ਕੁੜੀਆਂ ਦਾ ਵਿਆਹ ਹੁੰਦੇ ਹੀ ਉਹ ਚੂੜੀਆਂ ਪਾਉਣ ਲੱਗ ਜਾਂਦੀਆਂ ਹਨ। ਚੂੜੀਆਂ ਨੂੰ ਵਿਆਹ ਦੀ ਰਸਮ ਨਾਲ ਜੋੜਿਆ ਜਾਂਦਾ ਹੈ। ਇਹ ਸੋਲ੍ਹਾਂ ਸ਼ਿੰਗਾਰਾਂ ਵਿੱਚੋਂ ਇੱਕ ਹੈ। ਅੱਜਕੱਲ੍ਹ, ਬਹੁਤ ਸਾਰੀਆਂ ਔਰਤਾਂ ਚੂੜੀਆਂ ਪਹਿਨਣ ਨੂੰ ਰੂੜੀਵਾਦੀ ਵਿਚਾਰ ਮੰਨਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀਆਂ ਪਰੰਪਰਾਵਾਂ ਔਰਤਾਂ ਨੂੰ ਪਛੜੀਆਂ ਬਣਾ ਰਹੀਆਂ ਹਨ। ਤਾਂ ਕੀ ਚੂੜੀਆਂ ਪਹਿਨਣਾ ਸਿਰਫ਼ ਪਰੰਪਰਾ ਦਾ ਹਿੱਸਾ ਹੈ, ਕੀ ਇਹ ਪੁਰਾਣੇ ਜ਼ਮਾਨੇ ਦੀ ਧਾਰਨਾ ਹੈ ਜਿਸ ਨੂੰ ਹੁਣ ਖ਼ਤਮ ਕਰ ਦੇਣਾ ਚਾਹੀਦਾ ਹੈ, ਜਾਂ ਕੀ ਇਸ ਪਿੱਛੇ ਕੋਈ ਵਿਗਿਆਨ ਹੈ ਜਿਸ ਬਾਰੇ ਅੱਜ ਲੋਕ ਨਹੀਂ ਜਾਣਦੇ?
ਬਹੁਤ ਸਾਰੇ ਲੋਕ ਇਸ ਨੂੰ ਸੁਹਾਗ ਦੀ ਨਿਸ਼ਾਨੀ ਮੰਨਦੇ ਹਨ ਤਾਂ ਕਈਆਂ ਦਾ ਕਹਿਣਾ ਹੈ ਕਿ ਇਸ ਨਾਲਚੰਗੀ ਸਿਹਤ, ਚੰਗੀ ਕਿਸਮਤ ਤੇ ਘਰ ਵਿੱਚ ਸੁਖ-ਖੁਸ਼ਹਾਲੀ ਆਉਂਦੀ ਹੈ। ਪਰ ਇਸ ਪਿੱਛੇ ਵਿਗਿਆਨਕ ਕਾਰਨ ਲੁਕਿਆ ਹੈ। ‘ਸਾਇੰਸ ਬਿਹਾਈਂਡ ਇੰਡੀਅਨ ਕਲਚਰ’ ਅਤੇ ‘ਆਲ ਇੰਡੀਆ ਰਾਊਂਡ ਅੱਪ’ ਵੈੱਬਸਾਈਟ ਦੀਆਂ ਰਿਪੋਰਟਾਂ ਮੁਤਾਬਕ ਚੂੜੀਆਂ ਪਹਿਨਣ ਦੇ ਕਈ ਵਿਗਿਆਨਕ ਕਾਰਨ ਹਨ। ਚੂੜੀਆਂ ਗੁੱਟ ‘ਤੇ ਪਾਈਆਂ ਜਾਂਦੀਆਂ ਹਨ, ਜਿਸ ਕਾਰਨ ਇਹ ਲਗਾਤਾਰ ਉਥੇ ਰਗੜਦੀਆਂ ਹਨ, ਇਸ ਨਾਲ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਹੁੰਦਾ ਹੈ।
ਨਾਲ ਹੀ, ਇਹ ਮੰਨਿਆ ਜਾਂਦਾ ਹੈ ਕਿ ਗੁੱਟ ਵਿੱਚ ਕਈ ਐਕਯੂ-ਪ੍ਰੈਸ਼ਰ ਪੁਆਇੰਟ ਹੁੰਦੇ ਹਨ, ਜਿਨ੍ਹਾਂ ਨੂੰ ਵਾਰ-ਵਾਰ ਦਬਾਉਣ ਨਾਲ ਔਰਤਾਂ ਦਾ ਹਾਰਮੋਨ ਸੰਤੁਲਨ ਬਣਿਆ ਰਹਿੰਦਾ ਹੈ। ਇਹ ਵੀ ਇੱਕ ਕਾਰਨ ਹੈ ਕਿ ਪਹਿਲੇ ਸਮਿਆਂ ਵਿੱਚ ਮਰਦ ਵੀ ਹੱਥਾਂ ਵਿੱਚ ਚੂੜੀਆਂ ਪਾਉਂਦੇ ਸਨ। ਕੱਚ ਦੀਆਂ ਚੂੜੀਆਂ ਇਸ ਲਈ ਪਹਿਨੀਆਂ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਦੇ ਟਕਰਾਉਣ ਦੀ ਆਵਾਜ਼ ਔਰਤਾਂ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਰੱਖਦੀ ਹੈ।
ਇਹ ਵੀ ਪੜ੍ਹੋ : ਵਾਲਾਂ ਨੂੰ ਵਾਰ-ਵਾਰ ਸਟ੍ਰੇਟ ਕਰਵਾਉਣ ਨਾਲ ਹੋ ਸਕਦੈ ਕੈਂਸਰ! ਡਾਕਟਰਾਂ ਨੇ ਕੀਤਾ ਅਲਰਟ
ਭਾਰਤ ਦੇ ਕਈ ਹਿੱਸਿਆਂ ਵਿੱਚ, ਇਹ ਮੰਨਿਆ ਜਾਂਦਾ ਹੈ ਕਿ ਚੂੜੀਆਂ ਦੀ ਆਵਾਜ਼ ਨਵੀਆਂ ਵਿਆਹੀਆਂ ਔਰਤਾਂ ਨੂੰ ਨਜ਼ਰਾਂ ਤੋਂ ਦੂਰ ਰੱਖਦੀ ਹੈ। ਇਸ ਦੇ ਨਾਲ ਹੀ ਰੰਗੀਨ ਚੂੜੀਆਂ ਵੀ ਮਨ ਨੂੰ ਸ਼ਾਂਤ ਰੱਖਣ ਦਾ ਕੰਮ ਕਰਦੀਆਂ ਹਨ। ਭਾਰਤ ਦੇ ਕਈ ਹਿੱਸਿਆਂ ਵਿੱਚ ਵੱਖ-ਵੱਖ ਰੰਗਾਂ ਦੀਆਂ ਚੂੜੀਆਂ ਪਹਿਨੀਆਂ ਜਾਂਦੀਆਂ ਹਨ। ਕਿਤੇ ਹਰੇ, ਕਿਤੇ ਲਾਲ ਤੇ ਕਿਤੇ ਪੀਲੇ ਰੰਗ ਦੀਆਂ ਚੂੜੀਆਂ ਪਹਿਨੀਆਂ ਜਾਂਦੀਆਂ ਹਨ। ਹਰਾ ਰੰਗ ਸ਼ਾਂਤ ਸੁਭਾਅ ਲਈ ਹੈ ਜਦੋਂ ਕਿ ਲਾਲ ਰੰਗ ਖਰਾਬ ਊਰਜਾ ਨੂੰ ਦੂਰ ਕਰਨ ਲਈ ਅਤੇ ਉਪਜਾਊ ਸ਼ਕਤੀ ਲਈ ਵੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”