ਨਵੇਂ ਸਾਲ ਦੇ ਆਗਾਜ਼ ਦੀਆਂ ਤਿਆਰੀਆਂ ਦੇਸ਼ ਭਰ ਵਿਚ ਸ਼ੁਰੂ ਹੋ ਗਈਆਂ ਹਨ। ਨਵੇਂ ਸਾਲ ਦੇ ਨਾਲ 1 ਜਨਵਰੀ 2025 ਤੋਂ ਹੀ ਦੇਸ਼ ਵਿਚ ਕਈ ਵੱਡੇ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜਿਸਦਾ ਅਸਰ ਹਰ ਘਰ ਤੇ ਹਰ ਜੇਬ ‘ਤੇ ਦੇਖਣ ਨੂੰ ਮਿਲੇਗਾ। ਇਨ੍ਹਾਂ ਬਦਲਾਵਾਂ ਵਿਚ ਰਸੋਈ ਵਿਚ ਇਸਤੇਮਾਲ ਹੋਣ ਵਾਲੇ LPG ਸਿਲੰਡਰਾਂ ਦੀਆਂ ਕੀਮਤਾਂ ਤੋਂ ਲੈ ਕੇ ਯੂਪੀਆਈ ਪੇਮੈਂਟ ਤੱਕ ਦੇ ਰੂਲ ਸ਼ਾਮਲ ਹਨ।
ਹਰ ਮਹੀਨੇ ਦੇਸ਼ ਵਿਚ ਕਈ ਵਿੱਤੀ ਬਦਲਾਅ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਵਿਚ ਪਹਿਲਾ LPG ਸਿਲੰਡਰਾਂ ਦੀਆਂ ਕੀਮਤਾਂ ਤੋਂ ਲੈ ਕੇ ATF ਰੇਟਾਂ ਵਿਚ ਸੋਧ ਦੇਖਣ ਨੂੰ ਮਿਲੇਗੀ ਕਿਉਂਕਿ ਮਹੀਨੇ ਦੀ ਪਹਿਲੀ ਤਰੀਕ ਆਇਲ ਮਾਰਕੀਟਿੰਗ ਕੰਪਨੀਆਂ ਇਹ ਬਦਲਾਅ ਕਰਦੀਆਂ ਹਨ। ਤਾਂ ਦੂਜੇ ਪਾਸੇ ਪਹਿਲੀ ਜਨਵਰੀ ਤੋਂ ਹੀ UPI 123Pay ਪੇਮੈਂਟ ਦੇ ਨਿਯਮ ਵੀ ਲਾਗੂ ਹੋਣ ਜਾ ਰਹੇ ਹਨਤਾਂ EPFO ਦੇ ਪੈਨਸ਼ਨਰਸ ਲਈ ਲਿਆਂਦਾ ਗਿਆ ਨਵਾਂ ਨਿਯਮ ਵੀ ਇਸੇ ਦਿਨ ਤੋਂ ਲਾਗੂ ਹੋਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਬਿਨਾਂ ਗਾਰੰਟੀ ਦੇ ਲੋਨ ਇਸ ਲਿਸਟ ਵਿਚ ਸ਼ਾਮਲ ਹਨ।
ਪਹਿਲਾ ਬਦਲਾਅ-LPG ਦੇ ਰੇਟ
ਹਰ ਮਹੀਨੇ ਦੀ ਪਹਿਲੀ ਤਰੀਕ ਦੀ ਤਰ੍ਹਾਂ ਹੀ 1 ਜਨਵਰੀ 2025 ਨੂੰ ਆਇਲ ਮਾਰਕੀਟਿੰਗ ਕੰਪਨੀਆਂ ਰਸੋਈ ਤੇ ਕਮਰਸ਼ੀਅਲ LPG ਗੈਸ ਦੀਆਂ ਕੀਮਤਾਂ ਵਿਚ ਸੋਧ ਕਰਨਗੀਆਂ ਤੇ ਨਵੇਂ ਰੇਟ ਜਾਰੀ ਕਰਨਗੀਆਂ। ਬੀਤੇ ਕੁਝ ਸਮੇਂ ਤੋਂ ਜਿਥੇ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਿਚ ਕਈ ਬਦਲਾਅ ਕੀਤੇ ਹਨ ਤਾਂ ਲੰਬੇ ਸਮੇਂ ਤੋਂ ਦੇਸ਼ ਵਿਚ 14 ਕਿਲੋ ਵਾਲੇ ਰਸੋਈ ਸਿਲੰਡਰਾਂ ਦੇ ਰੇਟ ਸਥਿਰ ਹਨ। ਅਜਿਹੇ ਵਿਚ ਇਸ ਵਾਰ ਲੋਕਾਂ ਨੂੰ ਇਸ ਦੇ ਰੇਟ ਵਿਚ ਬਦਲਾਅ ਦੀ ਉਮੀਦ ਹੈ।
ਦੂਜਾ ਬਦਲਾਅ-EPFO ਦਾ ਨਵਾਂ ਰੂਲ
ਨਵੇਂ ਸਾਲ ਦੇ ਪਹਿਲੇ ਦਿਨ ਨੂੰ ਹੀ ਈਪੀਐੱਫਓ ਵੱਲੋਂ ਪੈਨਸ਼ਨਰਸ ਲਈ ਨਵਾਂ ਨਿਯਮ ਲਾਗੂ ਕੀਤਾ ਜਾਵੇਗਾ ਜੋ ਉਨ੍ਹਾਂ ਲਈ ਵੱਡਾ ਤੋਹਫਾ ਹੈ। ਦਰਅਸਲ EPFO ਪੈਨਸ਼ਨਰਸ ਲਈ ਨਵੇਂ ਸਾਲ ਵਿਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ ਜਿਸ ਤਹਿਤ ਹੁਣ ਪੈਨਸ਼ਨਰਸ ਆਪਣੀ ਪੈਨਸ਼ਨ ਰਕਮ ਦੇਸ਼ ਦੇ ਕਿਸੇ ਵੀ ਬੈਂਕ ਤੋਂ ਕੱਢ ਸਕਣਗੇ ਤੇ ਇਸ ਲਈ ਉਨ੍ਹਾਂ ਨੂੰ ਕਿਸੇ ਵਾਧੂ ਵੈਰੀਫਿਰੇਸ਼ਨ ਦੀ ਲੋੜ ਨਹੀਂ ਹੋਵੇਗੀ।
ਤੀਜਾ ਬਦਲਾਅ-UPI 123Pay ਦੇ ਨਿਯਮ
ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਫੀਚਰ ਫੋਨ ਤੋਂ ਆਨਲਾਈਨ ਪੇਮੈਂਟ ਦੀ ਸਹੂਲਤ ਦੇਣ ਲਈ ਯੂਪੀਆਈ 123ਪੇ ਦੀ ਸ਼ੁਰੂਆਤ ਕੀਤੀ ਸੀ। ਇਸ ਦੀ ਟ੍ਰਾਂਜੈਕਸ਼ਨ ਲਿਮਟ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ ਜੋ ਕਿ 1 ਜਨਵਰੀ ਤੋਂ ਲਾਗੂ ਹੋਵੇਗਾ। ਇਸਦੇ ਬਾਅਦ ਯੂਜਰਸ ਹੁਣ 10,000 ਰੁਪਏ ਤੱਕ ਦੀ ਰਕਮ ਦਾ ਆਨਲਾਈਨ ਪੇਮੈਂਟ ਕਰ ਸਕਣਗੇ। ਇਸ ਤੋਂ ਪਹਿਲਾਂ ਇਹ ਲਿਮਟ 5000 ਰੁਪਏ ਤੱਕ ਹੀ ਸੀ।
ਚੌਥਾ ਬਦਲਾਅ-ਸ਼ੇਅਰ ਮਾਰਕੀਟ ਨਾਲ ਜੁੜਿਆ ਨਿਯਮ
ਸੇਂਸੈਕਸ, ਸੇਂਸੈਕਸ-50ਤੇ ਬੈਂਕੇਕਸ ਵਿਚ ਮੰਥਲੀ ਐਕਸਪਾਇਰੀ ਵਿਚ ਬਦਲਾਅ ਕੀਤਾ ਹੈ। ਹੁਣ ਇਹ ਹਰ ਹਫਤੇ ਸ਼ੁੱਕਰਵਾਰ ਨੂੰ ਨਹੀਂ ਸਗੋਂ ਮੰਗਲਵਾਰ ਨੂੰ ਹੋਵੇਗੀ। ਉਥੇ ਤਿਮਾਹੀ ਤੇ ਛਿਮਾਹੀ ਕਾਂਟ੍ਰੈਕਟਸ ਦੀ ਐਕਸਪਾਇਰੀ ਆਖਰੀ ਮੰਗਲਵਾਰ ਨੂੰ ਹੋਵੇਗੀ। ਦੂਜੇ ਪਾਸੇ NSE ਇੰਡੈਕਸ ਨੇ Nifty 50 ਮੰਥਲੀ ਕਾਂਟ੍ਰੈਕਸ ਲਈ ਵੀਰਵਾਰ ਦਾ ਦਿਨ ਤੈਅ ਕੀਤਾ ਹੈ।
ਪੰਜਵਾਂ ਬਦਲਾਅ-ਕਿਸਾਨਾਂ ਨੂੰ ਕਰਜ਼ਾ
1 ਜਨਵਰੀ 2025 ਤੋਂ ਜੋ ਅਗਲਾ ਬਦਲਾਅ ਹੋਣ ਜਾ ਰਿਹਾ ਹੈ ਉਹ ਕਿਸਾਨਾਂ ਨਾਲ ਜੁੜਿਆ ਹੋਇਆ ਹੈ। ਸਾਲ ਦੇ ਪਹਿਲੇ ਦਿਨ ਤੋਂ ਆਰਬੀਆਈ ਵੱਲੋਂ ਕਿਸਾਨਾਂ ਨੂੰ ਬਿਨਾਂ ਗਾਰੰਟੀ 2 ਲੱਖ ਰੁਪਏ ਤੱਕ ਦਾ ਲੋਨ ਮਿਲੇਗਾ। ਬੀਤੇ ਦਿਨੀਂ ਆਰਬੀਆਈ ਨੇ ਕਿਸਾਨਾਂ ਲਈ ਬਿਨਾਂ ਗਾਰੰਟੀ ਲੋਨ ਦੀ ਲਿਮਟ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਸੀ ਜਿਸ ਕਾਰਨ ਹੁਣ ਉਨ੍ਹਾਂ ਨੂੰ 1.6 ਲੱਖ ਰੁਪਏ ਨਹੀਂ ਸਗੋਂ 2 ਲੱਖ ਰੁਪਏ ਤੱਕ ਦਾ ਲੋਨ ਮਿਲ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: