ਗਾਇਕ ਆਸ਼ਾ ਭੋਂਸਲੇ ਦਾ ਅੱਜ 4 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦਾ ਐਤਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਉਹ 92 ਸਾਲ ਦੇ ਸਨ। ਆਸ਼ਾ ਭੋਂਸਲੇ ਨੂੰ ਕਈ ਮੈਡੀਕਲ ਸਮੱਸਿਆਵਾਂ ਦੇ ਚੱਲਦੇ ਬੀਤੇ ਸ਼ਨੀਵਾਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਯਾਨੀ ਮਲਟੀ ਆਰਗਨ ਫੇਲੀਅਰ ਕਾਰਨ ਉਨ੍ਹਾਂ ਦੀ ਮੌਤ ਹੋਈ।
ਸਵੇਰੇ ਸਾਢੇ10.30 ਵਜੇ ਤੋਂ ਆਸ਼ਾ ਭੋਂਸਲੇ ਦੇ ਅੰਤਿਮ ਦਰਸ਼ਨ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਮੁੰਬਈ ਸਥਿਤ ਘਰ ਤੋਂ ਉਨ੍ਹਾਂ ਦਾ ਪਾਰਥਿਵ ਸਰੀਰ ਦਰਸ਼ਨ ਲਈ ਬਾਹਰ ਲਿਆਂਦਾ ਗਿਆ ਹੈ। ਪਦਮਭੂਸ਼ਣ ਨਾਲ ਸਨਮਾਨਿਤ ਹੋ ਚੁੱਕੀ ਆਸ਼ਾ ਭੋਂਸਲੇ ਦਾ ਅੰਤਿਮ ਸਸਕਾਰ ਅੱਜ ਰਾਜਕੀ ਸਨਮਾਨਾਂ ਨਾਲ ਹੋਵੇਗਾ।
ਆਸ਼ਾ ਭੋਂਸਲੇ ਦੇ ਪੁੱਤਰ ਆਨੰਦ ਭੋਸਲੇ ਨੇ ਕਿਹਾ ਕਿ ਅੰਤਿਮ ਦਰਸ਼ਨ ਸਵੇਰੇ 10.30 ਵਜੇ ਤੋਂ ਸ਼ੁਰੂ ਹੋ ਚੁੱਕੇ ਹਨ। ਲੋਕ ਇਥੇ ਉਨ੍ਹਾਂ ਨੂੰ ਆਖਰੀ ਵਾਰ ਦੇਖਣ ਲਈ ਆ ਸਕਦੇ ਹਨ ਪਰ ਅੰਤਿਮ ਸਸਕਾਰ ਵਿਚ ਲੋਕ ਨਾ ਪਹੁੰਚਣ ਤਾਂ ਚੰਗਾ ਹੋਵੇਗਾ, ਕਿਉਂਕਿ ਉਥੇ ਭੀੜ ਹੋ ਸਕਦੀ ਹੈ।
ਆਸ਼ਾ ਭੋਂਸਲੇ ਕਲਾਸਿਕਲ ਸਿੰਗਰ ਦੀਨਾਨਾਥ ਮੰਗੇਸ਼ਕਰ ਦੀ ਧੀ ਤੇ ਲਤਾ ਮੰਗੇਸ਼ਕਰ ਦੀ ਛੋਟੀ ਭੈਣ ਸੀ। ਜਦੋਂ ਉਹ ਸਿਰਫ 9 ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਇਸ ਕਾਰਨ ਲਤਾ ਦੀ ਤਰ੍ਹਾਂ ਆਸ਼ਾ ਨੂੰ ਵੀ ਘੱਟ ਉਮਰ ਵਿਚ ਹੀ ਸਿੰਗਿੰਗ ਦੀ ਸ਼ੁਰੂਆਤ ਕਰਨੀ ਪਈ। ਆਸ਼ਾ ਨੇ ਪਹਿਲਾ ਗਾਣਾ 10 ਸਾਲ ਦੀ ਉਮਰ ਵਿਚ ਗਾਇਆ ਸੀ।
ਇਹ ਵੀ ਪੜ੍ਹੋ : ਚੀਨ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਧਮਕੀ! ਈਰਾਨ ਦੀ ਮਦਦ ਕਰਨ ‘ਤੇ ਲਗਾਵਾਂਗੇ 50 ਫੀਸਦ ਟੈਰਿਫ
ਦੱਸ ਦੇਈਏ ਕਿ ਆਸ਼ਾ ਭੋਂਸਲੇ ਨੇ ਆਪਣੇ ਕਰੀਅਰ ਵਿਚ 20 ਤੋਂ ਵੱਧ ਭਾਸ਼ਾਵਾਂ ਵਿਚ 12000 ਤੋਂ ਵੱਧ ਗਾਣੇ ਗਾਏ। ਉਨ੍ਹਾਂ ਦੇ ਗਾਣੇ ‘ਇਨ ਆਖੋਂ ਕੀ ਮਸਤੀ’, ‘ਦਮ ਮਾਰੋ ਦਮ’, ਪਿਆ ਤੂ ਅਬ ਤੋ ਆਜਾ’ ਅਤੇ ‘ਚੁਰਾ ਲਿਆ ਹੈ ਤੁਮਨ’ ਅੱਜ ਵੀ ਪ੍ਰਸਿੱਧ ਹਨ।
ਵੀਡੀਓ ਲਈ ਕਲਿੱਕ ਕਰੋ -:











