ਸਮੇਂ ਦੇ ਨਾਲ-ਨਾਲ ਅੱਜ ਕੱਲ੍ਹ ਪੜ੍ਹਾਈ ਦਾ ਤਰੀਕਾ ਵੀ ਬਦਲ ਰਿਹਾ ਹੈ। ਇੰਟਰਨੈੱਟ ਦੇ ਇਸ ਦੌਰ ਵਿਚ ਆਨਲਾਈਨ ਕਲਾਸਾਂ ਸ਼ੁਰੂ ਹੋ ਗਈਆਂ ਹਨ। ਛੋਟੇ ਬੱਚੇ ਵੀ ਮੋਬਾਈਲ ਫੋਨ ਚਲਾਉਂਦੇ ਹੋਏ ਦਿਖਾਈ ਦਿੰਦੇ ਹਨ। ਜੇਕਰ ਤੁਹਾਡੇ ਘਰ ਵਿਚ ਵੀ ਛੋਟੇ ਬੱਚੇ ਹਨ ਤੇ ਤੁਸੀਂ ਉਨ੍ਹਾਂ ਦੀ ਪੜ੍ਹਾਈ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹੋ ਤਾਂ ਚਿੰਤਾ ਨਾ ਕਰੋ। ਤੁਹਾਡੀ ਸਮੱਸਿਆ ਦਾ ਹੱਲ ਸਾਡੇ ਕੋਲ ਹੈ। ਅਸੀਂ ਤੁਹਾਨੂੰ ਗੂਗਲ ਦੇ ਅਜਿਹੇ ਐਪ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਬੱਚਿਆਂ ਨੂੰ ਪੜ੍ਹਾ ਸਕੋਗੇ ਤੇ ਬਚਿਆਂ ਨੂੰ ਮਜ਼ਾ ਵੀ ਆਏਗਾ।
ਅਸੀਂ ਤੁਹਾਨੂੰ ਜਿਸ ਐਪ ਬਾਰੇ ਦੱਸਣ ਜਾ ਰਹੇ ਹਾਂ, ਉਸ ਦਾ ਨਾਂ ਹੈ Google Kids Space ਹੈ। ਇਹ ਐਪ ਮਾਪਿਆਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਦੀ ਮਦਦ ਨਾਲ ਪੇਰੈਂਟਸ ਘਰ ‘ਤੇ ਹੀ ਬੱਚਿਆਂ ਨੂੰ ਮਜ਼ੇਦਾਰ ਤਰੀਕੇ ਨਾਲ ਪੜ੍ਹਾ ਸਕਣਗੇ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਹ ਐਪ ਕਾਫੀ ਯੂਜਰ ਫ੍ਰੈਂਡਲੀ ਹੈ। ਇਸ ਨੂੰ ਇਸਤੇਮਾਲ ਕਰਨਾ ਵੀ ਬੇਹੱਦ ਆਸਾਨ ਹੈ।
ਇਹ ਐਪ ਸਮਾਰਟਫੋਨ ‘ਤੇ ਕੰਮ ਨਹੀਂ ਕਰਦਾ। ਇਹ ਸਿਰਫ ਟੈਬਲੇਟ ‘ਤੇ ਹੀ ਚੱਲਦਾ ਹੈ। ਟੈਬਲੇਟ ‘ਤੇ ਇਸ ਨੂੰ ਇੰਸਟਾਲ ਕਰਕੇ ਤੁਸੀਂ ਇਸ ਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਇਸਤੇਮਾਲ ਕਰ ਸਕਦੇ ਹੋ। ਇਸ ਐਪ ਵਿਚ ਕਈ ਅਜਿਹੇ ਦਿਲਚਸਪ ਐਪ ਦਿੱਤੇ ਗਏ ਹਨ ਜੋ ਬੱਚਿਆਂ ਨੂੰ ਬਹੁਤ ਪਸੰਦ ਆਉਣਗੇ। ਇਹ ਐਪ ਬੱਚਿਆਂ ਨੂੰ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਵਿਚ ਮਦਦ ਕਰੇਗੀ।
ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ 12 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ, ਕਿਸ਼ਤੀਆਂ ਵੀ ਕੀਤੀਆਂ ਜ਼ਬਤ
5ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਇਸ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਐਪ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਮਦਦ ਕਰਦਾ ਹੈ। ਇਸ ਐਪ ਵਿਚ ਸਾਇੰਸ, ਮੈਥ ਸਣੇ ਕਈ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।ਇਸ ਐਪ ਵਿਚ ਕਈ ਬੁੱਕਸ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਬੱਚੇ ਪੜ੍ਹ ਸਕਦੇ ਹਨ। ਪੜ੍ਹਾਈ ਦੇ ਨਾਲ-ਨਾਲ ਬੱਚੇ ਇਸ ਐਪ ‘ਚ ਪੇਂਟਿੰਗਸ ਵੀ ਕਰ ਸਕਦੇ ਹਨ। ਇਸ ਲਈ ਜੇਕਰ ਤੁਸੀਂ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਮਜ਼ੇਦਾਰ ਤਰੀਕਾ ਲੱਭ ਰਹੇ ਹੋ ਤਾਂ ਇਹ ਐਪ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ।