ਸਰਦੀ ਦੇ ਮੌਸਮ ਵਿਚ ਜ਼ਿਆਦਾਤਰ ਲੋਕ ਨਹਾਉਣ ਲਈ ਗਰਮ ਪਾਣੀ ਦਾ ਹੀ ਇਸਤੇਮਾਲ ਕਰਦੇ ਹਨ।ਇਸ ਕੰਮ ਲਈ ਆਮ ਤੌਰ ‘ਤੇ ਘਰਾਂ ਵਿਚ ਵਾਟਰ ਹੀਟਰ ਰਾਡ ਦਾ ਇਸਤੇਮਲ ਹੁੰਦਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਹੈ ਕਿ ਪਾਣੀ ਗਰਮ ਕਰਨ ਦੇ ਉਪਕਰਣਾਂ ਵਿਚ ਸਭ ਤੋਂ ਸਸਤਾ ਹੋਣਾ। ਨਾਲ ਹੀ ਇਸ ਦਾ ਰੱਖ-ਰਖਾਅ ਵੀ ਬਹੁਤ ਆਸਾਨ ਹੁੰਦਾ ਹੈ।
ਪਰ ਧਿਆਨ ਦੇਣ ਗੱਲ ਇਹ ਹੈ ਕਿ ਇਹ ਸਿਰਫ ਫਾਇਦਿਆਂ ਦੇ ਨਾਲ ਨਹੀਂ ਆਉਂਦਾ, ਇਸ ਨਾਲ ਜੁੜੀਆਂ ਕੁਝ ਕਮੀਆਂ ਵੀ ਹਨ ਜਿਸ ਨੂੰ ਗੰਭੀਰਤਾ ਨਾਲ ਨਾ ਲੈਣਾ ਜਾਨਲੇਵਾ ਸਾਬਤ ਹੋ ਸਕਦਾ ਹੈ। ਹਰ ਸਾਲ ਵਾਟਰ ਹੀਟਰ ਨਾਲ ਕਰੰਟ ਲੱਗਣ ਨਾਲ ਕਈ ਮੌਤਾਂ ਵੀ ਹੁੰਦੀਆਂ ਹਨ। ਇਸ ਲਈ ਅਸੀਂ ਤੁਹਾਨੂੰ ਰਾਡ ਨੂੰ ਇਸਤੇਮਾਲ ਕਰਨ ਦੇ ਸਭ ਤੋਂ ਜ਼ਰੂਰੀ ਸੇਫਟੀ ਟਿਪਸ ਦੱਸਣ ਜਾ ਰਹੇ ਹਾਂ।
- ਇਮਰਸ਼ਨ ਰਾਡ ਆਟੋਮੈਟਿਕ ਨਹੀਂ ਹਨ, ਇਸਲਈ ਇਸਨੂੰ ਹਮੇਸ਼ਾ ਬੰਦ ਕਰਨਾ ਯਕੀਨੀ ਬਣਾਓ।
- ਬਿਨਾਂ ਵਸਵਿੱਚ ਬੰਦ ਕੀਤੇ ਬਾਲਟੀ ਵਿਚ ਪਾਣੀ ਦਾ ਤਾਪਮਾਨ ਚੈੱਕ ਕਰਨ ਲਈ ਹੱਥ ਨਾ ਲਗਾਓ।
- ਵਾਟਰ ਹੀਟਰ ਹਾਡ ਨੂੰ ਬੰਦ ਕਰਕੇ ਘੱਟ ਤੋਂ ਘੱਟ 10 ਸੈਕੰਡ ਤੱਕ ਪਾਣੀ ਵਿਚ ਹੀ ਛੱਡਣ ਦੇ ਬਾਅਦ ਹੀ ਹਟਾਓ।
- ਸਟੀਲ ਜਾਂ ਲੋਹੇ ਵਰਗੀ ਧਾਤੂ ਨਾਲ ਬਣੇ ਭਾਂਡੇ ਵਿਚ ਰਾਡ ਨਾਲ ਪਾਣੀ ਗਰਮ ਨਾ ਕਰੋ।
- ਪਲਾਸਟਿਕ ਦੀ ਬਾਲਟੀ ਇਸਤੇਮਾਲ ਕਰੋ। ਓਵਰਹੀਟਿੰਗ ਨਾਲ ਪਿਘਲਣ ਨੂੰ ਰੋਕਣ ਲਈ ਲੱਕੜੀ ਦੇ ਡੰਡੇ ਵਿਚ ਫਸਾ ਕੇ ਰੱਖ ਸਕਦੇ ਹੋ।
- ਧਿਆਨ ਰੱਖੋ ਕਿ ਇਮਰਸ਼ਨ ਰਾਡ ਪਾਣੀ ਵਿਚ ਪੂਰਾ ਡੁੱਬਿਆ ਹੋਵੇ।
- ਸਸਤਾ ਵਾਟਰ ਹੀਟਰ ਰਾਡ ਖਰੀਦਣ ਤੋਂ ਬਚੋ।
ਦੋ ਸਾਲ ਤੋਂ ਵੱਧ ਪੁਰਾਣਾ ਇਮਰਸ਼ਨ ਰਾਡ ਵਿਚ ਕਈ ਤਰ੍ਹਾਂ ਦੀਆਂ ਗੜਬੜੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਇਸੇਤਮਾਲ ਕਰਨ ਤੋਂ ਪਹਿਲਾਂ ਬਹੁਤ ਹੀ ਸਾਵਧਾਨ ਰਹੋ। ਤੁਸੀਂ ਇਸ ਨੂੰ ਇਲੈਕਟ੍ਰੀਸ਼ੀਅਨ ਤੋਂ ਵੀ ਇਕ ਵਾਰ ਚੈੱਕ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਵਾਟਰ ਹੀਟਰ ਰਾਡ ਬਹੁਤ ਸਸਤਾ ਤੇ ਲੋਕਲ ਕੰਪਨੀ ਦਾ ਹੋਵੇ ਤਾਂ ਇਸ ਨੂੰ ਇਸਤੇਮਾਲ ਨਾ ਕਰੋ।