ਸਿਮ ਕਾਰਡ ਵਰਤਣ ਵਾਲਿਆਂ ਲਈ ਅਹਿਮ ਖਬਰ ਹੈ। 1 ਜੁਲਾਈ ਦੇ ਬਾਅਦ ਸਿਮ ਨੂੰ ਪੋਰਟ ਕਰਾਉਣਾ ਮੁਸ਼ਕਲ ਹੋ ਜਾਵੇਗਾ। TRAI ਸਮੇਂ-ਸਮੇਂ ‘ਤੇ ਸਿਮ ਕਾਰਡ ਨਾਲ ਜੁੜੇ ਨਿਯਮਾਂ ਨੂੰ ਅਪਡੇਟ ਕਰਦਾ ਹੈ ਤਾਂ ਕਿ ਯੂਜ਼ਰਸ ਕਿਸੇ ਧੋਖਾਦੇਹੀ ਦਾ ਸ਼ਿਕਾਰ ਨਾ ਹੋਣ ਤੇ ਉਨ੍ਹਾਂ ਦੀ ਸਿਮ ਦਾ ਗਲਤ ਇਸਤੇਮਾਲ ਨਾ ਹੋ ਸਕੇ। ਇਸ ਦੇ ਇਲਾਵਾ ਮੋਬਾਈਲ ਕੰਪਨੀਆਂ ਦੀ ਮਨਮਾਨੀ ‘ਤੇ ਟ੍ਰਾਈ ਨਜ਼ਰ ਰੱਖਦਾ ਹੈ। ਇਸੇ ਕਾਰਨ ਹੁਣ ਮੋਬਾਈਲ ਯੂਜਰਸ ਲਈ ਸਿਮ ਪੋਰਟ ਕਰਨਾ ਮੁਸ਼ਕਲ ਭਰਿਆ ਕੰਮ ਹੋ ਸਕਦਾ ਹੈ।
ਸਿਮ ਕਾਰਡ ਨੂੰ ਲੈ ਕੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਹੁਣੇ ਜਿਹੇ ਇਕ ਲੇਟੇਸਟ ਅਪਡੇਟ ਜਾਰੀ ਕੀਤਾ ਹੈ। ਟ੍ਰਾਈ ਨੇ ਟੈਲੀਕਮਿਊਨੀਕੇਸ਼ਨ ਮੋਬਾਈਲ ਨੰਬਰ ਪੋਰਟਬਿਲਟੀ ਰੈਗੂਲੇਸ਼ਨ ਡ੍ਰਾਫਟ ਰਿਲੀਜ਼ ਕੀਤਾ ਹੈ। ਨਵੇਂ ਅਪਡੇਟ ਮੁਤਾਬਕ ਹੁਣ ਨਵਾਂ ਸਿਮ ਲੈਣ ਦੇ 7 ਦਿਨ ਦੇ ਅੰਦਰ ਹੀ ਪੋਰਟ ਨਹੀਂ ਕਰਾਇਆ ਜਾ ਸਕਦਾ ਹੈ। ਮੋਬਾਈਲ ਯੂਜਰਸ ਲਈ ਸਿਮ ਨੂੰ ਲੈਕੇ ਇਹ ਨਵਾਂ ਨਿਯਮ 1 ਜੁਲਾਈ ਤੋਂ ਲਾਗੂ ਹੋਣਗੇ।
TRAI ਦਾ ਇਹ ਤਾਜ਼ਾ ਅਪਡੇਟ ਟੈਲੀਕਮਿਊਨੀਕੇਸ਼ਨ ਵਿਭਾਗ ਦੇ ਸੁਝਾਅ ਦੇ ਬਾਅਦ ਲਾਗੂ ਕੀਤਾ ਗਿਆ ਹੈ। ਜੇਕਰ ਕੋਈ ਯੂਜ਼ਰ ਪੁਰਾਣੀ ਸਿਮ, ਖਰਾਬ ਜਾਂ ਚੋਰੀ ਹੋਣ ‘ਤੇ ਨਵੀਂ ਫਿਜ਼ੀਕਲ ਸਿਮ ਲੈਂਦਾ ਹੈ ਤਾਂ ਪਹਿਲਾਂ ਦੀ ਤਰ੍ਹਾਂ ਨਵੇਂ ਟੈਲੀਕਾਮ ਆਪ੍ਰੇਟਰ ‘ਤੇ ਸਵਿਚ ਨਹੀਂ ਕੀਤਾ ਜਾ ਸਕੇਗਾ। 7 ਦਿਨ ਦੀ ਮਿਆਦ ਪੂਰੀ ਹੋਣ ‘ਤੇ ਹੀ ਗਾਹਕ ਆਪਣੀ ਲੋੜ ਮੁਤਾਬਕ ਟੈਲੀਕਾਮ ਆਪ੍ਰੇਟਰ ਵਿਚ ਬਦਲਾਅ ਕਰ ਸਕਦਾ ਹੈ।
ਇਹ ਵੀ ਪੜ੍ਹੋ : ‘ਅਸੀਂ ਲੋਕ ਕੰਮ ਦੀ ਰਾਜਨੀਤੀ ਕਰਦੇ ਹਾਂ, ਨਾਂ ਦੀ ਰਾਜਨੀਤੀ ਨਹੀਂ ਕਰਦੇ’ : CM ਭਗਵੰਤ ਮਾਨ
ਦਰਅਸਲ ਸਿਮ ਨੂੰ ਲੈ ਕੇ ਨਵੇਂ ਨਿਯਮ ਇਸ ਲਈ ਲਿਆਂਦਾ ਗਿਆ ਹੈ ਤਾਂ ਕਿ ਸਿਮ ਨਾਲ ਜੁੜੇ ਸਕੈਮ ਨੂੰ ਰੋਕਿਆ ਜਾ ਸਕੇ। TRAI ਵੱਲੋਂ ਕਿਹਾ ਗਿਆ ਹੈ ਕਿ ਮੋਬਾਈਲ ਨੰਬਰ ਪੋਰਟਬਿਲਟੀ ਤੇ ਸਿਮ ਰਿਪਲੇਸਮੈਂਟ ਦਾ ਲਗਾਤਾਰ ਗਲਤ ਇਸਤੇਮਾਲ ਹੋ ਰਿਹਾ ਹੈ। ਇਸ ‘ਤੇ ਨਕੇਲ ਕੱਸਣ ਲਈ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: