ਨਵੇਂ ਸਾਲ ਦੇ ਮੌਕੇ ‘ਤੇ ਏਅਰ ਇੰਡੀਆ ਨੇ ਯਾਤਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਏਅਰ ਇੰਡੀਆ ਘਰੇਲੂ ਫਲਾਈਟ ਵਿਚ ਫ੍ਰੀ ਵਾਈ-ਫਾਈ ਇੰਟਰਨੈਟ ਸ਼ੁਰੂ ਕਰਨ ਵਾਲੀ ਪਹਿਲੀ ਭਾਰਤੀ ਏਅਰਲਾਈਨ ਬਣ ਗਈ ਹੈ। ਏਅਰ ਇੰਡੀਆ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਕਿ ਏਅਰਬਸ ਏ350, ਬੋਇੰਗ 787-9 ਅਤੇ ਏਅਰਬਸ ਏ 321 ਨਿਯੋ ਜਹਾਜ਼ਾਂ ਵਿਚ ਸਵਾਰ ਯਾਤਰੀ 10,000 ਫੁੱਟ ਤੋਂ ਉਪਰ ਉਡਾਣ ਭਰਦੇ ਸਮੇਂ ਇੰਟਰਨੈੱਟ ਦਾ ਇਸਤੇਮਾਲ ਕਰਕੇ ਬਰਾਊਜ ਕਰ ਸਕਣਗੇ। ਸੋਸ਼ਲ ਮੀਡੀਆ ਦੇਖ ਸਕਣਗੇ, ਕੰਮ ਕਰ ਸਕਣਗੇ ਜਾਂ ਆਪਣਿਆਂ ਨੂੰ ਟੈਕਸਟ ਕਰ ਸਕਣਗੇ।
ਇਹ ਸਰਵਿਸ ਏਅਰ ਇੰਡੀਆ ਦੇ ਇੰਟਰਨੈਸ਼ਨਲ ਰੂਟ ਨਿਊਯਾਰਕ, ਲੰਦਨ, ਪੈਰਿਸ ਤੇ ਸਿੰਗਾਪੁਰ ‘ਤੇ ਪਹਿਲਾਂ ਤੋਂ ਦਿੱਤੀ ਜਾ ਰਹੀ ਹੈ। ਹੁਣ ਇਸ ਨੂੰ ਡੋਮੈਸਟਿਕ ਰੂਟ ‘ਤੇ ਪਾਇਲਟ ਪ੍ਰਾਜੈਕਟ ਪ੍ਰੋਗਰਾਮ ਤਹਿਤ ਸ਼ੁਰੂ ਕੀਤਾ ਗਿਆ ਹੈ। ਏਅਰ ਇੰਡੀਆ ਸਮੇਂ ਦੇ ਨਾਲ ਆਪਣੇ ਬੇੜੇ ਦੇ ਹੋਰ ਜਹਾਜ਼ਾਂ ‘ਤੇ ਵੀ ਇਹ ਸੇਵਾ ਸ਼ੁਰੂ ਕਰਨ ਦਾ ਪਲਾਨ ਬਣਾ ਰਹੀ ਹੈ। ਏਅਰਲਾਈਨ ਵੱਲੋਂ ਦੱਸਿਆ ਗਿਆ ਕਿ ਵਾਈ-ਫਾਈ ਸਰਵਿਸ ਲੈਪਟਾਪ, ਟੈਬਲੇਟ ਤੇ ਆਈਓਐੱਸ ਜਾਂ ਐਂਡ੍ਰਾਇਟ ਓਐੱਸ ਵਾਲੇ ਸਮਾਰਟਫੋਨ ‘ਤੇ ਫ੍ਰੀ ਵਿਚ ਮਿਲੇਗੀ।
ਏਅਰ ਇੰਡੀਆ ਦੇ ਚੀਫ ਕਸਟਮਰ ਐਕਸਪੀਰੀਅੰਸ ਆਫਿਸਰ ਰਾਜੇਸ਼ ਡੋਗਰਾ ਨੇ ਕਿਹਾ ਕਿ ਕਨੈਕਟਵਿਟੀ ਹੁਣ ਆਧੁਨਿਕ ਯਾਤਰਾ ਦਾ ਇਕ ਅਭਿੰਨ ਅੰਗ ਬਣ ਗਈ ਹੈ। ਉੁਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਸਾਡੇ ਯਾਤਰੀ ਵੈੱਬ ਨਾਲ ਕਨੈਕਟ ਹੋਣ ਦੀ ਸਹੂਲਤ ਨੂੰ ਪਸੰਦ ਕਰਨਗੇ ਤੇ ਜਹਾਜ਼ਾਂ ਵਿਚ ਏਅਰ ਇੰਡੀਆ ਦੇ ਨਵੇਂ ਤਜਰਬੇ ਦਾ ਆਨੰਦ ਮਾਣਨਗੇ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਨਵੇਂ ਸਾਲ ’ਤੇ ਮੋਦੀ ਸਰਕਾਰ ਦਾ ਵੱਡਾ ਗਿਫਟ, 1350 ਰੁਪਏ ‘ਚ ਮਿਲੇਗੀ 50 ਕਿਲੋ ਖਾਦ
- ਏਅਰ ਇੰਡੀਆ ਵਿਚ ਇਸ ਤਰ੍ਹਾਂ ਚੁੱਕੋ ਵਾਈ-ਫਾਈ ਦਾ ਫਾਇਦਾ
- ਆਪਣੇ ਡਿਵਾਈਸ ‘ਤੇ ਵਾਈ-ਫਾਈ ਆਨ ਕਰੋ ਤੇ ਵਾਈ-ਫਾਈ ਦੀ ਸੈਟਿੰਗ ‘ਤੇ ਜਾਓ।
- ਏਅਰ ਇੰਡੀਆ ਵਾਈ-ਫਾਈ ਨੈਟਵਰਕ ‘ਤੇ ਕਲਿੱਕ ਕਰੋ।
- ਇਕ ਵਾਰ ਜਦੋਂ ਤੁਸੀਂ ਆਪਣੇ ਬਰਾਊਜ਼ਰ ‘ਚ ਏਅਰ ਇੰਡੀਆ ਪੋਰਟਲ ‘ਤੇ ਪਹੁੰਚ ਜਾਣ ਤਾਂ ਆਪਣਾ ਪੀਐੱਨਆਰ ਅਤੇ ਅੰਤਿਮ ਨਾਂ ਦਰਜ ਕਰੋ।
- ਫ੍ਰੀ ਇੰਟਰਨੈੱਟ ਦਾ ਮਜ਼ਾ ਚੁੱਕੋ।
ਵੀਡੀਓ ਲਈ ਕਲਿੱਕ ਕਰੋ -: