Water will reach village houses : ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਹੁਣ ਪਾਈਪ ਲਾਈਨ ਰਾਹੀਂ ਘਰ-ਘਰ ਪਾਣੀ ਪਹੁੰਚੇਗਾ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਪਿੰਡਾਂ ਦੇ ਘਰਾਂ ਵਿੱਚ ਪਾਈਪਾਂ ਵਾਲੇ ਪਾਣੀ ਦੇ ਕੁਨੈਕਸ਼ਨਾਂ ਨਾਲ ਦੀ ਵਿਆਪਕ ਕਵਰੇਜ ਨੂੰ ਯਕੀਨੀ ਬਣਾਉਣ ਲਈ ਇਸ ਪ੍ਰਾਜੈਕਟ ਨੂੰ ਪਹਿਲ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਨਾਲ ਸੂਬੇ ਦੇ 17.59 ਲੱਖ ਘਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਸਰਕਾਰ ਦਾ ਮੰਨਣਾ ਹੈ ਕਿ ਦਿਹਾਤੀ ਖੇਤਰਾਂ ਵਿੱਚ 2022 ਤੱਕ ਸੌ ਫੀਸਦੀ ਪਾਣੀ ਦੀ ਸਪਲਾਈ ਹੋ ਜਾਵੇਗੀ।
ਇਸ ਪ੍ਰਾਜੈਕਟ ’ਤੇ ਤੁਰੰਤ ਕੰਮ ਸ਼ੁਰੂ ਕੀਤਾ ਜਾਵੇਗਾ, ਜਿਸ ਦੇ ਲਈ ਸਿੱਧਾ ਗ੍ਰਾਮ ਪੰਚਾਇਤਾਂ ਨੂੰ ਗ੍ਰਾਂਟ ਭੇਜੀ ਜਾਏਗੀ ਜੋਕਿ ਤਿੰਨ ਵੱਖ-ਵੱਖ ਬੈਂਕਾਂ ਦੇ ਖਾਤੇ ਵਿੱਚ ਦਿੱਤੀ ਜਾਵੇਗੀ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਹੋਰ ਸਕੀਮ ਅਧੀਨ ਆਇਆ ਪੈਸਾ ਇਸ ਪ੍ਰਾਜੈਕਟ ਵਿੱਚ ਇਸਤੇਮਾਲ ਕੀਤਾ ਜਾਏਗਾ ਪਰ ਫਿਰ ਵੀ ਜੇਕਰ ਆਖੜੀ ਦੌਰ ਵਿੱਚ ਕੁਝ ਪੈਸੇ ਦੀ ਕਮੀ ਰਹਿੰਦੀ ਹੈ ਤਾਂ ਉਹ ਗ੍ਰਾਮ ਪੰਚਾਇਤ ਆਪਣੇ ਉਨ੍ਹਾਂ ਸੋਮਿਆਂ ਤੋਂ ਇਕੱਠਾ ਕਰੇਗੀ ਜਿਥੋਂ ਪਹਿਲਾਂ ਪੰਚਾਇਤ ਨੂੰ ਆਮਦਨੀ ਹੁੰਦੀ ਹੈ।
ਇਹ ਸਾਰੇ ਮੁੱਖ ਮੰਤਰੀ ਨੇ ਪਾਣੀ ਅਤੇ ਸੈਨੀਟੇਸ਼ਨ ਦੇ ਦੋਹਾਂ ਟੀਚਿਆਂ ਨੂੰ ਪੂਰਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਨਿਰਧਾਰਤ ਬੁਨਿਆਦੀ ਜੀਵਨ ਪੱਧਰ ਨੂੰ ਪ੍ਰਾਪਤ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਵਿੱਚ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 2025 ਤੱਕ ਦਾ ਸਮਾਂ ਰਖਿਆ ਹੈ, ਜਦਕਿ ਪੰਜਾਬ ਸਰਕਾਰ ਇਸ ਨੂੰ 2022 ਤੱਕ ਪੂਰਾ ਕਰਨ ਦੀ ਕੋਸ਼ਿਸ਼ ਨਾਲ ਇਸ ਪ੍ਰਾਜੈਕਟ ਨੂੰ ਸ਼ੁਰੂ ਕਰੇਗੀ।