ਅਜਨਾਲਾ ਦਾ ਰਹਿਣ ਵਾਲਾ 23 ਨੌਜਵਾਨ ਬੀਤੇ 2 ਹਫਤੇ ਤੋਂ ਲਾਪਤਾ ਹੈ। ਲਾਪਤਾ ਨੌਜਵਾਨ ਗੁਰਲਾਲ ਦੀ ਮਾਂ ਜਸਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਬੀਤੇ ਮਹੀਨੇ 18 ਜਨਵਰੀ ਤੋਂ ਲਾਪਤਾ ਹੈ।ਉਸ ਦਿਨ ਵੀਰਵਾਰ ਸੀ। ਉਹ ਘਰ ‘ਤੇ ਕੰਮ ਕਰ ਰਹੀ ਸੀ। ਗੁਰਲਾਲ ਘਰ ਤੋਂ ਬਾਹਰ ਜਾਣ ਲੱਗਾ। ਜਾਂਦੇ ਸਮੇਂ ਉਹ ਕਹਿ ਕੇ ਗਿਆ ਕਿ ਉਹ ਆਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ‘ਤੇ ਜਾ ਰਿਹਾ ਹੈ ਤੇ 5 ਵਜੇ ਘਰ ਤੋਂ ਨਿਕਲ ਗਿਆ ਤੇ ਉਸ ਦਿਨ ਤੋਂ ਬਾਅਦ ਵਾਪਸ ਘਰ ਨਹੀਂ ਆਇਆ।
ਸ਼ਾਮ ਤੱਕ ਜਦੋਂ ਘਰ ਨਹੀਂ ਪਰਤਿਆ ਤਾਂ ਉਸ ਦੇ ਮੋਬਾਈਲ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੋਬਾਈਲ ਫੋਨ ਬੰਦ ਸੀ। ਪਰਿਵਾਰ ਵੱਲੋਂ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਗਿਆ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ : ਹਰਦਾ ਫੈਕਟਰੀ ਹਾਦਸੇ ‘ਤੇ PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ
ਪਰਿਵਾਰ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਉਨ੍ਹਾਂ ਦੇ ਪੁੱਤ ਦੀ ਭਾਲ ਕੀਤੀ ਜਾਵੇ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰ ਵੱਲੋਂ ਉੱਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਗਈ ਹੈ ਤਾਂ ਜੋ ਉਨ੍ਹਾਂ ਦਾ ਲਾਪਤਾ ਮੁੰਡਾ ਘਰ ਵਾਪਸ ਮੁੜ ਸਕੇ। ਗੁਰਲਾਲ ਦਾ ਕਿਸੇ ਨਾਲ ਨਾ ਤਾਂ ਕੋਈ ਝਗੜਾ ਹੈ ਤੇ ਨਾ ਹੀ ਉਸ ਦਾ ਕਿਸੇ ਨਾਲ ਪੈਸਿਆਂ ਦਾ ਕੋਈ ਲੈਣ-ਦੇਣ ਸੀ।
ਵੀਡੀਓ ਲਈ ਕਲਿੱਕ ਕਰੋ –