ਭਾਰਤ ਵਿੱਚ ਕਈ ਮਸ਼ਹੂਰ ਹਸਤੀਆਂ ਦੀਆਂ ਫਰਜ਼ੀ ਫੋਟੋਆਂ ਅਤੇ ਵੀਡੀਓਜ਼ ਵਾਇਰਲ ਕਰਨ ਤੋਂ ਬਾਅਦ, ਡੀਪਫੇਕ ਹੁਣ ਅਮਰੀਕਾ ਤੱਕ ਪਹੁੰਚ ਗਿਆ ਹੈ। ਮਸ਼ਹੂਰ ਗਾਇਕਾ ਟੇਲਰ ਸਵਿਫਟ ਨਾਲ ਅਮਰੀਕਾ ਵਿੱਚ ਡੀਪ ਫੇਕ ਦੀ ਗੰਦੀ ਖੇਡ ਸ਼ੁਰੂ ਹੋਈ ਹੈ। ਟੇਲਰ ਸਵਿਫਟ ਦੀ ਇੱਕ ਡੀਪਫੇਕ ਫੋਟੋ ਵਾਇਰਲ ਹੋਈ ਹੈ, ਜਿਸ ਤੋਂ ਬਾਅਦ ਅਮਰੀਕਾ ਵਿੱਚ ਡੀਪਫੇਕ ਨੂੰ ਲੈ ਕੇ ਇੱਕ ਨਵੀਂ ਬਹਿਸ ਛਿੜ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸਵਿਫਟ ਦੀਆਂ ਫਰਜ਼ੀ ਫੋਟੋਆਂ ਨੇ ਅਮਰੀਕੀ ਨੇਤਾਵਾਂ ਦਾ ਧਿਆਨ ਡੀਪਫੇਕ ਵੱਲ ਖਿੱਚਿਆ ਹੈ। ਅਮਰੀਕਾ ‘ਚ ਇਸ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਅਤੇ ਇਸ ਨੂੰ ਤਿਆਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਉੱਠ ਰਹੀ ਹੈ। ਆਓ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਖਿਰ ਇਹ ਕੀ ਹੈ?
ਡੀਪਫੇਕ ਵੀਡੀਓ ਅਤੇ ਵੀਡੀਓ ਦੋਵਾਂ ਰੂਪਾਂ ਵਿੱਚ ਹੋ ਸਕਦੇ ਹਨ। ਇਸ ਨੂੰ ਇੱਕ ਸਪੈਸ਼ਲ ਮਸ਼ੀਨ ਲਰਨਿੰਗ ਦਾ ਇਸਤੇਮਾਲ ਕਰਕੇ ਬਣਾਇਆ ਜਾਂਦਾ ਹੈ ਜਿਸ ਨੂੰ ਡੀਪ ਲਰਨਿੰਗ ਕਿਹਾ ਜਾਂਦਾ ਹੈ। ਡੀਪ ਲਰਨਿੰਗ ਵਿੱਚ ਕੰਪਿਊਟਰ ਨੂੰ ਦੋ ਵੀਡੀਓਜ਼ ਜਾਂ ਫੋਟੋ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਉਹ ਖੁਦ ਹੀ ਦੋਵੇਂ ਵੀਡੀਓ ਜਾਂ ਫੋਟੋ ਦਾ ਇੱਕੋ ਜਿਹਾ ਹਿੱਸਾ ਬਣਾਉਂਦਾ ਹੈ।
ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕੋਈ ਬੱਚਾ ਕਿਸੇ ਚੀਜ਼ ਦੀ ਨਕਲ ਕਰਦਾ ਹੈ। ਅਜਿਹੇ ਫੋਟੋ ਵੀਡੀਓਜ਼ ਵਿੱਚ ਲੁਕੀਆਂ ਪਰਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਰਫ ਐਡੀਟਿੰਗ ਸਾਫਟਵੇਅਰ ਰਾਹੀਂ ਦੇਖਿਆ ਜਾ ਸਕਦਾ ਹੈ। ਇੱਕ ਲਾਈਨ ਵਿੱਚ ਕਹੀਏ ਤਾਂ ਡੀਪਫੇਕ, ਰੀਅਲ ਇਮੇਜ-ਵੀਡੀਓਜ਼ ਨੂੰ ਬਿਹਤਰ ਰੀਅਲ ਫੇਕ ਫੋਟੋ ਵੀਡੀਓਜ਼ ਵਿੱਚ ਬਦਲਣ ਦੀ ਇੱਕ ਪ੍ਰਕਿਰਿਆ ਹੈ। ਡੀਪੜੇਕ ਫੋਟੋ-ਵੀਡੀਓਜ਼ ਫੇਕ ਹੁੰਦੇ ਹੋਏ ਵੀ ਰੀਅਲ ਨਜ਼ਰ ਆਉਂਦੇ ਹਨ।
ਬਹੁਤ ਹੀ ਸੌਖੀ ਭਾਸ਼ਾ ਵਿੱਚ ਕਹੀਏ ਤਾਂ ਡੀਪਫੇਕ ਇੱਕ ਐਡਿਟਿਡ ਵੀਡੀਓ ਹੈ ਜਿਸ ਵਿੱਚ ਕਿਸੇ ਹੋਰ ਦਾ ਚਿਹਰਾ ਕਿਸੇ ਹੋਰ ਦੇ ਚਿਹਰੇ ਨਾਲ ਬਦਲਿਆ ਜਾਂਦਾ ਹੈ। ਡੀਪਫੇਕ ਵੀਡੀਓਜ਼ ਇੰਨੇ ਅਸਲੀ ਦਿਸਦੇ ਹਨ ਕਿ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਪਛਾਣ ਨਹੀਂ ਸਕਦੇ ਹੋ। ਡੀਪਫੇਕ ਵੀਡੀਓ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ ਦੀ ਮਦਦ ਵੀ ਲਈ ਜਾਂਦੀ ਹੈ।
ਡੀਪ ਫੇਕ ਕਿਵੇਂ ਬਣਾਏ ਜਾਂਦੇ ਹਨ?
ਡੀਪਫੇਕ ਦੋ ਨੈੱਟਵਰਕਾਂ ਦੀ ਮਦਦ ਨਾਲ ਬਣਾਏ ਜਾਂਦੇ ਹਨ, ਇੱਕ ਏਨਕੋਡਰ ਅਤੇ ਦੂਜਾ ਡੀਕੋਡਰ ਨੈੱਟਵਰਕ ਹੈ। ਏਨਕੋਡਰ ਨੈਟਵਰਕ ਸਰੋਤ ਕੰਟੈਂਟ (ਅਸਲ ਵੀਡੀਓ) ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਫਿਰ ਡੀਕੋਡਰ ਨੈਟਵਰਕ ਨੂੰ ਡਾਟਾ ਭੇਜਦਾ ਹੈ। ਇਸ ਤੋਂ ਬਾਅਦ ਫਾਈਨਲ ਆਉਟਪੁੱਟ ਸਾਹਮਣੇ ਆਉਂਦੀ ਹੈ ਜੋ ਕਿ ਅਸਲ ਵਰਗੀ ਹੈ ਪਰ ਅਸਲ ਵਿੱਚ ਇਹ ਨਕਲੀ ਹੈ।
ਇਸ ਦੇ ਲਈ ਸਿਰਫ ਇੱਕ ਵੀਡੀਓ ਜਾਂ ਵੀਡੀਓ ਦੀ ਲੋੜ ਹੁੰਦੀ ਹੈ। ਡੀਪਫੇਕ ਲਈ ਕਈ ਵੈੱਬਸਾਈਟ ਤੇ ਐਪ ਹਨ ਜਿਥੇ ਲੋਕ ਡੀਪਫੇਕ ਵੀਡੀਓਜ਼ ਬਣਾ ਰਹੇ ਹਨ।
ਕਿਵੇਂ ਪਛਾਣੀਏ ਡੀਪਫੇਕ ਨੂੰ
ਅਜਿਹੇ ਫੋਟੋ-ਵੀਡੀਓ ਨੂੰ ਪਛਾਣਨਾ ਸੌਖਾ ਤਾਂ ਨਹੀਂ ਹੈ ਪਰ ਨਾਮੁਮਕਿਨ ਵੀ ਨਹੀਂ ਹੈ। ਇਨ੍ਹਾਂ ਨੂੰ ਪਛਾਣਨ ਲਈ ਤੁਹਾਨੂੰ ਵੀਡੀਓ ਨੂੰ ਬਹੁਤ ਹੀ ਬਾਰੀਕੀ ਨਾਲ ਵੇਖਣਾ ਹੋਵੇਗਾ। ਖਾਸ ਤੌਰ ‘ਤੇ ਚਿਹਰੇ ਦੇ ਹਾਵ-ਭਾਵ, ਅੱਖਾਂ ਦੀ ਮੂਵਮੈਂਟ ਤੇ ਬਾਡੀ ਸਟਾਈਲ ‘ਤੇ ਧਿਆਨ ਦੇਣਾ ਹੋਵੇਗਾ। ਇਸ ਤੋਂ ਇਲਾਵਾ ਬਾਡੀ ਕਲਰ ਤੋਂ ਵੀ ਤੁਸੀਂ ਇਸ ਨੂੰ ਪਛਾਣ ਸਕਦੇ ਹੋ। ਆਮ ਤੌਰ ‘ਤੇ ਅਜਿਹੇ ਵੀਡੀਓਜ਼ ਵਿੱਚ ਚਿਹਰੇ ਤੇ ਬਾਡੀ ਦਾ ਕਲਰ ਮੈਚ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਕਰੀਬੀਆਂ ‘ਤੇ ਐਕਸ਼ਨ, ਕਾਂਗਰਸ ਵੱਲੋਂ ਮਹੇਸ਼ ਇੰਦਰ ਤੇ ਧਰਮਪਾਲ ਸਿੰਘ ਦੀ ਮੈਂਬਰਸ਼ਿਪ ਮੁੱਅਤਲ
ਇਸ ਤੋਂ ਇਲਾਵਾ ਲਿਪ ਸਿੰਕਿੰਗ ਰਾਹੀਂ ਵੀ ਅਜਿਹੇ ਵੀਡੀਓਜ਼ ਦੀ ਪਛਾਣ ਕੀਤੀ ਜਾ ਸਕਦੀ ਹੈ। ਤੁਸੀਂ ਲੋਕੇਸ਼ਨ ਅਤੇ ਐਕਸਟ੍ਰਾ ਚਮਕ ਰਾਹੀਂ ਵੀ ਅਜਿਹੇ ਵੀਡੀਓ ਦੀ ਪਛਾਣ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੀ ਸਮਝ ਨਾਲ ਵੀ ਫੈਸਲਾ ਕਰ ਸਕਦੇ ਹੋ ਕਿ ਇਹ ਵੀਡੀਓ ਅਸਲੀ ਹੈ ਜਾਂ ਨਹੀਂ। ਉਦਾਹਰਨ ਲਈ, ਭੋਜਪੁਰੀ ਗੀਤ ‘ਤੇ ਨੱਚਦੇ ਹੋਏ ਬਰਾਕ ਓਬਾਮਾ ਦੀ ਵੀਡੀਓ ਨਕਲੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ –