ਸਮਾਰਟਫੋਨ ਵਿਚ ਮਿਲਣ ਵਾਲੀ ਇਨ-ਬਿਲਡ Google Maps ਐਪਲੀਕੇਸ਼ਨ ਬਹੁਤ ਹੀ ਕਮਾਲ ਦੀ ਐਪ ਹੈ ਜੋ ਲੋਕਾਂ ਨੂੰ ਰਸਤਾ ਲੱਭਣ ਵਿਚ ਮਦਦ ਕਰਦੀ ਹੈ। ਯੂਜ਼ਰ ਇਸ ਐਪ ਦੀ ਮਦਦ ਨਾਲ ਕਿਸੇ ਵੀ ਜਗ੍ਹਾ ਤੱਕ ਪਹੁੰਚਣ ਦਾ ਰਸਤਾ ਪਤਾ ਕਰ ਸਕਦੇ ਹਨ। ਯੂਜ਼ਰ ਨੂੰ ਐਪ ਵਿਚ ਬਸ ਆਪਣਾ ਸਟਾਰਟਿੰਗ ਪੁਆਇੰਟ ਤੇ ਡੈਸਟੀਨੇਸ਼ਨ ਪੁਆਇੰਟ ਪਾਉਣਾ ਹੁੰਦਾ ਹੈ। ਇਸ ਦੇ ਬਾਅਦ ਐਪ ਉਸ ਜਗ੍ਹਾ ਤੱਕ ਪਹੁੰਚਣ ਦੇ ਰਸਤੇ ਬਾਰੇ ਦੱਸ ਦਿੰਦੀ ਹੈ। ਇੰਟਰਨੈੱਟ ਦਾ ਇਸਤੇਮਾਲ ਕਰਕੇ ਇਹ ਐਪ ਉਸ ਜਗ੍ਹਾ ਤੱਕ ਪਹੁੰਚਣ ਲਈ ਪੂਰੀ ਜਾਣਕਾਰੀ ਦਿੰਦੀ ਹੈ। ਇਹ ਐਪਲੀਕੇਸ਼ਨ ਯੂਜ਼ਰ ਨੂੰ ਇਹ ਵੀ ਦੱਸਦੀ ਹੈ ਕਿ ਉਸ ਨੂੰ ਕਿਹੜਾ ਹਾਈਵੇ ਲੈਣਾ ਹੈ ਤੇ ਕਿਥੋਂ ਟਰਨ ਲੈਣਾ ਹੈ। ਅੱਜ ਅਸੀਂ ਤੁਹਾਨੂੰ ਗੂਗਲ ਮੈਪਸ ਨੂੰ ਆਫਲਾਈਨ ਇਸਤੇਮਾਲ ਕਰਨ ਦਾ ਤਰੀਕਾ ਦੱਸਦੇ ਹਾਂ।
- ਗੂਗਲ ਮੈਪਸ ਆਪ ਨੂੰ ਆਫਲਾਈਨ ਇਸਤੇਮਾਲ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਇਸ ਨੂੰ ਉਦੋਂ ਹੀ ਯੂਜ਼ਰ ਕਰ ਸਕੋਗੇ ਜਦੋਂ ਇੰਟਰਨੈੱਟ ਨਹੀਂ ਮਿਲੇਗਾ। ਕਈ ਵਾਰ ਟ੍ਰੈਵਲਿੰਗ ਦੌਰਾਨ ਜਾਂ ਪਹਾੜਾਂ ‘ਤੇ ਨੈਟਵਰਕ ਨਹੀਂ ਮਿਲਦਾ। ਅਜਿਹੇ ਵਿਚ ਗੂਗਲ ਮੈਪਸ ਦਾ ਆਫਲਾਈਨ ਫੀਚਰ ਤੁਹਾਡੇ ਕੰਮ ਆਏਗਾ। ਇਸ ਐਪ ਦੀ ਮਦਦ ਨਾਲ ਤੁਸੀਂ ਪਹਿਲਾਂ ਤੋਂ ਹੀ ਉਸ ਜਗ੍ਹਾ ਦਾ ਮੈਪ ਡਾਊਨਲੋਡ ਕਰ ਸਕਦੇ ਹੋ। ਜਿਥੇ ਤੁਸੀਂ ਜਾ ਰਹੇ ਹੋ। ਨੈਟਵਰਕ ਨਾ ਹੋਣ ‘ਤੇ ਤੁਸੀਂ ਇਸ ਮੈਪ ਨੂੰ ਦੇਖ ਸਕੋਗੇ।
Android ‘ਤੇ ਇੰਝ ਕਰੋ ਡਾਊਨਲੋਡ
ਗੂਗਲ ਮੈਪਸ ਖੋਲ੍ਹੋ ਅਤੇ ਆਪਣੀ ਡੈਸਟੀਨੇਸ਼ਨ ਨੂੰ ਸਰਚ ਕਰੋ।
ਇਸ ਦੇ ਬਾਅਦ ਉਪਰ ਸੱਜੇ ਪਾਸੇ ਤਿੰਨ ਡਾਟਸ ਵਾਲੇ ਮੈਨਿਊ ਨੂੰ ਖੋਲ੍ਹੋ।
ਇਥੇ ‘ਡਾਊਨਲੋਡ ਆਫਲਾਈਨ ਮੈਪ’ ਨੂੰ ਸਿਲੈਕਟ ਕਰੋ ਤੇ ਫਿਰ ਉਸ ਏਰੀਏ ਨੂੰ ਚੁਣੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।
ਇਸ ਦੇ ਬਾਅਦ ਡਾਊਨਲੋਡ ‘ਤੇ ਟੈਪ ਕਰਕੇ ਮੈਪ ਨੂੰ ਡਾਊਨਲੋਡ ਕਰ ਲਓ। - iPhone ‘ਤੇ ਇੰਝ ਕਰੋ ਡਾਊਨਲੋਡ
ਗੂਗਲ ਮੈਪਸ ਖੋਲ੍ਹੋ ਤੇ ਆਪਣੀ ਡੈਸਟੀਨੇਸ਼ਨ ਨੂੰ ਸਰਚ ਕਰੋ।
ਇਸ ਦੇ ਬਾਅਦ ਜਿਥੇ ਤੁਹਾਨੂੰ ਡਾਇਰੈਕਸ਼ਨ, ਸੇਵ ਕਰਨ ਦਾ ਆਪਸ਼ਨ ਤੇ ਦੂਜੀਆਂ ਚੀਜ਼ਾਂ ਦਿਖਦੀਆਂ ਹਨ, ਉਥੇ ਸੱਜੇ ਪਾਸੇ ਸਲਾਈਡ ਕਰੋ।
ਇਥੇ ਤੁਹਾਨੂੰ ‘ਡਾਊਨਲੋਡ ਆਫਲਾਈਨ ਮੈਪ’ ਦਾ ਆਪਸ਼ਨ ਮਿਲੇਗਾ।
ਇਸ ‘ਤੇ ਕਲਿੱਕ ਕਰਨ ‘ਤੇ ਤੁਸੀਂ ਚੁਣ ਸਕੋਗੇ ਕਿ ਤੁਸੀਂ ਕਿੰਨਾ ਵੱਡਾ ਏਰੀਆ ਡਾਊਨਲੋਡ ਕਰਨਾ ਚਾਹੁੰਦੇ ਹੋ।
ਇਸ ਦੇ ਬਾਅਦ ਡਾਊਨਲੋਡ ਸ਼ੁਰੂ ਕਰਨ ਲਈ ‘ਡਾਊਨਲੋਡ’ ‘ਤੇ ਟੈਪ ਕਰੋ।