ਪਟਿਆਲਾ ਕਾਂਗਰਸ ਦੇ ਬਗਾਵਤ ਦੇ ਡੈਮੇਜ ਕੰਟਰੋਲ ਵਿਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਜੁਟ ਗਏ ਹਨ। ਕੁਝ ਦਿਨ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਸਾਬਕਾ ਸਾਂਸਦ ਡਾ. ਧਰਮਵੀਰ ਗਾਂਧੀ ਨੂੰ ਲੋਕ ਸਭਾ ਚੋਣਾਂ ਟਿਕਟ ਦੇਣ ਨਾਲ ਪਾਰਟੀ ਦੇ ਕਈ ਨੇਤਾ ਨਾਰਾਜ਼ ਚੱਲ ਰਹੇ ਹਨ।
ਰਾਜਾ ਵੜਿੰਗ ਅੱਜ ਪਟਿਆਲਾ ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਦੇ ਘਰ ਪਹੁੰਚੇ। ਖੁਦ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਸਬੰਧੀ ਫੋਟੋ ਸ਼ੇਅਰ ਕੀਤੀ ਜਿਸ ਵਿਚ ਲਿਖਿਆ ਹਰਦਿਆਲ ਕੰਬੋਜ ਦੇ ਘਰ ‘ਤੇ ਦੁਪਹਿਰ ਦੇ ਖਾਣੇ ਦੇ ਸਮੇਂ। ਇਸ ਮੌਕੇ ਕਈ ਹੋਰ ਨੇਤਾ ਵੀ ਉਨ੍ਹਾਂ ਨਾਲ ਦਿਖ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਬੋਰਡ 10ਵੀਂ ਦਾ ਰਿਜ਼ਲਟ ਕੱਲ੍ਹ ਹੋਵੇਗਾ ਜਾਰੀ, 19 ਅਪ੍ਰੈਲ ਨੂੰ PSEB ਦੀ ਵੈੱਬਸਾਈਟ ‘ਤੇ ਨਤੀਜੇ ਦੇਖ ਸਕਣਗੇ ਸਟੂਡੈਂਟ
ਪਟਿਆਲਾ ਕਾਂਗਰਸ ਵਿਚ ਡਾ. ਧਰਮਵੀਰ ਗਾਂਧੀ ਖਿਲਾਫ ਟਕਸਾਲੀ ਨੇਤਾ ਇਕਜੁੱਟ ਹਨ। ਕਈ ਵਿਧਾਇਕਾਂ ਤੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਖਿਲਾਫ ਮੋਰਚਾ ਖੋਲ੍ਹਿਆ ਹੈ। 20 ਤਰੀਕ ਤੋਂ ਪਹਿਲਾਂ ਵਿਧਾਇਕ ਹਰਦਿਆਲ ਕੰਬੋਜ ਵੱਲੋਂ ਮੀਟਿੰਗ ਬੁਲਾਈ ਗਈ ਹੈ। ਚਰਚਾ ਹੈ ਕਿ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਪਾਰਟੀ ਦੇ ਫੈਸਲੇ ਤੋਂ ਖੁਸ਼ ਨਹੀਂ ਹਨ।
ਦੂਜੇ ਪਾਸੇ ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ ਨੇ ਵੀ ਇਸ ਮਾਮਲੇ ਵਿਚ ਪਾਰਟੀ ਤੋਂ ਵੱਖ ਪ੍ਰਾਈਵੇਟ ਵਿਚ ਮੀਟਿੰਗ ਬੁਲਾਈ ਹੈ। ਉਨ੍ਹਾਂ ਵੱਲੋਂ ਵੀ 20 ਅਪ੍ਰੈਲ ਨੂੰ ਹੀ ਮੀਟਿੰਗ ਬੁਲਾਈ ਗਈ ਹੈ। ਪਾਰਟੀ ਦੇ ਇਸ ਫੈਸਲੇ ਤੋਂ ਸਾਰੇ ਨਾਰਾਜ਼ ਹਨ। ਉਹ ਮੰਗ ਕਰ ਰਹੇ ਹਨ ਕਿ ਇਸ ਟਿਕਟ ਨੂੰ ਬਦਲਿਆ ਜਾਵੇ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਪਾਰਟੀ ਹਾਈਕਮਾਨ ਨੂੰ ਇਸ ਬਾਰੇ ਇਕ ਪੱਤਰ ਵੀ ਲਿਖਿਆ ਗਿਆ ਸੀ। ਨਾਲ ਹੀ ਪਾਰਟੀ ਬਲਾਕ ਪ੍ਰਧਾਨ ਵੀ ਇਸ ਬਾਰੇ ਮੀਟਿੰਗ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: