ਮੌਸਮ ਵਿਭਾਗ ਨੇ ਪੰਜਾਬ ਵਿੱਚ 15 ਅਤੇ 16 ਅਕਤੂਬਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਜ਼ਿਆਦਾਤਰ ਥਾਵਾਂ ‘ਤੇ ਤੇਜ਼ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ 13 ਅਕਤੂਬਰ ਨੂੰ ਪੰਜਾਬ ‘ਚ ਸਰਗਰਮ ਹੋਣ ਜਾ ਰਹੀ ਪੱਛਮੀ ਗੜਬੜੀ ਕਾਰਨ ਮੌਸਮ ‘ਚ ਬਦਲਾਅ ਹੋਵੇਗਾ। ਇਸ ਕਾਰਨ 14 ਅਤੇ 17 ਅਕਤੂਬਰ ਨੂੰ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਵੀਰਵਾਰ ਨੂੰ ਪੰਜਾਬ ਵਿੱਚ ਰਾਤ ਦੇ ਪਾਰਾ ਵਿੱਚ ਲਗਾਤਾਰ ਤੀਜੇ ਦਿਨ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਤਿੰਨ ਦਿਨਾਂ ਦੇ ਅੰਦਰ ਰਾਤ ਦੇ ਤਾਪਮਾਨ ਵਿੱਚ 4.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਕਾਰਨ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਹਾਲਾਂਕਿ ਖੁਸ਼ਕ ਮੌਸਮ ਕਾਰਨ ਦਿਨ ਦੇ ਤਾਪਮਾਨ ‘ਚ 0.5 ਡਿਗਰੀ ਦਾ ਵਾਧਾ ਹੋਇਆ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ 35.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਦੋਂਕਿ ਸਭ ਤੋਂ ਘੱਟ ਤਾਪਮਾਨ ਬੁੱਧ ਸਿੰਘਵਾਲਾ ਵਿੱਚ 16.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਆਟਾ ਗੁੰਨਣ ਤੋਂ ਰੋਟੀ ਪਕਾਉਣ ਤੱਕ 75 ਫੀਸਦੀ ਲੋਕ ਕਰਦੇ ਨੇ ਗਲਤੀ, ਜਾਣੋ ਸਹੀ ਤਰੀਕਾ, ਰਹੋ ਸਿਹਤਮੰਦ
ਦੂਜੇ ਪਾਸੇ ਮੀਂਹ ਦੇ ਲਿਹਾਜ਼ ਨਾਲ ਪੰਜਾਬ ਵਿੱਚ ਦੋ ਹਫ਼ਤੇ ਬਹੁਤ ਚੰਗੇ ਰਹੇ ਹਨ। 6 ਅਕਤੂਬਰ ਤੋਂ ਵੀਰਵਾਰ ਤੱਕ ਪੰਜਾਬ ਵਿੱਚ 2.7 ਮਿਲੀਮੀਟਰ ਦੀ ਆਮ ਮੀਂਹ ਦੇ ਮੁਕਾਬਲੇ 6.9 ਮਿਲੀਮੀਟਰ ਬਾਰਿਸ਼ ਹੋਈ ਹੈ। ਇਹ ਆਮ ਨਾਲੋਂ 155 ਫੀਸਦੀ ਵੱਧ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 1 ਅਕਤੂਬਰ ਤੋਂ 6 ਅਕਤੂਬਰ ਤੱਕ ਪੰਜਾਬ ਵਿੱਚ 4.7 ਮਿਲੀਮੀਟਰ ਆਮ ਵਰਖਾ ਦੇ ਮੁਕਾਬਲੇ 6.9 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਸੀ। ਇਹ ਆਮ ਨਾਲੋਂ 46 ਫੀਸਦੀ ਵੱਧ ਸੀ। ਭਾਰਤੀ ਮੌਸਮ ਵਿਭਾਗ ਨੇ ਅਗਲੇ ਹਫ਼ਤੇ ਸ਼ੁੱਕਰਵਾਰ ਤੋਂ 19 ਅਕਤੂਬਰ ਤੱਕ ਪੰਜਾਬ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਅਤੇ 20 ਅਕਤੂਬਰ ਤੋਂ 26 ਅਕਤੂਬਰ ਤੱਕ ਪੰਜਾਬ ਵਿੱਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…