ਟ੍ਰੇਨ ਟਿਕਟ ਬੁੱਕ ਕਰਨਾ ਤੇ ਰੇਲਵੇ ਨਾਲ ਜੁੜੀਆਂ ਹੋਰ ਸੇਵਾਵਾਂ ਦਾ ਲਾਭ ਲੈਣਾ ਹੁਣ ਹੋਰ ਵੀ ਆਸਾਨ ਹੋ ਗਿਆ ਹੈ। ਭਾਰਤੀ ਰੇਲਵੇ ਨੇ ਯੂਜਰਸ ਦੀ ਸਹੂਲਤ ਲਈ ਇਕ ਨਵਾਂ AI ਚੈਟਬਾਟ AskDisha 2.0 ਪੇਸ਼ ਕੀਤਾ ਹੈ। ਇਹ ਚੈਟਬਾਟ IRCTC ਦੀ ਵੈੱਬਸਾਈਟ ‘ਤੇ ਉਪਲਬਧ ਹੈ ਤੇ ਤੁਹਾਨੂੰ ਟਿਕਟ ਬੁੱਕ ਕਰਨ ਨਾਲ ਸਬੰਧਤ ਜਾਣਕਾਰੀ ਦੇ ਸਕਦਾ ਹੈ।
AskDisha 2.0 ਨੂੰ ਡਿਜੀਟਲ ਇੰਟਰੈਕਸ਼ਨ ਟੂ ਸੀਕ ਹੈਲਪ ਐਨੀਟਾਈਮ ਵੀ ਕਿਹਾ ਜਾਂਦਾ ਹੈ। ਇਹ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਤੋਂ ਚੱਲਣ ਵਾਲਾ ਚੈਟਬਾਟ ਹੈ ਜੋ CoRover.AI ਦੁਆਰਾ ਸੰਚਾਲਿਤ ਹੈ।ਇਹ ਚੈਟਬਾਟ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਨੂੰ ਸਪੋਰਟ ਕਰਦਾ ਹੈ ਤੇ IRCTC ਦੀ ਵੈੱਬਸਾਈਟ ਤੇ ਮੋਬਾਈਲ ਐਪ ਦੋਵਾਂ ‘ਤੇ ਉਪਲਬਧ ਹੈ।
AskDisha 2.0 ਚੈਟਬਾਟ ਦੀ ਮਦਦ ਨਾਲ ਤੁਸੀਂ ਰੇਲਵੇ ਟਿਕਟ ਬੁਕਿੰਗ ਨਾਲ ਜੁੜੇ ਕਈ ਕੰਮ ਆਸਾਨੀ ਨਾਲ ਕਰ ਸਕਦੇ ਹੋ। ਤੁਸੀਂ ਟਿਕਟ ਬੁੱਕ ਕਰਨ, PNR ਸਟੇਟਸ ਚੈੱਕ ਕਰਨ, ਟਿਕਟ ਕੈਂਸਲ ਕਰਨ, ਰਿਫੰਡ ਦਾ ਸਟੇਟਸ ਚੈੱਕ ਕਰਨ, ਬੋਰਡਿੰਗ ਸਟੇਸ਼ਨ ਬਦਲਣ, ਬੁਕਿੰਗ ਹਿਸਟਰੀ ਦੇਖਣ,ਈ-ਟਿਕਟ ਦੇਖਣ, ERS ਡਾਊਨਲੋਡ ਕਰਨ,ਈ-ਟਿਕਟ ਪ੍ਰਿੰਟ ਤੇ ਸ਼ੇਅਰ ਕਰਨ ਲਈ ਤੁਸੀਂ ਇਸ ਦੀ ਮਦਦ ਲੈ ਸਕਦੇ ਹੋ।
ਵੈੱਬਸਾਈਟ ‘ਤੇ
ਸਭ ਤੋਂ ਪਹਿਲਾਂ IRCTC ਦੀ ਵੈੱਬਸਾਈਟ ਖੋਲ੍ਹੋ। ਹੋਮਪੇਟ ਦੇ ਹੇਠਾਂ ਸੱਜੇ ਕੋਨੇ ਵਿਚ AskDisha 2.0 ਦਾ ਆਈਕਨ ਦੇਖੋ। ਤੁਸੀਂ ਟੈਕਟਸ ਬਾਕਸ ਵਿਚ ਸਿੱਧੇ ਆਪਣਾ ਸਵਾਲ ਟਾਈਪ ਕਰਕੇ ਜਾਣਕਾਰੀ ਮੰਗ ਸਕਦੇ ਹੋ। ਨਾਲ ਹੀ ਤੁਸੀਂ ਬੋਲ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਬੋਲ ਕੇ ਸਵਾਲ ਪੁੱਛਣ ਲਈ ਮਾਈਕ੍ਰੋਫੋਨ ਆਈਕਾਨ ‘ਤੇ ਕਲਿਕ ਕਰ ਸਕਦੇ ਹੋ। ਇਸ ਦੇ ਬਾਅਦ ਚੈਟਬਾਟ ਤੁਹਾਨੂੰ ਸਵਾਲ ਦਾ ਜਵਾਬ ਦੇਵੇਗਾ।
ਮੋਬਾਈਲ ਐਪ ‘ਤੇ
ਤੁਹਾਡੇ ਸਮਾਰਟਫੋਨ ‘ਤੇ IRCTC Rail Connect ਐਪ ਡਾਊਨਲੋਡ ਕਰੋ। ਇਸ ਦੇ ਬਾਅਦ ਐਪ ਵਿਚ AskDisha 2.0 ਆਈਕਾਨ ਲੱਭੋ ਤੇ ਆਪਣਾ ਸਵਾਲ ਟਾਈਪ ਕਰਨਾ ਜਾਂ ਬੋਲਣਾ ਸ਼ੁਰੂ ਕਰੋ। ਇਸ ਦੇ ਬਾਅਦ ਚੈਟਬਾਟ ਤੁਹਾਨੂੰ ਸਵਾਲ ਦਾ ਜਵਾਬ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: