ਹਾਲ ਹੀ ਵਿੱਚ ਹਾਰਟ ਅਟੈਕ ਦੇ ਮਾਮਲੇ ਕਾਫੀ ਜ਼ਿਆਦਾ ਵਧ ਗਏ ਹਨ, ਉਹ ਵੀ ਨੌਜਵਾਨਾਂ ਵਿੱਚ। ਤਾਜ਼ਾ ਮਾਮਲਾ ਯੂਪੀ ਦੇ ਸ਼ਾਮਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਕ੍ਰਿਕਟ ਖੇਡਦੇ ਹੋਏ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ‘ਚ ਚੀਕ-ਚਿਹਾੜਾ ਪੈ ਗਿਆ। ਮ੍ਰਿਤਕ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਇੱਕ ਧੀ ਹੈ।
ਸ਼ਹਿਰ ਦੇ ਮੁਹੱਲਾ ਵਿਵੇਕ ਵਿਹਾਰ ਦੇ ਰਹਿਣ ਵਾਲੇ 28 ਸਾਲਾ ਸਰਾਫਾ ਵਪਾਰੀ ਕੁਲਦੀਪ ਵਰਮਾ ਦੀ ਸ਼ਹਿਰ ਦੇ ਠਾਕੁਰ ਦੁਆਰ ਵਿੱਚ ਸਰਾਫਾ ਦੀ ਦੁਕਾਨ ਹੈ। ਸ਼ਨੀਵਾਰ ਨੂੰ ਉਹ ਸ਼ਹਿਰ ਦੇ ਮਾਜਰਾ ਰੋਡ ਸਥਿਤ ਵੀਵੀ ਪੀਜੀ ਕਾਲਜ ਵਿੱਚ ਆਪਣੇ ਜਾਣ-ਪਛਾਣ ਵਾਲਿਆਂ ਨਾਲ ਕ੍ਰਿਕਟ ਖੇਡ ਰਿਹਾ ਸੀ। ਜਾਣਕਾਰਾਂ ਮੁਤਾਬਕ ਜਦੋਂ ਉਹ ਗੇਂਦ ਸੁੱਟਣ ਲਈ ਦੌੜਿਆ ਤਾਂ ਅਚਾਨਕ ਜ਼ਮੀਨ ‘ਤੇ ਡਿੱਗ ਗਿਆ। ਬਹੁਤ ਚੁੱਕਣ ਦੇ ਬਾਅਦ ਵੀ ਉੱਠ ਨਾ ਸਕਿਆ। ਪਰਿਵਾਰ ਵਾਲਿਆਂ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਸਹਾਰਨਪੁਰ ਰੋਡ ‘ਤੇ ਸਥਿਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਮੁਤਾਬਕ ਕੁਲਦੀਪ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਇਹ ਵੀ ਪੜ੍ਹੋ : 5 ਪ੍ਰੇਸ਼ਾਨੀਆਂ ਦਾ ਸੌਖਾ ਨੁਸਖਾ, ਵਧੇਗੀ ਇਮਿਊਨਿਟੀ, ਹੱਡੀਆਂ-ਸਕਿੱਨ ਨੂੰ ਫਾਇਦਾ, ਥਕਾਵਟ ਵੀ ਹੋਵੇਗੀ ਦੂਰ
ਕੁਲਦੀਪ ਦੀ ਮੌਤ ਕਾਰਨ ਪਰਿਵਾਰਕ ਮੈਂਬਰ ਰੋਂਦੇ-ਕੁਰਲਾਉਂਦੇ ਰਹਿ ਗਏ। ਸਰਾਫਾ ਵਪਾਰੀ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਗਾਂਧੀ ਚੌਕ, ਠਾਕੁਰ, ਵੱਡਾ ਬਾਜ਼ਾਰ, ਕਬਾੜੀ ਬਾਜ਼ਾਰ ਸਥਿਤ ਸਰਾਫਾ ਵਪਾਰੀਆਂ ਦੀਆਂ ਦੁਕਾਨਾਂ ਸੋਗ ਕਾਰਨ ਬੰਦ ਰਹੀਆਂ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਇੱਕ 13 ਮਹੀਨੇ ਦੀ ਬੇਟੀ ਵੀ ਹੈ। ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਨੇ ਦੁੱਖ ਭਰੇ ਮਾਹੌਲ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ –