ਸਲੋਵਾਕੀਆ ਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਗਏ 23 ਸਾਲਾ ਨੌਜਵਾਨ ਸਤਿੰਦਰਪਾਲ ਸਿੰਘ ਪੁੱਤਰ ਗਰਵੇਲ ਸਿੰਘ ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਹਲਕੇ ਦੇ ਪਿੰਡ ਬਰਵਾਲਾ ਦੀ ਮੌਤ ਹੋ ਗਈ। ਸਤਿੰਦਰਪਾਲ ਸਿੰਘ ਬ੍ਰਾਤੀਸਲਾਵਾ ਕੈਪੀਟਲ ਸਿਟੀ ਦੇ ਵਿੱਚ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਥੋਂ ਦੇ ਨਜਦੀਕ ਇੱਕ ਝੀਲ ਵਿੱਚ ਨਹਾਉਣ ਗਿਆ ਸੀ, ਜਿੱਥੇ ਕਿ ਉਸਦੀ ਅਤੇ ਉਸਦੇ ਇੱਕ ਹੋਰ ਦੋਸਤ ਜੋ ਕਿ ਅਜਨਾਲਾ ਜਿਲੇ ਨਾਲ ਸਬੰਧਤ ਹੈ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸਤਿੰਦਰਪਾਲ ਸਿੰਘ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸਤਿੰਦਰਪਾਲ ਸਿੰਘ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ ਅਤੇ ਚਾਰ ਮਹੀਨੇ ਪਹਿਲਾਂ ਹੀ ਉਹ ਛੁੱਟੀ ਕੱਟ ਕੇ ਇਥੋਂ ਗਿਆ ਹੈ ਅਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਲੜਕੇ ਦੀ ਬਾਹਰ ਦੇਸ਼ ਵਿੱਚ ਇੱਕ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਨੇ ਰੋ-ਰੋ ਕੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਨੌਜਵਾਨ ਦੀ ਲਾਸ਼ ਨੂੰ ਘਰ ਵਾਪਸ ਭੇਜਿਆ ਜਾਵੇ।
ਇਹ ਵੀ ਪੜ੍ਹੋ : ਪੰਜਾਬ ‘ਚ ਨਵੇਂ DGP ਨੂੰ ਲੈ ਕੇ UPSC ਦੀ ਬੈਠਕ ਅੱਜ, 3 ਸੀਨੀਅਰ IPS ਅਧਿਕਾਰੀਆਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ
ਪਿੰਡ ਦੇ ਸਰਪੰਚ ਅਤੇ ਮ੍ਰਿਤਿਕ ਨੌਜਵਾਨ ਦੇ ਤਾਇਆ ਅਮਰਜੀਤ ਸਿੰਘ ਨੇ ਦੱਸਿਆ ਕਿ ਚਾਰ ਮਹੀਨ ਪਹਿਲਾਂ ਛੁੱਟੀ ਕੱਟਣ ਕੇ ਵਾਪਸ ਜਾਂਦੇ ਸਮੇਂ ਸਤਿੰਦਰਪਾਲ ਸਿੰਘ ਆਪਣੀ ਭੈਣ ਨੂੰ ਇਹ ਕਹਿ ਕੇ ਗਿਆ ਸੀ ਕਿ ਜਦ ਉਹ ਹੁਣ ਛੁੱਟੀ ਆਵੇਗਾ ਤਾਂ ਉਦੋਂ ਉਸ ਦਾ ਵਿਆਹ ਕਰ ਦੇਵੇਗਾ ਪਰ ਉਸ ਤੋਂ ਪਹਿਲਾਂ ਹੀ ਉਸ ਦੇ ਮੌਤ ਦੀ ਖਬਰ ਉਸਦੇ ਘਰ ਆ ਗਈ। ਸਰਪੰਚ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਅਤੇ ਉਹਨਾਂ ਦੇ ਨੌਜਵਾਨ ਲੜਕੇ ਦੀ ਮ੍ਰਿਤਕ ਦੇਹ ਨੂੰ ਉਸਦੇ ਪਰਿਵਾਰ ਤੱਕ ਪਹੁੰਚਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









