ਨਵੀਂ ਦਿੱਲੀ, ਸਮਾਂ ਹੁਣ ਬਦਲ ਰਿਹਾ ਹਨ। ਹੌਲੀ-ਹੌਲੀ ਹੀ ਸਹੀ, ਪਰ ‘ਮਰਦ ਪ੍ਰਧਾਨ’ ਸਮਾਜ ਵਿੱਚ ਔਰਤਾਂ ਨੂੰ ਵੀ ਉਨ੍ਹਾਂ ਦੇ ਹੱਕ ਮਿਲ ਰਹੇ ਹਨ। ਅੱਜ ਕੇਂਦਰ ਸਰਕਾਰ ਵੱਲੋਂ ਸਾਂਝੇ ਕੀਤੇ ਗਏ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਦੇ ਖਰੜੇ ਵਿੱਚ ਜੈਂਡਰ ਲਈ ਹਰ ਥਾਂ She ਜਾਂ Her ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਹੁਣ ਤੱਕ He ਜਾਂ His ਸ਼ਬਦ ਵਰਤੇ ਜਾਂਦੇ ਸਨ।
ਡਰਾਫਟ ਬਿੱਲ ਦੇ ਵਿਆਖਿਆ ਸੈਕਸ਼ਨ ਵਿੱਚ ਕਿਹਾ ਗਿਆ ਹੈ, “ਇਸ ਐਕਟ ਵਿੱਚ … ਸਾਰੇ ਜੈਂਡਰਸ ਲਈ ਸਰਵਨਾਮ “her” ਅਤੇ “she” ਦਾ ਇਸਤੇਮਾਲ ਕੀਤਾ ਗਿਆ ਹੈ।
ਅੱਗੇ ‘ਡਿਮਾਡ ਕਨਸੈਂਟ’ ਸੈਕਸ਼ਨ ਤਹਿਤ ਖਰੜੇ ਵਿੱਚ ਕਿਹਾ ਗਿਆ ਹੈ ”ਇੱਕ ਡਾਟਾ ਪ੍ਰਿੰਸੀਪਲ ਡਾਟਾ ਦੀ ਪ੍ਰੋਸੈਸਿੰਗ ਨੂੰ ਸਹਿਮਤੀ ਦੇ ਸਕਦੀ ਹੈ, ਜੇ ਅਜਿਹੀ ਪ੍ਰੋਫੈਸਿੰਗ ਦੀ ਲੋੜ ਹੈ।” ਇਸ ਵਾਕ ਨੂੰ ਅੰਗਰੇਜ਼ੀ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਗਿਆ ਹੈ, “A Data Principal is deemed to have given consent to the processing of her personal data if such processing is necessary.” ਇਸ ਵਿੱਚ ਵੀ Her ਦਾ ਇਸਤੇਮਾਲ ਹੋਇਆ ਹੈ।
ਅਜਿਹੀ ਸਥਿਤੀ ਵਿੱਚ ਜਿਥੇ ਡਾਟਾ ਪ੍ਰਿੰਸੀਪਲ ਆਪਣੀ ਇੱਛਾ ਨਾਲ ਡਾਟਾ ਫਿਡਿਊਸ਼ਰੀ ਨੂੰ ਆਪਣਾ ਪਰਸਨਲ ਡਾਟਾ ਦਿੰਦੀ ਹੈ ਅਤੇ ਅਜਿਹੇ ਨਿੱਜੀ ਡਾਟਾ ਪ੍ਰਦਾਨ ਕਰਨ ਦੀ ਵਾਜਬ ਉਮੀਦ ਕੀਤੀ ਜਾਂਦੀ ਹੈ।” ਦੱਸ ਦੇਈਏ ਕਿ ਡਾਟਾ ਪ੍ਰਿੰਸੀਪਲ ਦਾ ਮਤਲਬ ਹੈ ਕਿ ਡਾਟਾ ਕਿਸਦਾ ਹੈ ਅਤੇ ਡਾਟਾ ਫਿਡਿਊਸ਼ਰੀ ਦਾ ਮਤਲਬ ਹੈ ਕਿ ਡਾਟਾ ਕੌਣ ਲੈ ਰਿਹਾ ਹੈ। ਇਸ ਵਾਕ ਵਿੱਚ ਵੀ ਪ੍ਰਿੰਸੀਪਲ ਲਈ her ਅਤੇ she ਦਾ ਇਸਤੇਮਾਲ ਹੋਇਆ ਹੈ।
ਇਸ ਨੂੰ ਇੱਕ ਮਿਸਾਲ ਨਾਲ ਸਮਝਾਇਆ ਗਿਆ ਹੈ। ਇਸ ‘ਤੇ ਲਿਖਿਆ ਗਿਆ ਹੈ, ”ਏ’ ਡਾਟਾ ਫਿਡਿਊਸ਼ਰੀ ਨੂੰ ਆਪਣਾ ਨਾਂ ਅਤੇ ਮੋਬਾਈਲ ਨੰਬਰ ਸ਼ੇਅਰ ਕਰਦੀ ਹੈ। ਬੁਕਿੰਗ ਜਾਂ ਰਿਜ਼ਰਵੇਸ਼ਨ ਦੀ ਪੁਸ਼ਟੀ ਦੇ ਉਦੇਸ਼ ਨਾਲ ‘ਏ’ ਡਾਟਾ ਫਿਡਿਊਸ਼ਰੀ ਨੂੰ ਆਪਣਾ ਨਾਂ ਤੇ ਮੋਬਾਈਲ ਨੰਬਰ ਆਪਣੇ ਕੋਲ ਰਖਣ ਲਈ ਸਹਿਮਤੀ ਦੇ ਸਕਦੀ ਹੈ।’ ਇਸ ਪੂਰੇ ਵਾਕ ਵਿੱਚ ਵੀ her ਤੇ she ਦਾ ਇਸਤੇਮਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ ਜਾਣ ਵਾਲਿਆਂ ਲਈ ਚੰਗੀ ਖ਼ਬਰ, ਵੀਜ਼ਾ ਲਈ ਹੁਣ ਬਹੁਤਾ ਚਿਰ ਨਹੀਂ ਕਰਨੀ ਪਏਗੀ ਉਡੀਕ
ਦੱਸ ਦੇਈਏ ਕਿ ਨਵੇਂ ਪ੍ਰਸਤਾਵਿਤ ਪ੍ਰਬੰਧਾਂ ਦੀ ਉਲੰਘਣਾ ਕਰਨ ‘ਤੇ ਇਕਾਈ ਨੂੰ 500 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। 2019 ਵਿੱਚ ਲਿਆਂਦੇ ਗਏ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਦੇ ਖਰੜੇ ਵਿੱਚ ਕਿਸੇ ਕੰਪਨੀ (ਇਕਾਈ) ਦੇ ਗਲੋਬਲ ਟਰਨਓਵਰ ਦਾ 4 ਪ੍ਰਤੀਸ਼ਤ ਜਾਂ 15 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦਾ ਪ੍ਰਸਤਾਵ ਕੀਤਾ ਗਿਆ ਸੀ।
ਇਸ ਨਵੇਂ ਐਕਟ ਦਾ ਉਦੇਸ਼ ਡਿਜੀਟਲ ਨਿੱਜੀ ਡਾਟਾ ਨਾਲ ਸਬੰਧਤ ਨਿਯਮ ਪ੍ਰਦਾਨ ਕਰਨਾ ਹੈ। ਇਹ ਵਿਅਕਤੀਆਂ ਦੇ ਆਪਣੇ ਨਿੱਜੀ ਡੇਟਾ ਦੀ ਰੱਖਿਆ ਕਰਨ ਦੇ ਅਧਿਕਾਰ ਅਤੇ ਜਾਇਜ਼ ਉਦੇਸ਼ਾਂ ਲਈ ਨਿੱਜੀ ਡੇਟਾ ਦੀ ਪ੍ਰਕਿਰਿਆ ਕਰਨ ਦੀ ਜ਼ਰੂਰਤ ਦੋਵਾਂ ਨੂੰ ਮਾਨਤਾ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: