ਜਲੰਧਰ ਅੰਮ੍ਰਿਤਸਰ ਹਾਈਵੇ ‘ਤੇ ਨਾਕਾਬੰਦੀ ਦੌਰਾਨ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਜਦੋਂ ਇਕ ਫਾਰਚੂਨਰ ਗੱਡੀ ਤੋਂ ਹਥਿਆਰ ਬਰਾਮਦ ਕੀਤੇ ਗਏ। ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਕਤ ਫਾਰਚੂਨਰ ਤੋਂ ਇਕ ਲਾਇਸੈਂਸ .32 ਬੋਰ ਦਾ ਰਿਵਾਲਵਰ, 3 ਕਾਰਤੂਸ ਤੇ ਤਿੰਨ ਖੋਲ ਬਰਾਮਦ ਕੀਤੇ ਹਨ। ਇਸਮਾਮਲੇ ਵਿਚ ਥਾਣਾ ਢਿੱਲਵਾਂ ਦੀ ਪੁਲਿਸ ਨੇ ਕੇਸ ਦਰਜ ਕਰਕੇ ਗੱਡੀ ਤੇ ਅਸਲਾ ਜ਼ਬਤ ਕਰ ਲਿਆ ਹੈ।
ਢਿੱਲਵਾਂ ਥਾਣਾ ਦੇ ਐੱਸਐੱਚਓ ਬਲਬੀਰ ਸਿੰਘ ਨੇ ਦੱਸਿਆ ਕਿ 8 ਅਕਤੂਬਰ ਨੂੰ ਏਐੱਸਆਈ ਮੂਰਤਾ ਸਿੰਘ ਨੇ ਢਿੱਲਵਾਂ ਹਾਈਟੈੱਕ ਨਾਕਾਬੰਦੀ ਕੀਤੀ ਹੋਈ ਸੀ ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਅੰਮ੍ਰਿਤਸਰ ਸਾਈਡ ਤੋਂਇਕ ਫਾਰਚੂਨਰ ਗੱਡੀ ਬਿਨਾਂ ਨੰਬਰ ਤੋਂ ਆਉਂਦੀ ਦਿਖਾਈ ਦਿੱਤੀ। ਗੱਡੀ ‘ਤੇ ਅਪਲਾਈਡ ਫਾਰ ਲਿਖਿਆ ਹੋਇਆ ਸੀ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਪੁਲਿਸ ਨੇ ਦੇਖ ਕੇ ਗੱਡੀ ਉਥੇ ਛੱਡ ਕੇ ਫਰਾਰ ਹੋ ਗਿਆ। ਜਦੋਂ ਕਿ ਗੱਡੀ ਵਿਚ ਦੂਜੀ ਸਾਈਡ ‘ਤੇ ਬੈਠੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜਿਸ ਨ ਆਪਣਾ ਨਾਂ ਸੁਨੀਲ ਕੁਮਾਰ ਉਰਫ ਬਿੱਟੂ ਵਾਸੀ ਬਟਾਲਾ ਰੋਡ ਅੰਮ੍ਰਿਤਸਰ ਦੱਸਿਆ।
ਇਹ ਵੀ ਪੜ੍ਹੋ : ਮੁਕੇਰੀਆਂ : ਟਰੱਕ ਨੇ ਬਾਈਕ ਸਵਾਰ 2 ਵਿਦਿਆਰਥੀਆਂ ਨੂੰ ਦਰੜਿਆ, ਇਕ ਦੀ ਮੌ.ਤ, ਇਕ ਜ਼ਖਮੀ
ਤਲਾਸ਼ੀ ਲੈਣ ‘ਤੇ .32 ਬੋਰ ਦਾ ਰਿਵਾਲਵਰ, 3 ਕਾਰਤਸੂਰ ਤੇ ਤਿੰਨ ਖੋਲ੍ਹ ਬਰਾਮਦ ਹੋਏ। ਮੁਲਜ਼ਮ ਕੋਲ ਪੁਲਿਸ ਨੇ ਇਕ ਐਕਸਪਾਇਰਡ ਵੈਪਨ ਦਾ ਲਾਇਸੈਂਸ ਵੀ ਬਰਾਮਦ ਕੀਤਾ। ਮੁਲਜ਼ਮ ਉਕਤ ਹਥਿਆਰ ਦੀ ਰਿਨਿਊ ਦੀ ਰਸੀਦ ਨਹੀਂ ੇਸ਼ ਕਰ ਸਕਿਆ ਜਿਸ ਕਾਰਨ ਪੁਲਿਸ ਨੇ ਬਲਰਾਮ ਸ਼ਰਮਾ ਵਾਸੀ ਆਨੰਦ ਨਗਰ, ਬਟਾਲਾ ਰੋਡ ਅੰਮ੍ਰਿਤਸਰ ਖਿਲਾਫ ਕੇਸ ਦਰਜ ਕਰ ਲਿਆ। ਜਲਦ ਮੁਲਜ਼ਮ ਨੂੰ ਪੁਲਿਸ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: