ਘਰ ਚਲਾਉਣ ਤੇ ਪਰਿਵਾਰ ਦੇ ਪੇਟ ਪਾਲਣ ਲਈ ਲੋਕਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ। ਕੁਝ ਲੋਕ ਨੌਕਰੀ ਕਰਦੇ ਹਨ ਤਾਂ ਕੁਝ ਰਿਕਸ਼ਾ ਅਤੇ ਆਟੋ ਚਲਾਉਂਦੇ ਹਨ। ਦੂਜੇ ਪਾਸੇ ਦੁਨੀਆ ਵਿਚ ਅਜਿਹੇ ਵੀ ਲੱਖਾਂ-ਕਰੋੜਾਂ ਲੋਕ ਹਨ, ਜੋ ਬੇਰੋਜ਼ਗਾਰ ਹਨ। ਚੰਗੀ ਖਾਸੀ ਡਿਗਰੀ ਲੈਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ ਜਦੋਂ ਕਿ ਕੁਝ ਲੋਕ ਅਜਿਹੇ ਵੀ ਹਨ ਜੋ ਅਜੀਬੋ-ਗਰੀਬ ਕੰਮ ਕਰਕੇ ਵੀ ਚੰਗਾ ਪੈਸਾ ਕਮਾ ਰਹੇ ਹਨ। ਅਜਿਹੀ ਹੀ ਇਕ ਮਹਿਲਾ ਅੱਜਕਲ ਕਾਫੀ ਚਰਚਾ ਵਿਚ ਹੈ। ਉਸ ਨੇ ਪੈਸਾ ਕਮਾਉਣ ਲਈ ਕੁਝ ਅਜਿਹਾ ਤਰੀਕਾ ਅਪਣਾਇਆ ਹੈ ਜਿਸ ਬਾਰੇ ਜਾਣ ਕੇ ਸ਼ਾਇਦ ਤੁਹਾਨੂੰ ਵੀ ਯਕੀਨ ਨਾ ਹੋਵੇ।
ਮਹਿਲਾ ਨੇ ਨੌਕਰੀ ਛੱਡ ਕੇ ਪ੍ਰਤੀਯੋਗਤਾ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ 37 ਸਾਲ ਦੀ ਰੇਬੇਕਾ ਮੈਕਬੇਨ ਪ੍ਰਤੀਯੋਗਤਾ ਵਿਚ ਹਿੱਸਾ ਲੈ ਕੇ ਆਪਣੀ ਜੀਵਿਕਾ ਚਲਾਉਂਦੀ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੇ ਪਿਛਲੇ 7 ਸਾਲ ਵਿਚ 44 ਹਜ਼ਾਰ ਡਾਲਰ ਯਾਨੀ 36 ਲੱਖ ਰੁਪਏ ਤੋਂ ਵਧ ਦੇ ਪੁਰਸਕਾਰ ਜਿੱਤੇ ਹਨ। ਇੰਗਲੈਂਡ ਦੇ ਪ੍ਰੇਸਟਰ ਦੀ ਰਹਿਣ ਵਾਲੀ ਰੇਬੇਕਾ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਉਹ ਸਾਲ 2016 ਵਿਚ ਮੈਟਰਨਿਟੀ ਲੀਵ ਛੁੱਟੀ ‘ਤੇ ਸੀ। ਉਸ ਸਮੇਂ ਉਨ੍ਹਾਂ ਨੇ ਇਕ ਪ੍ਰਤੀਯੋਗਤਾ ਵਿਚ ਬੇਬੀ ਪ੍ਰੋਡਕਟਸ ਤੇ ਕੱਪੜਿਆਂ ਨਾਲ ਭਰੀ ਇਕ ਟੋਕਰੀ ਜਿੱਤੀ ਸੀ।
ਮੈਟਰਨਿਟੀ ਲੀਵ ਦੇ ਬਾਅਦ ਜਦੋਂ ਰੇਬੇਕਾ ਵਾਪਸ ਆਪਣੀ ਨੌਕਰੀ ‘ਤੇ ਪਰਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਬੱਚਿਆਂ ਦੀ ਦੇਖਭਾਲ ‘ਤੇ ਇਕ ਹਜ਼ਾਰ ਡਾਲਰ ਯਾਨੀ 83 ਹਜ਼ਾਰ ਰੁਪਏ ਤੋਂ ਵੱਧ ਖਰਚ ਕਰ ਰਹੀ ਹੈ। ਅਜਿਹੇ ਵਿਚ ਉਸ ਨੇ ਬੱਚੇ ਦੀ ਦੇਖਭਾਲ ਲਈ ਪਰਮਾਨੈਂਟ ਨੌਕਰੀ ਛੱਡਣ ਤੇ ਇਸ ਦੀ ਬਜਾਏ ਫੁੱਲ ਟਾਈਮ ਕੰਪੀਟੀਸ਼ਨ ਵਿਚ ਹਿੱਸਾ ਲੈਣ ਦਾ ਫੈਸਲਾ ਲਿਆ। ਰੇਬੇਕਾ ਨੇ ਦੱਸਿਆ ਕਿ ਮੈਂ ਆਪਣੀ ਨੌਕਰੀ ਛੱਡ ਦਿੱਤੀ ਤੇ ਜ਼ਿਆਦਾ ਤੋਂ ਜ਼ਿਆਦਾ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਮੈਂ ਪੋਲੈਂਡ ਤੇ ਮਿਲਾਨ ਦੀਆਂ ਛੁੱਟੀਆਂ, ਨਕਦ ਪੁਰਸਕਾਰ, ਕੱਪੜੇ ਤੇ ਬਹੁਤ ਸਾਰੇ ਵਾਊਚਰ ਜਿੱਤੇ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਜੇਲ੍ਹ ‘ਚ ਮਿਲਣ ਵਾਲਿਆਂ ਦੀ ਲਿਸਟ ‘ਚ ਭਗਵੰਤ ਮਾਨ ਦਾ ਨਾਂ ਸ਼ਾਮਲ, ਅਗਲੇ ਹਫਤੇ ਹੋਵੇਗੀ ਮੁਲਾਕਾਤ
ਰੇਬੇਕਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਬੱਚਾ ਸੌਂ ਜਾਂਦਾ ਹੈ ਤਾਂ ਉਹ ਹਰ ਦਿਨ ਦੋ ਘੰਟੇ ਦਾ ਸਮਾਂ ਕੱਢਦੀ ਹੈ ਤੇ ਘੱਟੋ-ਘੱਟ 100 ਪ੍ਰਤੀਯੋਗਤਾ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕਰਦੀ ਹੈ।ਕਿਸੇ ਪ੍ਰਤੀਯੋਗਤਾ ਜਿੱਤਣ ਦੇ ਬਾਅਦ ਉਹ ਜਾਂ ਤਾਂ ਉਸ ਨੂੰ ਆਪਣੇ ਕੋਲ ਰੱਖ ਲੈਂਦੀ ਹੈ ਜਾਂ ਉਸ ਨੂੰ ਵੇਚ ਦਿੰਦੀ ਹੈ ਤੇ ਉਸ ਨਾਲ ਮਿਲੇ ਪੈਸਿਆਂ ਨਲਾ ਆਪਣਾ ਘਰ ਚਲਾਉਂਦੀ ਹੈ। ਉਹ ਕਹਿੰਦੀ ਹੈ ਕਿ ਜਿੱਤਣ ਲਈ ਉਹ ਉਨ੍ਹਾਂ ਪ੍ਰਤੀਯੋਗਤਾਵਾਂ ਦਾ ਤਲਾਸ਼ ਕਰਦੀ ਰਹਿੰਦੀ ਹੈ ਜਿਨ੍ਹਾਂ ਵਿਚ ਵੱਧ ਪ੍ਰਤੀਭਾਗੀ ਨਹੀਂ ਹੁੰਦੇ ਹਨ ਕਿਉਂਕਿ ਉਸ ਵਿਚ ਜਿੱਤਣ ਦੇ ਚਾਂਸ ਜ਼ਿਆਦਾ ਹੁੰਦੇ ਹਨ।