Young man came to help cleverly : ਜਲੰਧਰ ਵਿੱਚ ਇੱਕ ਬਜ਼ੁਰਗ ਨੂੰ ਮਦਦ ਕਰਨ ਦੇ ਬਹਾਨੇ ਉਸ ਦਾ ATM ਕਾਰਡ ਬਦਲ ਕੇ ਉਸ ਵਿੱਚੋਂ 25 ਹਜ਼ਾਰ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ’ਤੇ ਬਜ਼ੁਰਗ ਦੇ ਮੋਬਾਈਲ ’ਤੇ ਪੈਸੇ ਕਢਵਾਏ ਜਾਣ ਦਾ ਮੈਸੇਜ ਆਇਆ ਤਾਂ ਉਨ੍ਹਾਂ ਨੇ ਤੁਰੰਤ ਪਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ।
ਐਚਐਮਵੀ ਕਾਲਜ ਦੇ ਨੇੜੇ ਦੁਰਗਾ ਕਾਲੋਨੀ ਦੇ ਰਹਿਣ ਵਾਲੇ ਸ਼ਾਮਲਾਲ ਸ਼ਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਲਗਭਗ 11 ਵਜੇ ਉਹ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਲਈ ਗਏ ਸਨ। ਉਨ੍ਹਾਂ ਦੇ ਕੋਲ ਪੋਸਟ ਆਫਿਸ ਦਾ ਏਟੀਐਮ ਕਾਰਡ ਹੈ। ਜਦੋਂ ਉਹ ਐੱਚਐਮਵੀ ਕਾਲਜ ਦੇ ਨੇੜੇ ਪੀਐਨਬੀ ਏਟੀਐਮ ਵਿੱਚ ਪੈਸੇ ਕਢਵਾਉਣ ਪਹੁੰਚੇ ਤਾਂ ਇਕ ਮੁੰਡਾ, ਜਿਸ ਨੇ ਸਫੈਦ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ ਅਤੇ ਹਲਕੀ ਜਿਹੀ ਉਮਰ ਦਾ ਹੀ ਸੀ। ਉਨ੍ਹਾਂ ਦੇ ਪਿੱਛੇ ਖੜਾ ਸੀ ਅਤੇ ਉਹ ਮਦਦ ਦੇ ਬਹਾਣੇ ਉਨ੍ਹਾਂ ਨੂੰ ਵਾਰ-ਵਾਰ ਟੋਕ ਰਿਹਾ ਸੀ। ਉਸ ਨੇ ਏਟੀਐਮ ਦਾ ਕੋਈ ਬਟਨ ਦਬਾ ਦਿੱਤਾ, ਜਿਸ ਕਰਨ ਤਿੰਨ ਵਾਰ ਕੋਸ਼ਿਸ਼ ਕਰਨ ’ਤੇ ਵੀ ਪੈਸੇ ਨਹੀਂ ਨਿਕਲੇ।
ਇਸ ਤੋਂ ਬਾਅਦ ਉਹ ਜ਼ਬਰਦਸਤੀ ਆ ਕੇ ਉਨ੍ਹਾਂ ਨੂੰ ਸਮਝਾਉਣ ਲੱਗਾ। ਇਸ ਦੌਰਾਨ ਪਿੱਛੇ ਖੜ੍ਹੇ ਹੋਣ ਕਾਰਨ ਉਸ ਨੇ ਏਟੀਐਮ ਦਾ ਕੋਡ ਵੀ ਦੇਖ ਲਿਆ। ਇਸ ਦੌਰਾਨ ਉਸ ਨੇ ਕਦੋਂ ਉਨ੍ਹਾਂ ਦਾ ਏਟੀਐਮ ਕਾਰਡ ਬਦਲ ਦਿੱਤਾ, ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ। ਘਰ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਫੋਨ ਤੇ ਇੱਕ ਤੋਂ ਬਾਅਦ ਇੱਕ ਪੈਸੇ ਕਢਵਾਉਣ ਦੇ ਚਾਰ ਮੈਸੇਜ ਆਏ, ਜਿਨ੍ਹਾਂ ਵਿੱਚ ਪਹਿਲੀ ਵਾਰ ਇਕ ਹਜ਼ਾਰ, ਦੋ ਵਾਰ ਦਸ-ਦਸ ਹਜ਼ਾਰ ਅਤੇ ਇਕ ਵਾਰ ਚਾਰ ਹਜ਼ਾਰ ਰੁਪਏ ਕਢਵਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੋਸਟ ਆਫਿਸ ਜਾ ਕੇ ਖਾਤੇ ਤੋਂ ਲੈਣ-ਦੇਣ ਰੁਕਵਾ ਦਿੱਤਾ।