ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਲੋਕ ਸਭਾ ਚੋਣਾਂ ਦੀ ਤਿਆਰੀ ਹੋ ਰਹੀ ਹੈ। 19 ਅਪ੍ਰੈਲ ਤੋਂ ਲੈ ਕੇ 1 ਜੂਨ ਤੱਕ ਵੋਟਿੰਗ ਹੋਵੇਗੀ। ਫੇਸਬੁੱਕ ਪੇਰੇਂਟ ਕੰਪਨੀ ਮੇਟਾ ਨੇ ਵੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੰਪਨੀ ਚੋਣਾਂ ਦੌਰਾਨ ਗਲਤ ਜਾਣਕਾਰੀ ਨੂੰ ਘੱਟ ਕਰਨ ਦੀ ਪਲਾਨਿੰਗ ਬਣਾ ਰਿਹਾ ਹੈ। ਕੰਪਨੀ ਇੰਡੀਆ ਸਪੇਸੀਫਿਕ ਇਲੈਕਸ਼ਨਸ ਆਪ੍ਰੇਸ਼ਨਸ ਸੈਂਟਰ ਨੂੰ ਐਕਟਿਵ ਕਰੇਗੀ ਤਾਂ ਕਿ ਖਤਰਿਆਂ ਦੀ ਪਛਾਣ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਘੱਟ ਕੀਤਾ ਜਾ ਸਕੇ। ਮੇਟਾ ਦਾ ਕਹਿਣਾ ਹੈ ਕਿ ਸੁਰੱਖਿਆ ਲਈ ਉਨ੍ਹਾਂ ਦੇ ਦੁਨੀਆ ਭਰ ਵਿਚ 40,000 ਲੋਕ ਕੰਮ ਕਰ ਰਹੇ ਹਨ।
ਮੇਟਾ ਦਾ ਕਹਿਣਾ ਹੈ ਕਿ ਉਹ ਗਲਤ ਜਾਣਕਾਰੀ ਫੈਲਣ ਤੋਂ ਰੋਕਣ, ਚੋਣਾਂ ਵਿਚ ਦਖਲ ਨੂੰ ਹਟਾਉਣ ਤੇ ਪਾਰਦਰਸ਼ਤਾ ਵਧਾਉਣ ਦੀ ਕੋਸ਼ਿਸ਼ ਕਰੇਗੀ। ਇਸ ਨਾਲ ਆਜ਼ਾਦ ਤੇ ਨਿਰਪੱਖ ਚੋਣਾਂ ਕਰਾਉਣ ਵਿਚ ਮਦਦ ਮਿਲੇਗੀ। ਕੰਪਨੀ ਨੇ ਕਿਹਾ ਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੁਨੀਆ ਭਰ ਵਿਚ ਸਾਡੇ ਲਗਭਗ 40,000 ਲੋਕ ਕੰਮ ਕਰ ਰਹੇ ਹਨ ਤੇ 2016 ਤੋਂ ਹੁਣ ਤੱਕ ਅਸੀਂ ਇਸ ਖੇਤਰ ਵਿਚ ਟੀਮਾਂ ਤੇ ਤਕਨੀਕ ‘ਤੇ 20 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਵਿਚ ਫੇਸਬੁੱਕ, ਇੰਸਟਾਗ੍ਰਾਮ ਤੇ ਥ੍ਰੈਡਸ ‘ਤੇ 70 ਤੋਂ ਵਧ ਭਾਸ਼ਾਵਾਂ ਵਿਚ ਕੰਟੈਂਟ ਦਾ ਰਿਵਿਊ ਕਰਨ ਵਾਲੇ 15,000 ਕੰਟੈਂਟ ਰਿਵਿਊ ਸ਼ਾਮਲ ਹਨ ਜਿਨ੍ਹਾਂ ਵਿਚ 20 ਭਾਰਤੀ ਭਾਸ਼ਾਵਾਂ ਵੀ ਸ਼ਾਮਲ ਹਨ।
ਕੰਪਨੀ ਕਹਿੰਦੀ ਹੈ ਕਿ ਉਹ ਭਾਰਤ ਦੀਆਂ ਚੋਣਾਂ ਲਈ ਇਕ ਖਾਸ ਕੰਟਰੋਲ ਰੂਮ ਬਣਾਏਗੀ। ਇਸ ਕੰਟਰੋਲ ਰੂਮ ਵਿਚ ਕੰਪਨੀ ਦੇ ਕਈ ਜਾਣਕਾਰ ਲੋਕ ਜਿਵੇਂ ਜਾਸੂਸੀ ਦੇ ਮਾਮਲੇ ਸਮਝਣ ਵਾਲੇ, ਅੰਕੜਿਆਂ ਦੇ ਵਿਗਿਆਨਕ, ਇੰਜੀਨੀਅਰ, ਰਿਸਰਚ ਕਰਨ ਵਾਲੇ, ਕੰਮ ਚਲਾਉਣ ਵਾਲੇ ਤੇ ਕਾਨੂੰਨ ਤੇ ਕੰਟੈਂਟ ਨਾਲ ਜੁੜੇ ਲੋਕ ਮਿਲ ਕੇ ਚੋਣਾਂ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਪਹਿਲਾਂ ਹੀ ਪਛਾਣਨ ਦੀ ਕੋਸ਼ਿਸ਼ ਕਰਨਗੇ ਤੇ ਉਨ੍ਹਾਂ ਨੂੰ ਰੋਕਣ ਦੇ ਤਰੀਕੇ ਲੱਭਣਗੇ।
Meta ਨੇ ਇਹ ਵੀ ਦੱਸਿਆ ਕਿ ਉਹ ਭਾਰਤ ਦੇ ਚੋਣ ਕਮਿਸ਼ਨ ਨਾਲ 2019 ਤੋਂ ਵੋਲੈਂਟਰੀ ਚੋਣ ਜ਼ਾਬਤੇ ਤਹਿਤ ਮਿਲ ਕੇ ਕੰਮ ਕਰ ਰਹੇ ਹਨ। ਇਸ ਚੋਣ ਜ਼ਾਬਤੇ ਤਹਿਤ ਚੋਣ ਕਮਿਸ਼ਨ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਗਲਤ ਜਾਣਕਾਰੀ ਨੂੰ ਸਿੱਧੇ Meta ਨੂੰ ਦੱਸ ਸਕਣ।
ਇਹ ਵੀ ਪੜ੍ਹੋ : ਪੰਜਾਬ ਵਿਚ ਹੋਣ ਜਾ ਰਿਹੈ IPL ਸੀਜ਼ਨ-17 ਦਾ ਆਗਾਜ਼, ਮੋਹਾਲੀ ਦੇ ਮੁੱਲਾਂਪੁਰ ਸਟੇਡੀਅਮ ‘ਚ ਹੋਵੇਗਾ ਪਹਿਲਾ ਮੈਚ
ਮੇਟਾ ਦਾ ਕਹਿਣਾ ਹੈ ਕਿ ਉਹ ਫੇਸਬੁੱਕ, ਇੰਸਟਾਗ੍ਰਾਮ ਤੇ ਥ੍ਰੈਡਸ ਤੋਂ ਸਭ ਤੋਂ ਵਧ ਗਲਤ ਜਾਣਕਾਰੀ ਹਟਾਏਗੀ। ਇਹ ਉਹ ਚੀਜ਼ਾਂ ਹਨ ਜੋ ਲੋਕਾਂ ਨੂੰ ਵੋਟ ਪਾਉਣ ਤੋਂ ਰੋਕ ਸਕਦੀ ਹੈ ਜਾਂ ਫਿਰ ਹਿੰਸਾ ਜਾਂ ਸੱਟ ਪਹੁੰਚਾਉਣ ਵਾਲੀਆਂ ਖਬਰਾਂ ਹਨ। ਇਸ ਵਿਚ ਇਹ ਵੀ ਸ਼ਾਮਲ ਹੈ ਕੋਈ ਵੀ ਝੂਠੀ ਗੱਲ ਫੈਲਾਏ ਕਿ ਕਿਸੇ ਇਕ ਧਰਮ ਦਾ ਵਿਅਕਤੀ ਦੂਜੇ ਧਰਮ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਉਨ੍ਹਾਂ ਨੂੰ ਸੱਟ ਪਹੁੰਚਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: