ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਕਰੀਬ 8 ਕਿਲੋਮੀਟਰ ਦੂਰ ਗਿਆਸਪੁਰਾ ਰੇਲਵੇ ਫਾਟਕ ਨੂੰ ਦੋ ਫਾੜ ਹੋ ਕੇ ਟੁੱਟ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਫਾਟਕ ’ਤੇ ਤਾਇਨਾਤ ਰੇਲਵੇ ਮੁਲਾਜ਼ਮ ਨੇ ਤੁਰੰਤ ਇਸ ਦੀ ਸੂਚਨਾ ਰੇਲਵੇ ਪ੍ਰਸ਼ਾਸਨ ਨੂੰ ਦਿੱਤੀ। ਮਾਲ ਗੱਡੀ ਦੇ ਰਵਾਨਾ ਹੋਣ ਤੋਂ ਬਾਅਦ ਜਦੋਂ ਦੁਪਹਿਰ ਕਰੀਬ 4.15 ਵਜੇ ਗੇਟਮੈਨ ਨੇ ਫਾਟਕ ਖੋਲ੍ਹਣਾ ਸ਼ੁਰੂ ਕੀਤਾ ਤਾਂ ਇਸ ਦੇ ਦੋ ਟੋਟੇ ਹੋ ਗਏ।
ਹਾਲਾਂਕਿ ਬੁੱਧਵਾਰ ਨੂੰ ਵੀ ਵਿਭਾਗ ਵੱਲੋਂ ਬੈਰੀਅਰ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ। ਪਰ ਉਸ ਤੋਂ ਬਾਅਦ ਇਹ ਟੁੱਟ ਗਿਆ।
ਫਾਟਕ ਟੁੱਟਣ ਦੇ ਕਰੀਬ ਅੱਧੇ ਘੰਟੇ ਬਾਅਦ ਰੇਲਵੇ ਕਰਮਚਾਰੀ ਮੌਕੇ ‘ਤੇ ਪਹੁੰਚੇ। ਫਿਲਹਾਲ ਰੱਸੀਆਂ ਪਾ ਕੇ ਆਵਾਜਾਈ ਨੂੰ ਰੋਕਣ ਦਾ ਕੰਮ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਵੇਰੇ-ਸ਼ਾਮ ਵੱਡੀ ਗਿਣਤੀ ‘ਚ ਮਜ਼ਦੂਰ ਫਾਟਕ ਪਾਰ ਕਰਦੇ ਹਨ।
ਇਹ ਵੀ ਪੜ੍ਹੋ : ‘ਪਟਾਕੇ ਚਲਾਉਣੇ ਨੇ ਤਾਂ ਕਿਸੇ ਹੋਰ ਸੂਬੇ ‘ਚ ਚਲੇ ਜਾਓ’- ਦਿੱਲੀ ‘ਚ ਬੈਨ ਹਟਾਉਣ ਤੋਂ ਸੁਪਰੀਮ ਕਰੋਟ ਦਾ ਇਨਕਾਰ
ਇਲਾਕਾ ਨਿਵਾਸੀ ਸੰਦੀਪ ਸ਼ੁਕਲਾ ਨੇ ਦੱਸਿਆ ਕਿ ਜਦੋਂ ਗੇਟ ਨੂੰ ਤੋੜਿਆ ਗਿਆ ਤਾਂ ਉਹ ਮੌਕੇ ‘ਤੇ ਸੀ। ਫਾਟਕ ਟੁੱਟਣ ਤੋਂ ਬਾਅਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਉਨ੍ਹਾਂ ਕਿਹਾ ਕਿ ਰੇਲਵੇ ਪ੍ਰਸ਼ਾਸਨ ਨੂੰ ਗਿਆਸਪੁਰਾ ਫਾਟਕ ਵਾਲੀ ਥਾਂ ’ਤੇ ਫਲਾਈਓਵਰ ਬਣਾਉਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਸੰਦੀਪ ਨੇ ਦੱਸਿਆ ਕਿ ਇੱਥੇ ਕਈ ਲੋਕ ਰੇਲਾਂ ਦੀ ਲਪੇਟ ਵਿੱਚ ਆ ਚੁੱਕੇ ਹਨ। ਦੂਜੇ ਪਾਸੇ ਰੇਲਵੇ ਪ੍ਰਸ਼ਾਸਨ ਨੇ ਮੌਕੇ ’ਤੇ ਵਾਧੂ ਬਲ ਤਾਇਨਾਤ ਕਰਕੇ ਫਾਟਕ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਅਧਿਕਾਰੀਆਂ ਮੁਤਾਬਕ ਫਾਟਕ ਨੂੰ ਜਲਦੀ ਹੀ ਦੁਬਾਰਾ ਬਣਾ ਕੇ ਲਗਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: