ਮੋਟਰ ਵ੍ਹੀਕਲ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਦੀ ਲੋੜ ਹੁੰਦੀ ਹੈ। ਵੱਖ-ਵੱਖ ਵ੍ਹੀਕਲਸ ਲਈ ਵੱਖ-ਵੱਖ ਕੈਟਾਗਰੀ ਦੇ ਡਰਾਈਵਿੰਗ ਲਾਇਸੈਂਸ ਹੁੰਦੇ ਹਨ। ਡਰਾਈਵਿੰਗ ਲਾਇਸੈਂਸ ਬਣਵਾਉਣ ਦਾ ਪ੍ਰੋਸੈੱਸ ਦੋ ਸਟੈੱਪਸ ਵਿਚ ਹੁੰਦਾ ਹੈ। ਪਹਿਲਾਂ ਲਰਨਰ ਡਰਾਈਵਿੰਗ ਲਾਇਸੈਂਸ ਬਣਦਾ ਹੈ ਤੇ ਉਸ ਦੇ ਬਾਅਦ ਫਿਰ ਪਰਮਾਨੈਂਟ ਡਰਾਈਵਿੰਗ ਲਾਇਸੈਂਸ ਬਣਦਾ ਹੈ। ਡਰਾਈਵਿੰਗ ਲਾਇਸੈਂਸ ਬਣਵਾਉਣ ਦੀ ਉਮਰ 18 ਸਾਲ ਹੈ।
ਜੇਕਰ ਤੁਸੀਂ 18 ਸਾਲ ਦੇ ਹੋ ਚੁੱਕੇ ਹੋ ਤੇ ਲਰਨਰ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਦਾ ਤਰੀਕਾ ਦੱਸਣ ਵਾਲੇ ਹਾਂ। ਇਸ ਲਈ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੋਵੇਗੀ। ਤੁਸੀਂ ਖੁਦ ਆਨਲਾਈਨ ਲਰਨਰ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਸਕਦੇ ਹੋ ਤੇ ਟੈਸਟ ਦੇ ਕੇ ਆਪਣਾ ਲਰਨਿੰਗ ਡਰਾਈਵਿੰਗ ਲਾਇਸੈਂਸ ਹਾਸਲ ਕਰ ਸਕਦੇ ਹੋ।
- ਸਭ ਤੋਂ ਪਹਿਲਾਂ Https://sarathi.parivahan.gov.in/ ‘ਤੇ ਜਾਓ।
- ਇਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਨੂੰ ਸਬੰਧਤ ਸੂਬੇ ਦੀ ਚੋਣ ਕਰਨੀ ਹੈ।
- ਫਿਰ ‘ਲਰਨਰ ਲਾਇਸੈਂਸ’ ਮੈਨਿਊ ‘ਤੇ ਜਾ ਕੇ ਨਵੇਂ ਲਰਨਰ ਲਾਇਸੈਂਸ ਲਈ ਅਪਲਾਈ ਕਰੋ।
- ਆਪਣੇ ਆਧਾਰ ਕਾਰਡ ਦੀ ਡਿਟੇਲਸ ਤੇ ਮੋਬਾਈਲ ਨੰਬਰ ਦਰਜ ਕਰਕੇ ਓਟੀਪੀ ਜਨਰੇਟ ਕਰੋ।
- ਲਰਨਰਸ ਲਾਇਸੈਂਸ ਅਪਲਾਈ ਪੱਤਰ ਭਰੋ ਤੇ ਅੱਗੇ ਵਧਣ ਲਈ ਅਗਲੇ ਬਟਨ ‘ਤੇ ਕਲਿੱਕ ਕਰੋ।
- ਇਥੇ ਲਰਨਰ ਲਾਇਸੈਂਸ ਅਪਲਾਈ ਦੀ ਫੀਸ ਜਮ੍ਹਾ ਕਰੋ ਤੇ ਆਰਟੀਓ ਵਿਚ ਟੈਸਟ ਅਪਾਇੰਟਮੈਂਟ ਦੀ ਡੇਟ ਚੁਣੋ।
- ਜ਼ਰੂਰੀ ਦਸਤਾਵੇਜ ਤੇ ਫੀਸ ਸਲਿਪ ਦੇ ਨਾਲ ਤੈਅ ਡੇਟ ‘ਤੇ ਆਰਟੀਓ ਜਾਓ।
ਨਾਲ ਹੀ ਤੁਹਾਨੂੰ ਇਹ ਵੀ ਚੁਣਨਾ ਹੋਵੇਗਾ ਕਿ ਤੁਸੀਂ ਆਰਟੀਓ ਜਾ ਕੇ ਟੈਸਟ ਦੇਣਾ ਚਾਹੁੰਦੇ ਹੋ ਜਾਂ ਫਿਰ ਘਰ ਬੈਠੇ ਆਨਲਾਈਨ ਟੈਸਟ ਦੇਣਾ ਚਾਹੁੰਦੇ ਹੋ। ਜੇਕਰ ਤੁਸੀਂ ਆਰਟੀਓ ਜਾ ਕੇ ਟੈਸਟ ਦੇਣ ਦਾ ਬਦਲ ਚੁਣਦੇਹੋ ਤਾਂ ਤੁਹਾਨੂੰ ਤੈਅ ਡੇਟ ‘ਤੇ ਆਰਟੀਓ ਜਾਣਾ ਹੋਵੇਗਾ। ਜੇਕਰ ਤੁਸੀਂ ਘਰ ਆਨਲਾਈਨ ਟੈਸਟ ਦਾ ਬਦਲ ਚੁਣਦੇ ਹੋ ਤਾਂ ਤੁਹਾਨੂੰ ਆਰਟੀਓ ਜਾਣ ਦੀ ਲੋੜ ਨਹੀਂ ਪਵੇਗੀ। ਟੈਸਟ ਪਾਸ ਕਰਨ ਦੇ ਬਾਅਦ ਤੁਹਾਡਾ ਲਰਨਰ ਲਾਇਸੈਂਸ ਘਰ ਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: