ਪਿਛਲੇ ਕੁਝ ਸਾਲਾਂ ਵਿਚ Bluetooth ਸਪੀਕਰ ਬਹੁਤ ਜ਼ਿਆਦਾ ਮਸ਼ਹੂਰ ਹੋ ਗਏ ਹਨ। ਇਹ ਬਜਟ ਰੇਂਜ ਵਿਚ ਉਪਲਬਧ ਹੈ ਅਤੇ ਇਨ੍ਹਾਂ ਨੂੰ ਤੁਸੀਂ ਆਪਣੀ ਪਸੰਦ ਦੇ ਸਾਈਜ਼ ਤੇ ਬਜਟ ਵਿਚ ਖਰੀਦ ਸਕਦੇ ਹਨ। ਹਾਲਾਂਕਿ ਤੁਸੀਂ ਇਕ ਪੈੱਟ ਪੇਰੈਂਟ ਹੋ ਤਾਂ ਬਲੂਟੁੱਥ ਸਪੀਕਰ ਫਾਇਦੇ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਜੇਨੋਡ ਦੇ ਇਕ ਅਧਿਐਨ ਮੁਤਾਬਕ ਇਕ ਬਲੂਟੁੱਥ ਸਪੀਕਰ ਅਨਜਾਣੇ ਵਿਚ ਉਨ੍ਹਾਂ ਦੇ ਪਾਲਤੂ ਜਾਨਵਰਾਂ ‘ਤੇ ਹਾਨੀਕਾਰਕ ਪ੍ਰਭਾਵ ਪਾ ਸਕਦਾ ਹੈ।
ਮਨੁੱਖ ਤੇ ਪਾਲਤੂ ਜਾਨਵਰ ਵੱਖ-ਵੱਖ ਰੇਂਜ ਵਿਚ ਆਡੀਓ ਫ੍ਰੀਕਵੇਂਸੀਜ ਨੂੰ ਸੁਣਦੇ ਹਨ ਜਦੋਂ ਕਿ ਅਸੀਂ 20 ਹਰਟਜ਼ ਤੋਂ 20 ਕਿਲੋਹਰਟਜ਼ ਦੀ ਸੀਮਾ ਵਿਚ ਆਡੀਓ ਫ੍ਰੀਕਵੇਂਸੀਜ਼ ਨੂੰ ਸੁਣ ਸਕਦੇ ਹਾਂ। ਪਾਲਤੂ ਜਾਨਵਰ, ਖਾਸ ਤੌਰ ਤੋਂ ਬਿੱਲੀਆਂ 65 ਕਿਲੋਹਰਟਜ਼ ਤੱਕ ਸੁਣ ਸਕਦੇ ਹਨ ਜਦੋਂ ਕਿ ਕੁੱਤੇ 45 ਕਿਲੋਹਰਟਜ਼ ਤੱਕ ਸੁਣ ਸਕਦੇ ਹਨ ਜਿਵੇਂ ਕਿ ਫੀਅਰ ਫ੍ਰੀ ਹੈਪੀ ਹੋਮਸ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਾਡੇ ਪਾਲਤੂ ਜਾਨਵਰ ਉਹ ਆਵਾਜ਼ ਸੁਣ ਸਕਦੇ ਹਨ ਜੋ ਅਸੀਂ ਨਹੀਂ ਸੁਣ ਸਕਦੇ ਪਰ ਬਿੱਲੀਆਂ ਤੇ ਕੁੱਤੇ ਦੋਵੇਂ ਇਸ ਨੂੰ ਸੁਣ ਸਕਦੇ ਹਨ। ਇਹ ਸਿੱਟਾ ਚਿੰਤਾ ਪੈਦਾ ਕਰ ਸਕਦਾ ਹੈ, ਉਨ੍ਹਾਂ ਦੀ ਨੀਂਦ ਦੇ ਪੈਟਰਨ ਨੂੰ ਖਰਾਬ ਕਰ ਸਕਦਾ ਹੈ ਤੇ ਸੰਭਾਵਿਤ ਤੌਰ ਤੇ ਉਨ੍ਹਾਂ ਦੀ ਸੁਣਨ ਦੀ ਸਮਰੱਥਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਾਈ ਫ੍ਰੀਕਵੇਂਸੀਜ ਦੇ ਲਗਾਤਾਰ ਸੰਪਰਕ ਵਿਚ ਰਹਿਣ ਨਾਲ ਪਾਲਤੂ ਜਾਨਵਰਾਂ ਦੇ ਵਿਵਹਾਰ ਵਿਚ ਬਦਲਾਅ ਤੇ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਵਿਚ ਉਹ ਖਰੋਚਣ ਤੇ ਬੇਚੈਨੀ ਤੋਂ ਲੈ ਕੇ ਚਿੰਤਾ ਤੇ ਇਥੋਂ ਤੱਕ ਕਿ ਪਰਮਾਨੈਂਟ ਹੀਅਰਿੰਗ ਲਾਸ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰ ਸਕਦੇ ਹਨ। ਇਹ ਇਸ ਤੋਂ ਵੀ ਜ਼ਿਆਦਾ ਗੰਭੀਰ ਹੋ ਸਕਦਾ ਹੈ।
ਇਹ ਵੀ ਪੜ੍ਹੋ : ਰਿੰਕੂ ਤੇ ਸ਼ੀਤਲ ਅੰਗੁਰਾਲ ਦੇ BJP ‘ਚ ਸ਼ਾਮਲ ਹੋਣ ਮਗਰੋਂ CM ਮਾਨ ਦਾ ਬਿਆਨ, ਸ਼ਾਇਰਾਨਾ ਅੰਦਾਜ਼ ‘ਚ ਕੱਸਿਆ ਤੰਜ
ਰਿਪੋਰਟ ਇਹ ਵੀ ਦੱਸਦੀ ਹੈ ਕਿ ਇਨ੍ਹਾਂ ਵਿਚੋਂ ਕੁਝ ਸਮੱਸਿਆਵਾਂ ਨੂੰ ਕੁਝ ਗੱਲਾਂ ਮੰਨ ਕੇ ਘੱਟ ਕੀਤਾ ਜਾ ਸਕਦਾ ਹੈ ਜਿਸ ਵਿਚ ਸਪੀਕਰ ਨੂੰ ਪਾਲਤੂ ਜਾਨਵਰਾਂ ਦੇ ਸੌਣ ਦੇ ਏਰੀਆ ਜਾਂ ਮਨਪਸੰਦ ਥਾਂ ਤੋਂ ਦੂਰ ਰੱਖਣਾ, ਬਲੂਟੁੱਥ ਸਪੀਕਰ ਦੇ ਇਸਤੇਮਾਲ ਨੂੰ ਘੱਟ ਕਰਨਾ ਤੇ ਇਸਤੇਮਾਲ ਨਾ ਹੋਣ ‘ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋਂ ਬੰਦ ਕਰਨਾ ਸ਼ਾਮਲ ਹੈ।