ਮੇਟਾ ਪਿਛਲੇ ਕਾਫੀ ਸਮੇਂ ਤੋਂ ਆਪਣੇ ਏਆਈ ਮਾਡਲ ਨੂੰ ਡਿਵੈਲਪ ਕਰਨ ‘ਤੇ ਕੰਮ ਕਰ ਰਿਹਾ ਹੈ।ਟੈੱਕ ਵਰਲਡ ਵਿਚ ਏਆਈ ਦੀ ਰੇਸ ਕਾਫੀ ਤੇਜ਼ ਹੋ ਗਈ ਹੈ। ਗੂਗਲ, ਮਾਈਕ੍ਰੋਸਾਫਟ ਤੇ Open AI ਆਪਣੇ ਏਆਈ ਚੈਪਬਾਟਸ ਲਈ ਲਗਾਤਾਰ ਨਵੇਂ ਫੀਚਰਸ ਪੇਸ਼ ਕਰ ਰਿਹਾ ਹੈ। ਅਜਿਹੇ ਵਿਚ ਮੇਟਾ ਨੇ ਵੀ ਆਖਿਰਕਾਰ ਆਪਣੇ ਪ੍ਰੋਡਕਟਸ ਫੇਸਬੁੱਕ, ਇੰਸਟਾਗ੍ਰਾਮ ਤੇ ਇੰਸਟੈਂਟ ਮੈਸੇਜਿਗ ਐਪ WhatsApp ਵਿਚ AI ਫੀਚਰਸ ਦੇਮ ਦਾ ਫੈਸਲਾ ਕੀਤਾ ਹੈ।
ਮੇਟਾ ਨੇ ਐਲਾਨ ਕੀਤਾ ਸੀਕਿ ਕੰਪਨੀ ਵ੍ਹਟਸਐਪ ਵਿਚ ਏਆਈ ਚੈਟਬਾਟ ਨੂੰ ਐਡ ਕਰੇਗੀ। ਸ਼ੁਰੂਆਤ ਵਿਚ ਇਹ ਚੈਟਬਾਟ US ਵਿਚ ਸੀਮਤ ਗਿਣਤੀ ਵਿਚ ਯੂਜਰਸ ਲਈ ਉਪਲਬਧ ਸੀ। ਹੁਣ WABetalInfo ਦੀ ਇਕ ਰਿਪੋਰਟ ਮੁਤਾਬਕ ਲੇਟੈਸਟ ਐਂਡ੍ਰਾਇਡ ਵ੍ਹਟਸਐਪ ਬੀਟਾ ਵਿਚ ਇਕ ਨਵਾਂ ਸ਼ਾਰਟਕੱਟ ਬਟਨ ਸ਼ਾਮਲ ਕੀਤਾ ਗਿਆ ਹੈ।ਇਸ ਬਟਨ ਨਾਲ ਯੂਜਰਸ ਤੇਜ਼ੀ ਨਾਲ ਏਆਈ ਨੂੰ ਅਕਸੈਸ ਕਰ ਸਕਦੇ ਹਨ। ਇਸ ਲਈ ਯੂਜਰਸ ਨੂੰ ਉਨ੍ਹਾਂ ਦੀ ਕੰਨਵਰਜੇਸਨ ਲਿਸਟ ਵਿਚ ਜਾਣ ਦੀ ਲੋੜ ਨਹੀਂ ਹੋਵੇਗੀ। ਯਾਨੀ ਬੀਟਾ ਵਰਜਨ ਵਿਚ ਇਸ ਦੀ ਟੈਸਟਿੰਗ ਚੱਲ ਰਹੀ ਹੈ। ਇਹ ਵਰਜਨ v2.23.24.26 ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਏਆਈ ਚੈਟਬਾਟ ਸਾਰੇ ਯੂਜਰਸ ਲਈ ਉਪਲਬਧ ਕਦੋਂ ਹੋਵੇਗਾ।
AI ਚੈਟਬਾਟ ਬਟਨ ਨੂੰ ਵ੍ਹਟਸਐਪ ਦੇ ਚੈਟਸ ਸੈਕਸ਼ਨ ਵਿਚ ਲੋਕੇਟ ਕੀਤਾ ਗਿਆ ਹੈ ਤੇ ਇਸ ਨੂੰ ਨਿਊ ਚੈਟ ਬਟਨ ਦੇ ਟੌਪ ਵਿਚ ਪਲੇਸ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਵੇਂ ਫੀਚਰਸ ਨਾਲ ਯੂਜਰਸ ਲਈ ਏਆਈ ਚੈਪਬਾਟ ਨੂੰ ਅਕਸੈਸ ਕਰਨਾ ਆਸਾਨ ਹੋਵੇਗਾ।ਇਸ ਏਆਈ ਦੀ ਮਦਦ ਨਾਲ ਵ੍ਹਟਸਐਪ ਨਾਲ ਸਬੰਧਤ ਸਵਾਲਾਂ ਦੇ ਜਵਾਬ ਮਿਲ ਸਕਣਗੇ। ਨਾਲ ਹੀ ਕਸਟਮਰ ਸਪੋਰਟ ਵੀ ਦੇਵੇਗਾ। ਯੂਜਰਸ ਏਆਈ ਦੀ ਮਦਦ ਨਾਲ ਅਪਾਇੰਟਮੈਂਟ ਸ਼ੈਡਿਊਲ ਕਰਨਾ ਜਾਂ ਰਿਜਰਵੇਸ਼ਨ ਬਣਾਉਣ ਵਰਗੇ ਕੰਮ ਵੀ ਕਰ ਸਕਣਗੇ।
ਮੇਟਾ ਕਨੈਕਟ ਈਵੈਂਟ ਦੌਰਾਨ ਮਾਰਕ ਜਕਰਬਰਗ ਨੇ ਮੇਟਾ ਦੇ ਲੇਟੈਸਟ AI ਚੈਟਬਾਟ ਨੂੰ ਪੇਸ਼ ਕੀਤਾ ਸੀ।ਇਹ ਕੰਪਨੀ ਦੇ ਲੇਟੈਸਟ ਲਾਰਜ ਲੈਂਗਵੇਜ ਮਾਡਲ ਰਿਸਰਚ ਤੇ ਪਾਵਰਫੁੱਲ ਲਾਮਾ 2 ਮਾਡਲ ਦੇ ਕੰਬੀਨੇਸ਼ਨ ਦਾ ਫਾਇਦਾ ਚੁੱਕਦਾ ਹੈ।ਇਹ ਚੈਟਬਾਟ ਯੂਜਰਸ ਨੂੰ ਵੱਖ-ਵੱਖ ਟਾਸਕ ਵਿਚ ਅਸਿਸਟ ਕਨਰ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਟ੍ਰਿਪ ਪਲਾਨ ਕਰ ਸਕਦਾ ਹੈ ਰਿਕਮੰਡੇਸ਼ਨ ਦੇ ਸਕਦਾ ਹੈ, ਜੋਕ ਸੁਣਾ ਸਕਦਾ ਹੈ, ਗਰੁੱਪ ਚੈਟ ਡਿਬੇਟ ਨੂੰ ਹੱਲ ਕਰ ਸਕਦਾ ਹੈ ਤੇ ChatGPT Bard ਜਾਂ Bing ਦੀ ਤਰ੍ਹਾਂ ਨਾਲੇਜ ਦੇ ਸੋਰਸ ਵਜੋਂ ਵੀ ਕੰਮ ਆ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ : –