ਆਨਲਾਈਨ ਅਤੇ ਡਿਜੀਟਲ ਪੇਮੈਂਟ ਦੇ ਲਗਾਤਾਰ ਵਧਦੇ ਰੁਝਾਨ ਨੂੰ ਦੇਖਦੇ ਹੋਏ ਵਟਸਐਪ ਨੇ ਕਈ ਸਾਲ ਪਹਿਲਾਂ WhatsApp Pay ਸ਼ੁਰੂ ਕਰ ਦਿੱਤਾ ਸੀ ਪਰ ਹੁਣ ਕੰਪਨੀ ਨੇ ਚੈਟ ਲਿਸਟ ਤੋਂ ਹੀ QR ਕੋਡ ਨੂੰ ਸਕੈਨ ਕਰਕੇ UPI ਪੇਮੈਂਟ ਕਰਨ ਦਾ ਵਿਕਲਪ ਵੀ ਸ਼ੁਰੂ ਕਰ ਦਿੱਤਾ ਹੈ। ਵਟਸਐਪ ਦੇ ਲੇਟੈਸਟ ਅਪਡੇਟਸ ਦੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ WabetaInfo ਦੀ ਨਵੀਂ ਰਿਪੋਰਟ ਮੁਤਾਬਕ WhatsApp ਦੇ ਇਸ ਨਵੇਂ ਫੀਚਰ ਦਾ ਨਾਂ UPI QR ਕੋਡ ਹੈ। ਇਸ ਫੀਚਰ ਨੂੰ ਫਿਲਹਾਲ ਕੁਝ ਚੁਣੇ ਹੋਏ ਬੀਟਾ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ ਤਾਂ ਜੋ ਕੰਪਨੀ ਇਸ ਫੀਚਰ ‘ਚ ਮੌਜੂਦ ਸੰਭਾਵਿਤ ਕਮੀਆਂ ਨੂੰ ਦੂਰ ਕਰ ਸਕੇ। ਰਿਪੋਰਟ ਮੁਤਾਬਕ ਆਉਣ ਵਾਲੇ ਕੁਝ ਹਫਤਿਆਂ ‘ਚ ਕੰਪਨੀ ਦੁਨੀਆ ਭਰ ਦੇ ਆਮ ਯੂਜ਼ਰਸ ਲਈ ਇਸ ਨਵੇਂ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦੇਵੇਗੀ। ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ, ਉਪਭੋਗਤਾਵਾਂ ਨੂੰ ਆਪਣੀ ਚੈਟ ਸੂਚੀ ਦੇ ਸਿਖਰ ‘ਤੇ QR ਕੋਡ ਸਕੈਨ ਕਰਨ ਲਈ ਇੱਕ ਨਵਾਂ ਆਈਕਨ ਦਿਖਾਈ ਦੇਵੇਗਾ।
📝 WhatsApp beta for Android 2.24.7.3: what’s new?
WhatsApp is rolling out a feature to scan UPI QR codes from the chats list, and it’s available to some beta testers! Some users may get the same feature with the previous updates.https://t.co/Ya0GGeWlXw pic.twitter.com/0yNBmRWJQy
— WABetaInfo (@WABetaInfo) March 18, 2024
ਵੀਡੀਓ ਲਈ ਕਲਿੱਕ ਕਰੋ -: