ਵੇਟਰ ਲਈ ਇਹ ਕਾਫ਼ੀ ਮਾਇਨੇ ਰੱਖਦੀ ਸੀ, ਪਰ ਉਸ ਨੇ ਇਮਾਨਦਾਰੀ ਨੂੰ ਜ਼ਿੰਦਾ ਰੱਖਣ ਲਈ ਇਹ ਘੜੀ ਆਪਣੇ ਮਾਲਕ ਨੂੰ ਮੋੜ ਦਿੱਤੀ ਸੀ। ਉਹਨਾਂ ਦੱਸਿਆ ਕਿ ਅੱਜ ਲੋੜ ਹੈ ਕਿ ਇਸ ਦੁਨੀਆਦਾਰੀ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇਮਾਨਦਾਰੀ ਨੂੰ ਇਸੇ ਤਰੀਕੇ ਨਾਲ ਜ਼ਿੰਦਾ ਰੱਖਿਆ ਜਾਵੇ। ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿੱਖ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: