ਟੇਸਲਾ ਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੇ Xmail ਲਿਆਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਨਾਲ ਹੀ ਗੂਗਲ ਦੀ ਮੁੱਖ ਜੀਮੇਲ ਸਰਵਿਸ ਨੂੰ ਕੜੀ ਟੱਕਰ ਮਿਲਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਮਸਕ ਨੇ ਕਿਹਾ ਕਿ ਐਕਸ ਪਲੇਟਫਾਰਮ ‘ਤੇ ਜਲਦ ਹੀ ਜੀਮੇਲ ਸਰਵਿਸ ਦਾ ਬਦਲ ਦੇਵੇਗਾ।
ਇਸ ਦੀ ਜਾਣਕਾਰੀ ਐਲੋਨ ਮਸਕ ਨੇ ਖੁਦ ਇਕ ਪੋਸਟ ਵਿਚ ਦਿੱਤੀ ਹੈ। ਐਕਸ ਦੇ ਹੀ ਇਕ ਇੰਜੀਨੀਅਰ ਨੇ ਐਕਸ ‘ਤੇ ਇਕ ਸਵਾਲ ਪੁੱਛਿਆ ਕਿ ਅਸੀਂ Xmail ਕਦੋਂ ਬਣਾ ਰਹੇ ਹਾਂ। ਇਸ ਦੇ ਜਵਾਬ ਵਿਚ ਐਲੋਨ ਮਸਕ ਨੇ ਕਿਹਾ ਕਿ ਇਹ ਆ ਰਿਹਾ ਹੈ। ਜੇਕਰ ਐਲੋਨ ਮਸਕ ਨੇ ਇਥੇ ਮਜ਼ਾਕ ਨਹੀਂ ਕੀਤਾ ਤਾਂ ਇਸ ਦਾ ਮਤਲਬ ਹੈ ਕਿ ਜਲਦ ਹੀ ਈ-ਮੇਲ ਮਾਰਕੀਟ ਵਿਚ ਇਕ ਤੀਜੀ ਕੰਪਨੀ ਦੀ ਐਂਟਰੀ ਹੋਣ ਵਾਲੀ ਹੈ। ਪਹਿਲਾਂ ਤੋਂ ਮਾਈਕ੍ਰੋਸਾਫਟ ਆਊਟਲੁੱਕ ਈਮੇਲ ਤੇ ਗੂਗਲ ਜੀਮੇਰ ਹੈ। ਯਾਹੂ ਮੇਲ ਲਗਭਗ ਖਤਮ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਮੰਗ- ‘WTO ਤੋਂ ਬਾਹਰ ਆਏ ਭਾਰਤ’, ਭਲਕੇ ਦੇਸ਼ ਭਰ ‘ਚ ਟਰੈਕਟਰ ਲੈ ਕੇ ਕਰਨਗੇ ਪ੍ਰਦਰਸ਼ਨ
ਉਂਝ ਵੀ ਐਲੋਨ ਮਸਕ ਆਪਣੇ ਫੈਸਲੇ ਨਾਲ ਹਮੇਸ਼ਾ ਸਾਰਿਆਂ ਨੂੰ ਹੈਰਾਨ ਕਰਦੇ ਆ ਰਹੇ ਹਨ। ਜੇਕਰ ਉਹ ਅਗਲੇ ਇਕ-ਦੋ ਮਹੀਨਿਆਂ ਵਿਚ Xmail ਲਾਂਚ ਕਰਦੇ ਹਨ ਤਾਂ ਇਸ ਵਿਚ ਹੈਰਾਨੀ ਵਾਲੀ ਗੱਲ ਨਹੀਂ ਹੈ। ਦੱਸ ਦੇਈਏ ਕਿ ਐਲੋਨ ਮਸਕ ਇਕ ਸੁਪਰ ਐਪ ‘ਤੇ ਵੀ ਕੰਮ ਕਰ ਰਹੇ ਹਨ। ਇਸ ਐਪ ਨੂੰ ਕਿਸੇ ਵੀ ਸਮੇਂ ਲਾਂਚ ਕੀਤਾ ਜਾ ਸਕਦਾ ਹੈ।