ਗੂਗਲ ਪਾਡਕਾਸਟ ਬੰਦ ਹੋ ਰਿਹਾ ਹੈ। ਹੁਣ ਤੁਸੀਂ ਯੂਟਿਊਬ ਮਿਊਜ਼ਿਕ ਐਪ ‘ਤੇ ਹੀ ਪਾਡਕਾਸਟ ਸੁਣ ਸਕੋਗੇ। ਇਹ ਬਦਲਾਅ ਅਪ੍ਰੈਲ ਤੋਂ ਲਾਗੂ ਹੋਵੇਗਾ। ਅਸਲ ਵਿਚ ਗੂਗਲ ਨੇ ਪਿਛਲੇ ਸਾਲ ਸਤੰਬਰ ਵਿਚ ਇਹ ਐਲਾਨ ਕਰ ਦਿੱਤਾ ਸੀ ਪਰ ਹੁਣ ਉਨ੍ਹਾਂ ਨੇ ਬੰਦ ਹੋਣ ਦੀ ਸਹੀ ਤਰੀਕ ਦੱਸੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਯੂਟਿਊਬ ਮਿਊਜ਼ਿਕ ਨੂੰ ਬੇਹਤਰ ਬਣਾ ਰਹੇ ਹਨ ਤਾਂ ਕਿ ਪਾਡਕਾਸਟ ਸੁਣਨ ਦਾ ਮਜ਼ਾ ਹੋਰ ਵੀ ਵਧ ਜਾਵੇ। ਨਾਲ ਹੀ ਉਹ ਇਹ ਵੀ ਦੱਸਦੇ ਹਨ ਕਿ ਯੂਟਿਊਬ ‘ਤੇ ਹੀ ਕਮਿਊਨਿਟੀ, ਨਵੇਂ ਪਾਡਕਾਸਟ ਲੱਭਣ ਤੇ ਆਡੀਓ/ਵੀਡੀਓ ਵਿਚ ਸਵਿਚ ਕਰਨ ਵਰਗੀਆਂ ਖਾਸ ਸਹੂਲਤਾਂ ਮਿਲਣਗੀਆਂ।
ਕੁਝ ਸਮੇਂ ਬਾਅਦ ਇਸੇ ਬਦਲਾਅ ਕਾਰਨ ਗੂਗਲ ਪਾਡਕਾਸਟ ਬੰਦ ਕਰ ਦਿੱਤਾ ਜਾਵੇਗਾ ਜਿਵੇਂ ਕਿ ਯੂਟਿਊਬ ਨੇ ਪਿਛਲੇ ਸਾਲ ਇਕ ਬਲਾਗ ਪੋਸਟ ਵਿਚ ਦੱਸਿਆ ਸੀ। ਜੇਕਰ ਤੁਸੀਂ ਗੂਗਲ ਪਾਡਕਾਸਟ ਦਾ ਰੈਗੂਲਰ ਇਸਤੇਮਾਲ ਕਰਨ ਵਾਲੇ ਹੋ ਤਾਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਪਾਡਕਾਸਟ ਨੂੰ ਯੂਟਿਊਬ ਮਿਊਜ਼ਿਕ ਜਾਂ ਕਿਸੇ ਦੂਜੀ ਐਪ ‘ਤੇ ਲੈ ਜਾਓ। ਫਿਲਹਾਲ ਇਹ ਬਦਲਾਅ ਸਿਰਫ ਅਮਰੀਕਾ ਤੋਂ ਹੀ ਲਾਗੂ ਹੋ ਰਿਹਾ ਹੈ।
ਕਿਵੇਂ ਸਬਸਕ੍ਰਿਪਸ਼ਨਸ ਨੂੰ ਮੂਵ ਕਰੋ ਯੂਟਿਊਬ ਮਿਊਜ਼ਿਕ ਵਿਚ
- ਆਪਣਾ ਗੂਗਲ ਪਾਡਕਾਸਟ ਐਪ ਖੋਲ੍ਹੋ।
- ਸਕ੍ਰੀਨ ਉਪਰ ਤੁਹਾਨੂੰ ਐਕਸਪੋਰਟ ਸਬਸਕ੍ਰਿਪਸ਼ਨ ਦਾ ਆਪਸ਼ਨ ਦਿਖੇਗਾ, ਉਸ ਨੂੰ ਚੁਣੋ
- ਉਥੇ ਐਕਸਪਰਟ ਟੂ ਯੂਟਿਊਬ ਮਿਊਜ਼ਿਕ ਦੇ ਹੇਠਾਂ ਐਕਸਪੋਰਟ ਨੂੰ ਚੁਣੋ।
- ਹੁਣ ਆਪਣਾ ਯੂਟਿਊਬ ਮਿਊਜ਼ਕ ਐਪ ਖੋਲ੍ਹੋ, ਉਥੇ ਤੁਹਾਨੂੰ ਟਰਾਂਸਫਰ ਕਰੋ ਦਾ ਆਪਸ਼ਨ ਦਿਖੇਗਾ,ਉਸ ਨੂੰ ਚੁਣੋ।
- ਥੋੜ੍ਹਾ ਇੰਤਜ਼ਾਰ ਕਰੋ ਤੇ ਫਿਰ continue ‘ਤੇ ਕਲਿੱਕ ਕਰੋ।
- ਚੀਜ਼ਾ ਟਰਾਂਸਫਰ ਹੋਣ ਦੇ ਬਾਅਦ ਆਪਣੀ ਲਾਇਬ੍ਰੇਰੀ ਵਿਚ ਜਾਓ ਤੇ ਦੇਖੋ ਕਿ ਤੁਹਾਡੇ ਪਾਡਕਾਸਟ ਉਥੇ ਮੌਜੂਦ ਹਨ।
ਤੁਹਾਡੇ ਪਾਡਕਾਸਟ ਨੂੰ ਯੂਟਿਊਬ ਮਿਊਜ਼ਿਕ ਵਿਚ ਲਿਆਉਣ ‘ਚ ਕੁਝ ਮਿੰਟ ਲੱਗ ਸਕਦੇ ਹਨ। ਇਸ ਲਈ ਥੋੜ੍ਹਾ ਇੰਤਜ਼ਾਰ ਕਰੋ। ਧਿਆਨ ਦਿਓ ਕਿ ਸਾਰੇ ਪਾਡਕਾਸਟ ਯੂਟਿਊਬ ਮਿਊਜ਼ਿਕ ‘ਤੇ ਉਪਲਬਧ ਨਹੀਂ ਹੋਣਗੇ। ਹੋ ਸਕਦਾ ਹੈ ਕਿ ਕੁਝ ਦੇ ਅੱਗੇ ਤੁਹਾਨੂੰ ‘ਕੰਟੈਂਟ ਮੌਜੂਦ ਨਹੀਂ’ ਵਰਗਾ ਮੈਸੇਜ ਦਿਖ ਸਕਦਾ ਹੈ। ਅਮਰੀਕਾ ਦੇ ਯੂਜਰਸ ਮਾਰਚ 2024 ਤੱਕ ਗੂਗਲ ਪਾਡਕਾਸਟ ਦਾ ਇਸਤੇਮਾਲ ਕਰ ਸਕਣਗੇ ਤੇ ਜੁਲਾਈ 2024 ਤੱਕ ਆਪਣੇ ਸਬਸਕ੍ਰਿਪਸ਼ਨ ਨੂੰ ਦੂਜੀ ਜਗ੍ਹਾ ਲਿਜਾ ਸਕਣਗੇ।