ਵ੍ਹਟਸਐਪ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਭਾਵੇਂ ਫੈਮਿਲੀ ਹੋਵੇ ਜਾਂ ਆਫਿਸ ਦਾ ਕੰਮਕਾਜ, ਇਹਰ ਹਰ ਜਗ੍ਹਾ ਸੰਪਰਕ ਦਾ ਆਸਾਨ ਜ਼ਰੀਆ ਬਣ ਚੁੱਕਾ ਹੈ।ਯੂਜਰਸ ਦੇ ਤਜਰਬੇ ਨੂੰ ਬੇਹਤਰ ਬਣਾਉਣ ਲਈ ਮੇਟਾ ਦੇ ਵ੍ਹਟਸਐਪ ਆਪਣੇ ਪਲੇਟਫਾਰਮ ‘ਤੇ ਬਦਲਾਅ ਕਰਦੀ ਰਹਿੰਦੀ ਹੈ। ਇਸੇ ਤਹਿਤ ਵ੍ਹਟਸਐਪ ਆਪਣੇ ਯੂਜਰਸ ਲਈ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ। ਇਹ ਯੂਜਰਸ ਨੂੰ ਵੀਡੀਓ ਕਾਲ ਦੌਰਾਨ ਮਿਊਜ਼ਿਕ ਵੀਡੀਓ ਸ਼ੇਅਰ ਕਰਨ ਦੀ ਇਜਾਜ਼ਤ ਦੇਵੇਗਾ।
ਵ੍ਹਟਸਐਪ ਦੇ ਫੀਚਰ ਨੂੰ ਟਰੈਕ ਕਰਨ ਵਾਲੀ ਵੈੱਬਸਾਈਟ WABetaInfo ਦੀ ਰਿਪੋਰਟ ਮੁਤਾਬਕ ਆਈਓਐੱਸ ਤੇ ਐਂਡ੍ਰਾਇਡ ਦੋਵਾਂ ‘ਤੇ ਇਹ ਸਹੂਲਤ ਵਿਕਸਿਤ ਕੀਤੀ ਜਾ ਰਹੀ ਹੈ। ਇਹ ਸਹੂਲਤ ਯੂਜਰਸ ਨੂੰ ਵੀਡੀਓ ਕਾਲ ਦੌਰਾਨ ਇਕੱਠੇ ਵੀਡੀਓ ਤੇ ਮਿਊਜ਼ਿਕ ਆਡੀਓ ਸੁਣਨ ਦੀ ਇਜਾਜ਼ਤ ਦੇ ਕੇ ਮਲਟੀਮੀਡੀਆ ਸਹਿਯੋਗ ਨੂੰ ਵਧਾਏਗੀ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਰਿਵਾਰ ‘ਤੇ ਜਾਨਲੇਵਾ ਹਮ.ਲਾ, 1 ਮੁਲਜ਼ਮ ਕਾਬੂ
ਰਿਪੋਰਟ ਵਿਚ ਕਿਹਾ ਗਿਆ ਕਿ ਸਾਡੇ ਰਾਏ ਵਿਚ ਇਹ ਸਹੂਲਤ ਵੀਡੀਓ ਕਾਲ ਵਿਚ ਨਵੀਨਤਾ ਦੀ ਇਕ ਨਵੀਂ ਲੇਅਰ ਜੋੜ ਕੇ ਵ੍ਹਟਸਐਪ ਦੇ ਯੂਜਰਸ ਐਕਸਪੀਰੀਅੰਸ ਨੂੰ ਬੇਹਤਰ ਬਣਾਉਣ ਦੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦੀ ਹੈ ਜੋ ਮੈਸੇਜਿੰਗ ਤੇ ਕਮਿਊਨੀਕੇਸ਼ਨ ਐਪਸ ਦੇ ਕੰਪੀਟੀਟਿਵ ਲੈਂਡਸਕੇਪ ਵਿਚ ਵ੍ਹਟਸਐਪ ਨੂੰ ਵੱਖ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ : –