ਜਲੰਧਰ ‘ਚ ਕਾਲਾ ਬਕਰਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੋਂ ਦੇ ਨੌਜਵਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਨੌਜਵਾਨ ਵੱਲੋਂ ਪੁਲਿਸ ਮੁਲਜ਼ਮਾਂ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਨੌਜਵਾਨ ਦਾ ਕਹਿਣਾ ਹੈ ਕਿ ਮੈਂ ਗੱਡੀ ‘ਤੇ ਜਾ ਰਿਹਾ ਸੀ ਤੇ ਪੁਲਿਸ ਉਸ ਨੂੰ ਘੇਰਾ ਪਾ ਲਿਆ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਉਨ੍ਹਾਂ ‘ਤੇ ਲਗਾਏ ਗਏ ਇਲਜ਼ਾਮ ਸਰਾਸਰ ਗਲਤ ਹਨ। ਆਦਮਪੁਰ ਦੀ ਪੁਲਿਸ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਤੇ ਉਕਤ ਨੌਜਵਾਨ ਕਿਸੇ ਨਾਲ ਮਿਲ ਕੇ ਨਸ਼ਿਆਂ ਦੀ ਸਪਲਾਈ ਕਰਦਾ ਹੈ। ਅਸੀਂ ਰੇਡ ਮਾਰਨ ਪਹੁੰਚੇ ਸੀ ਤੇ ਨੌਜਵਾਨ ਵੱਲੋਂ ਪੁਲਿਸ ਨੂੰ ਚਕਮਾ ਦਿੱਤਾ ਗਿਆ ਹੈ। ਨੌਜਵਾਨ ‘ਤੇ FIR ਦਰਜ ਕਰ ਲਈ ਗਈ ਹੈ।
ਨੌਜਵਾਨ ਦਾ ਨਾਂ ਵਰਿੰਦਰ ਸਿੰਘ ਹੈ। ਵੀਡੀਓ ਵਿਚ ਉਸ ਨੇ ਕਿਹਾ ਕਿ ਮੈਂ ਕਾਲਾ ਬਕਰਾ ਦਾ ਰਹਿਣ ਵਾਲਾ ਹਾਂ। ਮੈਂ ਆਪਣੇ ਘਰ ਤੋਂ ਨਿਕਲਿਆ ਤਾਂ ਰਸਤੇ ਵਿਚ ਪੁਲਿਸ ਵਾਲਿਆਂ ਨੇ ਮੈਨੂੰ ਰੋਕਣ ਲਈ ਅਚਾਨਕ ਮੇਰੇ ਅੱਗੇ ਗੱਡੀ ਲਗਾ ਦਿੱਤੀ। ਪੁਲਿਸ ਨੇ ਮੇਰੇ ਉਤੇ ਗੋਲੀ ਵੀ ਚਲਾਈ ਜਿਸ ਵਿਚੋਂ ਇਕ ਗੋਲੀ ਮੇਰੇ ਹੱਥ ਵਿਚ ਲੱਗੀ ਹੈ। ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਮੇਰੇ ਘਰ ‘ਤੇ ਮੇਰੀ ਮਾਂ ਤੇ ਪਰਿਵਾਰ ਹੈ। ਮੇਰੇ ਨਾਲ ਨਾਜਾਇਜ਼ ਕੀਤਾ ਜਾ ਰਿਹਾ ਹੈ। ਜੇਕਰ ਮੈਂ ਕੁਝ ਗਲਤ ਕੀਤਾ ਹੈ ਤਾਂ ਮੇਰੇ ‘ਤੇ ਕਾਰਵਾਈ ਹੋਵੇ ਪਰ ਮੈਂ ਕੁਝ ਗਲਤ ਨਹੀਂ ਕੀਤਾ। ਮੇਰੇ ‘ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਮੈਂ ਕਿਸੇ ਨੂੰ ਫੜਵਾ ਦੇਵਾਂ ਪਰ ਮੈਨੂੰ ਕੁਝ ਪਤਾ ਹੀ ਨਹੀਂ ਤਾਂ ਮੈਂ ਕਿਸੇ ਨੂੰ ਕਿਵੇਂ ਫਸਾ ਸਕਦਾ ਹਾਂ।
ਇਹ ਵੀ ਪੜ੍ਹੋ : ਗੇਟ ਖੁੱਲ੍ਹਾ ਵੇਖ ਘਰ ‘ਚ ਵੜਿਆ ਲੁਟੇਰਾ… ਰੌਲਾ ਪਾਉਣ ਲੱਗੀ ਬਜ਼ੁਰਗ ਨੂੰ ਕੀਤਾ ਫੱ/ਟੜ… ਇਲਾਕੇ ‘ਚ ਫੈਲੀ ਦ.ਹਿ/ਸ਼ਤ
ਦੂਜੇ ਪਾਸੇ ਐੱਸਐੱਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਭੋਗਪੁਰ ਥਾਣੇ ਦੇ ਐੱਸਐੱਚਓ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪਾ ਮਾਰਿਆ ਗਿਆ ਸੀ। ਵਰਿੰਦਰ ਸਿੰਘ ਜਿਸ ਦੇ ਘਰ ਨਸ਼ਾ ਤਸਕਰਾਂ ਦੇ ਹੋਣ ਦੀ ਖਬਰ ਸੀ। ਸੂਚਨਾ ਮਿਲਣ ‘ਤੇ ਟੀਮਾਂ ਰੇਡ ਲਈ ਗਈਆਂ ਸਨ। ਪੁਲਿਸ ਨੂੰ ਦੇਖ ਕੇ ਵਰਿੰਦਰ ਸਿੰਘ ਨੇ ਉਥੋਂ ਗੱਡੀ ਭਜਾ ਲਈ।
ਵੀਡੀਓ ਲਈ ਕਲਿੱਕ ਕਰੋ -:
