ਗੂਗਲ ਇਕ ਸਰਚ ਇੰਜਣ ਹੈ ਜਿਸ ਦੀ ਮਦਦ ਨਾਲ ਤੁਸੀਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਤੁਸੀਂ ਗੂਗਲ ‘ਤੇ ਉਸ ਟਾਪਿਕ ਨੂੰ ਕਰੋ ਜਿਸ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਗੂਗਲ ਤੁਹਾਨੂੰ ਉਸ ਨਾਲ ਸਬੰਧਤ ਸਾਰੀ ਡਿਟੇਲਸ ਉਪਲਬਧ ਕਰਾ ਦੇਵੇਗਾ। ਗੂਗਲ ਨੂੰ ਇਸਤੇਮਾਲ ਕਰਨਾ ਵੀ ਬਹੁਤ ਆਸਾਨ ਹੈ। ਗੂਗਲ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਦੇਸ਼ ਵਿਚ ਇਸ ਦੇ ਯੂਜਰਸ ਹਨ। ਤੁਸੀਂ ਕੰਪਿਊਟਰ, ਲੈਪਟਾਪ, ਟੈਬਲੇਟ ਤੋਂ ਲੈ ਕੇ ਆਪਣੇ ਸਮਾਰਟਫੋਨ ‘ਤੇ ਵੀ ਗੂਗਲ ਦਾ ਇਸਤੇਮਾਲ ਕਰ ਸਕਦੇ ਹੋ।
ਗੂਗਲ ਕਾਫੀ ਸੁਵਿਧਾਜਨਕ ਤੇ ਆਸਾਨ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗੁਗਲ ‘ਤੇ ਚਾਰ ਸ਼ਬਦਾਂ ਨੂੰ ਲਿਖਦੇ ਹੀ ਸਕ੍ਰੀਨ ‘ਤੇ ਕੁਝ ਅਜੀਬੋ-ਗਰੀਬ ਹੋਣ ਲੱਗਦਾ ਹੈ। ਇਨ੍ਹਾਂ ਸ਼ਬਦਾਂ ਨੂੰ ਗੂਗਲ ‘ਤੇ ਸਰਚ ਕਰਦੇ ਹੀ ਸਕ੍ਰੀਨ ਹਿਲਣ ਲੱਗਦੀ ਹੈ। ਆਓ ਦੱਸਦੇ ਹਾਂ ਉਹ ਚਾਰ ਸ਼ਬਦ ਕਿਹੜੇ ਹਨ ਜਿਨ੍ਹਾਂ ਨੂੰ ਗੂਗਲ ‘ਤੇ ਲਿਖਣ ਨਾਲ ਸਕ੍ਰੀਨ ‘ਤੇ ਕੁਝ ਅਜੀਬ ਜਿਹਾ ਲੋਣ ਲੱਗਦਾ ਹੈ।
1. Drop Bear
ਸਭ ਤੋਂ ਪਹਿਲਾਂ ਸ਼ਬਦ Drop Bear ਹੈ। ਜੇਕਰ ਤੁਸੀਂ ਇਸ ਸ਼ਬਦ ਨੂੰ ਗੂਗਲ ‘ਤੇ ਸਰਚ ਕਰੋਗੇ ਤਾਂ ਤੁਹਾਨੂੰ ਸਕ੍ਰੀਨ ‘ਤੇ ਇਕ ਛੋਟਾ ਜਿਹਾ ਆਈਕਾਨ ਦਿਖਾਈ ਦੇਵੇਗਾ। ਆਈਕਾਨ ‘ਤੇ ਕਲਿਕ ਕਰਦੇ ਹੀ ਤੁਹਾਨੂੰ ਸਕ੍ਰੀਨ ‘ਤੇ ਇਕ ਭਾਲੂ ਡਿੱਗਦਾ ਹੋਇਆ ਦਿਖਾਈ ਦੇਵੇਗਾ ਤੇ ਭਾਲੂ ਦੇ ਡਿਗਣ ਦੇ ਬਾਅਦ ਸਕ੍ਰੀਨ ਹਿਲਣ ਲੱਗੇਗੀ।
2. Chixuclub
ਜੇਕਰ ਤੁਸੀਂ ਗੂਗਲ ‘ਤੇ Chixuclub ਸ਼ਬਦ ਲਿਖ ਕੇ ਸਰਚ ਕਰੋਗੇ ਤਾਂ ਤੁਹਾਨੂੰ ਸਕਰੀਨ ਦੇ ਉਪਰ ਇਕ ਵੱਡਾ ਪੱਥਰ ਹੇਠਾਂ ਡਿੱਗਦਾ ਦਿਖਾਈ ਦੇਵੇਗਾ। ਪੱਥਰ ਦੇ ਹੇਠਾਂ ਡਿਗਣ ਦੇ ਥੋੜ੍ਹੀ ਦੀ ਦੇਰ ਬਾਅਦ ਸਕਰੀਨ ਹਿਲਣ ਲੱਗੇਗੀ। ਇਹ ਕੁਝ-ਕੁਝ ਉਂਝ ਲੱਗ ਸਕਦਾ ਹੈ ਕਿ ਆਸਮਾਨ ਤੋਂ ਕੋਈ ਪੱਥਰ ਜ਼ਮੀਨ ‘ਤੇ ਡਿੱਗ ਰਿਹਾ ਹੋਵੇ।
3. Dart Mission
ਤੀਜਾ ਸ਼ਬਦ Dart Mission ਹੈ ਜਿਵੇਂ ਹੀ ਗੂਗਲ ‘ਤੇ ਤੁਸੀਂ ਡਾਰਟ ਮਿਸ਼ਨ ਸਰਚ ਕਰੋਗੇ ਤਾਂ ਸਕ੍ਰੀਨ ‘ਤੇ ਇਕ ਸੈਟੇਲਾਈਟ ਆਉਂਦੀ ਹੋਈ ਦਿਖਾਈ ਦੇਵੇਗੀ ਤੇ ਥੋੜ੍ਹੀ ਦੇਰ ਬਾਅਦ ਸੈਟੇਲਾਈਟ ਗਾਇਬ ਹੋ ਜਾਵੇਗੀ। ਇਸ ਦੇ ਬਾਅਦ ਤੁਹਾਡਾ ਪੂਰਾ ਗੂਗਲ ਪੇਜ ਟੇਢਾ ਹੋ ਜਾਵੇਗਾ। ਤੁਹਾਨੂੰ ਸਭ ਕੁਝ ਟੇਢਾ ਦਿਖਾਈ ਦੇਵੇਗਾ।
4. Last of Us
ਇਹ ਕਾਫੀ ਮਜ਼ੇਦਾਰ ਹੋ ਸਕਦਾ ਹੈ। ਜਿਵੇਂ ਹੀ ਤੁਸੀਂ ਗੂਗਲ ‘ਤੇ Last of Us ਸਰਚ ਕਰੋਗੇ ਤਾਂ ਤੁਹਾਨੂੰ ਇਕ ਪੇਜ ਖੁੱਲ੍ਹੇਗਾ। ਇਸ ਪੇਜ ‘ਤੇ ਤੁਹਾਨੂੰ ਇਕ ਮਸ਼ਰੂਮ ਦਿਖਾਈ ਦੇਵੇਗਾ। ਜਿਵੇਂ ਹੀ ਤੁਸੀਂ ਇਸ ਮਸ਼ਰੂਮ ਨੂੰ ਟੈਪ ਕਰੋਗੇ ਤਾਂ ਤੁਹਾਨੂੰ ਸਕ੍ਰੀਨ ‘ਤੇ ਫੰਕਸ ਦਿਖਾਈ ਦੇਣ ਲੱਗੇਗਾ। ਤੁਸੀਂ ਜਿੰਨੀ ਵਾਰ ਮਸ਼ਰੂਮ ‘ਤੇ ਟੈਪ ਕਰੋਗੇ ਫੰਗਸ ਵਧਦਾ ਹੀ ਜਾਵੇਗਾ।