ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਅੱਜ ਜਲੰਧਰ ਦੌਰੇ ‘ਤੇ ਹਨ। ਅੱਜ ਉਨ੍ਹਾਂ ਵੱਲੋਂ 150 ਮੁਹੱਲਾ ਕਲੀਨਿਕਾਂ ਦੀ ਸੌਗਾਤ ਦਿੱਤੀ ਜਾਵੇਗੀ। ਇਸ ਮੌਕੇ CM ਮਾਨ ਨੇ ਸੰਬੋਧਨ ਕਰਦਿਆਂ ਕਿਹਾ ਜਿਥੋਂ ਤੱਕ ਟੈਕਨਾਲੋਜੀ ਦਾ ਸਵਾਲ ਹੈ ਅਸੀਂ ਪੰਜਾਬ ਨੂੰ ਅਪਗਰੇਡ ਕੀਤਾ। ਮੈਂ ਚੇਨਈ, ਹੈਦਰਾਬਾਦ, ਬੰਗਲੌਰ, ਦਿੱਲੀ, ਮੁੰਬਈ ਸਾਰੀਆਂ ਥਾਵਾਂ ‘ਤੇ ਗਿਆ। ਟੌਪ ਦੇ ਬਿਜ਼ਨੈੱਸਮੈਨ ਜੋ ਦੇਸ਼ ਵਿਚ ਵੱਖ-ਵੱਖ ਖੇਤਰਾਂ ਵਿਚ ਟੌਪਰ ਹਨ, ਉਨ੍ਹਾਂ ਬਿਜ਼ਨੈਂਸਮੈਨਾਂ ਨੂੰ ਬੁਲਾਇਆ ਕਿ ਪੰਜਾਬ ਆਓ ਤੇ ਨਿਵੇਸ਼ ਕਰੋ। ਅਸੀਂ ਮੋਹਾਲੀ ਵਿਚ ਸਟਾਰਅੱਪ ਦਾ ਸੈਟਅੱਪ ਕੀਤਾ ਤੇ ਅੱਜ ਪੰਜਾਬ ‘ਚ ਪਿਛਲੇ ਕਰੀਬ ਦੋ ਸਾਲਾਂ ਦੌਰਾਨ ਨਾਮੀ ਕੰਪਨੀਆਂ ਨੇ ਨਿਵੇਸ਼ ਕੀਤਾ ਹੈ। ਹੁਣ ਤੱਕ 70, 000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ‘ਚ ਆ ਚੁੱਕਿਆ ਹੈ… ਵਪਾਰ ਦੇ ਨਾਲ-ਨਾਲ ਅਸੀਂ ਰੁਜ਼ਗਾਰ ਨੂੰ ਵੀ ਅਹਿਮੀਅਤ ਦੇ ਰਹੇ ਹਾਂ।
ਉਨ੍ਹਾਂ ਕਿਹਾ ਕਿ ਜਿਸ ਦੇ ਨਤੀਜੇ ਵਜੋਂ ਵੱਡੀਆਂ-ਵੱਡੀਆਂ ਕੰਪਨੀਆਂ ਪੰਜਾਬ ਵਿਚ ਨਿਵੇਸ਼ ਕਰ ਰਹੀਆਂ ਹਨ। ਟਾਟਾ ਸਟੀਲ ਆਪਣੀਆਂ ਫੈਕਟਰੀਆਂ ਲੁਧਿਆਣਾ ਵਿਚ ਲਗਾ ਰਹੇ ਹਨ ਜੋ ਜਮਸ਼ੇਦਪੁਰ ਤੋਂ ਬਾਅਦ ਦੇਸ਼ ਦੀ ਦੂਜੀ ਵੱਡੀ ਫੈਕਟਰੀ ਹੋਵੇਗੀ। ਇਨ੍ਹਾਂ ਸਾਰੇ ਕੰਮਾਂ ਵਾਸਤੇ ਬਹੁਤ ਸਾਰੇ ਇੰਜੀਨੀਅਰ ਚਾਹੀਦੇ ਹੋਣਗੇ ਤੇ ਰਜ਼ਗਾਰ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਸਕੂਲਾਂ ‘ਚ ‘ਬਿਜ਼ਨਸ ਬਲਾਸਟਰ’ ਸ਼ੁਰੂ ਕੀਤਾ ਜਿਸ ਦੇ ਤਹਿਤ ਬੱਚਿਆਂ ਨੂੰ ਆਪਣਾ ਕੰਮ ਕਰਨ ਲਈ ਪ੍ਰੇਰਿਤ ਕਰ ਰਹੇ ਹਾਂ।
ਇਹ ਵੀ ਪੜ੍ਹੋ : ਐਲੋਨ ਮਸਕ ਨੇ Open AI ‘ਤੇ ਠੋਕਿਆ ਕੇਸ, ਕਿਹਾ-‘ਪੈਸਾ ਕਮਾਉਣ ਦੇ ਚੱਕਰ ‘ਚ ਭਟਕ ਗਈ ਕੰਪਨੀ’
CM ਮਾਨ ਨੇ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਥੋਂ ਨਵੇਂ ਆਈਡੀਆ ਨਿਕਲਦੇ ਹਨ। ਪੰਜਾਬੀ ਨਵੇਂ ਵਿਚਾਰਾਂ ਨੂੰ ਅਡਾਪਟ ਕਰਦੇ ਹਨ। ਪੰਜਾਬੀਆਂ ਨੂੰ ਰੋਲ ਮਾਡਲ ਬਣਨ ਵਿਚ ਮਜ਼ਾ ਆਉਂਦਾ ਹੈ। ਪੰਜਾਬ ਉਹਨਾਂ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਦੇਸ਼ ਕੌਮ ਲਈ ਆਪਣਾ ਸਰਬੰਸ ਕੁਰਬਾਨ ਕੀਤਾ… ਸਾਡੇ ਪੰਜਾਬੀ ਕਿਸੇ ਵੀ ਕੰਮ ਵਿੱਚ ਪਿੱਛੇ ਨਹੀਂ ਹਨ… ਹਮੇਸ਼ਾ ਰੋਲ ਮਾਡਲ ਬਣਨਾ ਹੀ ਪਸੰਦ ਕਰਦੇ ਹਨ। ਪੰਜਾਬੀ ਕਿਸੇ ਦੇ ਮੁਹਤਾਜ਼ ਨਹੀਂ ਹਨ… ਇਹ ਜੇ ਗਲਤੀ ਨਾਲ ਵੀ ਕਿਸੇ ਦੇਸ਼ ‘ਚ ਚੱਲੇ ਜਾਣ ਤਾਂ ਉੱਥੇ ਵੀ ਕਾਮਯਾਬ ਹੋ ਜਾਂਦੇ ਹਨ।