ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਯਾਨੀ ਹੁਣ X ‘ਤੇ ਬਲਿਊ ਟਿਕ ਲਈ ਪੈਸੇ ਦੇਣੇ ਪੈਂਦੇ ਹਨ। ਪਹਿਲਾਂ ਕੁਝ ਖਾਸ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਦੇ ਆਧਾਰ ‘ਤੇ ਇਹ ਸਰਵਿਸ ਮਿਲਦੀ ਸੀ। ਜਦੋਂ ਤੋਂ ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦਿਆ ਉਦੋਂ ਤੋਂ ਪ੍ਰੀਮੀਅਮ ਪਲਾਨ ਖਰੀਦ ਕੇ ਤੁਸੀਂ ਬਲਿਊ ਟਿਕ ਲੈ ਸਕਦੇ ਹੋ। ਹਾਲਾਂਕਿ ਕਈ ਵਾਰ ਲੋਕਾਂ ਨੂੰ ਇਹ ਪਲਾਨ ਮਹਿੰਗਾ ਲੱਗਦਾ ਹੈ ਪਰ ਉਹ ਹਰ ਮਹੀਨੇ ਇਸ ਲਈ ਪੈਸੇ ਨਹੀਂ ਚੁਕਾਉਣਾ ਚਾਹੁੰਦੇ ਹਨ। ਹੁਣ ਖੁਦ ਐਲੋਨ ਮਸਕ ਨੇ ਇਕ ਅਜਿਹਾ ਤਰੀਕਾ ਦੱਸਿਆ ਹੈ ਜਿਸ ਜ਼ਰੀਏ ਤੁਸੀਂ ਬਿਨਾਂ ਪੈਸੇ ਦਿੱਤੇ ਹੀ ਬਲਿਊ ਟਿਕ ਤੇ ਹੋਰ ਪ੍ਰੀਮੀਅਮ ਸਹੂਲਤਾਂ ਦਾ ਫਾਇਦਾ ਲੈ ਸਕਦੇ ਹੋ।
ਐਲੋਨ ਮਸਕ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਪ੍ਰੀਮੀਅਮ ਸਰਵਿਸ ਫ੍ਰੀ ਵਿਚ ਮਿਲੇਗੀ ਜਿਨ੍ਹਾਂਦੇ ਅਕਾਊਂਟ ਨੂੰ 2500 ਵੈਰੀਫਾਈਡ ਸਬਸਕ੍ਰਾਈਬਰਸ ਫਾਲੋ ਕਰ ਰਹੇ ਹੋਣਗੇ, ਯਾਨੀ ਜੇਕਰ ਤੁਸੀਂ X ਹੈਂਡਲ ਨੂੰ ਫਾਲੋ ਕਰਨ ਵਾਲਿਆਂ ਵਿਚੋਂ 2500 ਲੋਕ ਅਜਿਹੇ ਹਨ ਜਿਨ੍ਹਾਂ ਦੇ ਅਕਾਊਂਟ ਵੈਰੀਫਾਈਡ ਹਨ ਤੇ ਉਹ ਤੁਹਾਡੇ ਸਬਸਕ੍ਰਾਈਬਰ ਹਨ ਤਾਂ ਤੁਹਾਨੂੰ ਇਸ ਸਰਵਿਸ ਲਈ ਪੈਸੇ ਨਹੀਂ ਦੇਣੇ ਪੈਣਗੇ। ਅਜਿਹੀ ਸਥਿਤੀ ਵਿਚ ਤੁਸੀਂ ਬਿਨਾਂ ਪ੍ਰੀਮੀਅਮ ਪਲਾਨ ਦੀ ਫੀਸ ਦਿੱਤੇ ਹੀ ਇਨ੍ਹਾਂ ਸਹੂਲਤਾਂ ਦਾ ਫਾਇਦਾ ਚੁੱਕ ਸਕੋਗੇ।