ਪੰਜਾਬ ਪੁਲਿਸ ਦੀ ਸਟੇਟ ਸਾਈਬਰ ਕ੍ਰਾਈਮ ਟੀਮ ਨੇ ਇਕ ਵੱਡਾ ਗੈਂਗ ਫੜਿਆ ਹੈ ਜੋ ਆਨਲਾਈਨ ਠੱਗੀ ਦੇ ਪੈਸੇ ਇਧਰ-ਉਧਰ ਕਰਨ ਦਾ ਕੰਮ ਕਰਦਾ ਸੀ।ਇਸ ਮਾਮਲੇ ਵਿਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਫਰਜ਼ੀ ਦਸਤਾਵੇਜ਼ਾਂ ਜ਼ਰੀਏ ਬੈਂਕ ਖਾਤੇ ਖੁੱਲ੍ਹਵਾ ਕੇ ਨਕਲੀ ਫਰਮ ਚਲਾਉਂਦੇ ਸਨ। ਇਨ੍ਹਾਂ ਖਾਤਿਆਂ ਰਾਹੀਂ ਠੱਗੀ ਦੇ ਪੈਸੇ ਨੂੰ ਇਧਰ-ਉਧਰ ਘੁਮਾ ਕੇ ਮਨੀ ਲਾਂਡਰਿੰਗ ਕੀਤੀ ਜਾਂਦੀ ਸੀ ਤੇ ਪਿਛਲੇ 2 ਸਾਲਾਂ ਤੋਂ ਕਮਿਸ਼ਨ ਕਮਾਇਆ ਜਾ ਰਿਹਾ ਸੀ।

ਇਹ ਲੋਕ ਫਰਜ਼ੀ ਦਸਤਾਵੇਜ਼ਾਂ ਤੋਂ ਬੈਂਕ ਖਾਤੇ ਖੁੱਲ੍ਹਵਾਉਂਦੇ। ਇਸ ਦੇ ਬਾਅਦ ਪੈਸਿਆਂ ਨੂੰ ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਕਰਕੇ ਲੁਕਾ ਦਿੰਦੇ ਸਨ ਤੇ ਇਸ ਦੇ ਬਦਲੇ ਕਮਿਸ਼ਨ ਲੈਂਦੇ ਸਨ। ਪੁਲਿਸ ਨੇ ਕਾਰਵਾਈ ਦੌਰਾਨ 20 ਲੱਖ ਬੈਂਕ ਖਾਤਿਆਂ ਵਿਚ ਫ੍ਰੀਜ ਕੀਤੇ, 5100 USDT (ਕ੍ਰਿਪਟੋ), 23 ATM ਕਾਰਡ, 2 ਲੈਪਟਾਪ, 7 ਮੋਬਾਈਲ ਫੋਨ, 5 ਸਿਮ ਕਾਰਡ, ਫਰਜ਼ੀ ਕੇਵਾਈਸੀ ਦਸਤਾਵੇਜ਼ ਤੇ 14 ਚੈੱਕ ਬੁੱਕ ਤੇ ਸਟੈਂਪ ਬਰਾਮਦ ਕੀਤੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









