ਅੱਜ ਕੱਲ੍ਹ ਸਮਾਰਟਫੋਨ ਦਾ ਇਸਤੇਮਲ ਸਿਰਫ ਗੱਲ ਕਰਨ ਤੱਕ ਸੀਮਤ ਨਹੀਂ ਰਿਹਾ ਹੈ ਸਗੋਂ ਇਸ ਦੀ ਮਦਦ ਨਾਲ ਲੋਕ ਆਪਣੇ ਕਈ ਜ਼ਰੂਰੀ ਕੰਮ ਵੀ ਕਰ ਲੈਂਦੇ ਹਨ। ਫੋਟੋਗ੍ਰਾਫੀ ਦੇ ਸ਼ੌਕੀਨ ਲੋਕਾਂ ਨੂੰ ਚੰਗੀ ਕੈਮਰਾ ਕੁਆਲਟੀ ਵਾਲਾ ਸਮਾਰਟਫੋਨ ਪਸੰਦ ਹੁੰਦਾ ਹੈ ਤਾਂ ਕਿ ਉਹ ਫੋਨ ਤੋਂ ਬੇਹਤਰ ਫੋਟੋ ਕਲਿੱਕ ਕਰ ਸਕਣ। ਕਿਸੇ ਨੂੰ ਪਾਵਰਫੁੱਲ ਪ੍ਰੋਸੈਸਰ ਵਾਲਾ ਫੋਨ ਪਸੰਦ ਹੁੰਦਾ ਤਾਂ ਕਿ ਉਹ ਮੋਬਾਈਲ ਵਿਚ ਆਨਲਾਈਨ ਗੇਮ ਬਿਨਾਂ ਰੁਕਾਵਟ ਦੇ ਖੇਡ ਸਕੇ। ਕਿਸੇ ਨੂੰ ਦਮਦਾਰ ਬੈਟਰੀ ਵਾਲਾ ਫੋਨ ਚੰਗਾ ਲੱਗਦਾ ਹੈ ਤਾਂ ਕਿ ਉਸ ਨੂੰ ਵਾਰ-ਵਾਰ ਫੋਨ ਚਾਰਜ ਨਾ ਕਰਨਾ ਪਵੇ। ਸਮਾਰਟਫੋਨ ਕੰਪਨੀਆਂ ਵੀ ਯੂਜਰਸ ਦੀ ਡਿਮਾਂਡ ਨੂੰ ਧਿਆਨ ਵਿਚ ਰੱਖਦੇ ਹੋਏ ਫੋਨ ਲਿਆ ਰਹੀ ਹੈ।
ਅਕਸਰ ਲੋਕ ਸਮਾਰਟਫੋਨ ਵਿਚ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਬਿਤਾਏ ਹੋਏ ਪਲਾਂ ਦੀ ਤਸਵੀਰ ਰੱਖਦੇ ਹਨ ਤਾਂ ਕਿ ਇਕੱਲੇ ਉਨ੍ਹਾਂ ਨੂੰ ਦੇਖ ਸਕਣ। ਕਦੇ-ਕਦੇ ਲੋਕ ਆਪਣੀ ਫੈਮਿਲੀ ਜਾਂ ਫ੍ਰੈਂਡਸ ਨਾਲ ਟ੍ਰਿਪ ‘ਤੇ ਜਾਂਦੇ ਹੋ ਤਾਂ ਫੋਟੋ ਕਲਿਕ ਕਰ ਲੈਂਦੇ ਹੋ। ਲੋਕਾਂ ਲਈ ਇਹ ਫੋਟੋ ਯਾਦਗਾਰ ਪਲ ਹੁੰਦੇ ਹਨ। ਲੋਕ ਆਪਣੇ ਫੋਨ ਵਿਚ ਆਪਣੀ ਫੇਵਰੇਟ ਫੋਟੋ ਨੂੰ ਸੇਵ ਕਰਕੇ ਰੱਖਦੇ ਹਾਂ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਕਦੇ-ਕਦੇ ਲੋਕ ਗਲਤੀ ਨਾਲ ਸਮਾਰਟਫੋਨ ਨਾਲ ਆਪਣੀ ਮਨਪਸੰਦ ਫੋਟੋ ਜਾਂ ਵੀਡੀਓ ਡਿਲੀਟ ਕਰ ਦਿੰਦੇ ਹਨ ਜਾਂ ਕਦੇ-ਕਦੇ ਬੱਚਿਆਂ ਦੇ ਹੱਥ ਵਿਚ ਫੋਨ ਜਾਣ ਨਾਲ ਉਹ ਫੋਟੋ ਨੂੰ ਡਿਲੀਟ ਕਰ ਦਿੰਦੇ ਹਨ। ਅਜਿਹੇ ਵਿਚ ਲੋਕ ਆਪਣੇ ਫੇਵਰੇਟ ਫੋਟੋ ਗੁਆ ਦਿੰਦੇ ਹਨ। ਜੇਕਰ ਤੁਸੀਂ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਪ੍ਰੇਸ਼ਾਨ ਨਾ ਹੋਵੋ। ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਡਿਲੀਟ ਹੋਈ ਫੋਟੋ ਨੂੰ ਤੁਸੀਂ ਵਾਪਸ ਲਿਆ ਸਕਦੇ ਹੋ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ 18 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਦੇ.ਹ , ਜਾਂਚ ਵਿਚ ਜੁਟੀ ਪੁਲਿਸ
ਸਮਾਰਟਫੋਨ ਵਿਚ ਰਿਸਾਈਕਲ ਬਿਨ ਨਾਂ ਦਾ ਇਕ ਫੋਲਡਰ ਹੁੰਦਾ ਹੈ।ਇਸ ਵਿਚ ਡਿਲੀਟ ਹੋਈਆਂ ਸਾਰੀਆਂ ਫੋਟੋਆਂ ਸਟੋਰ ਹੁੰਦੀਆਂ ਹਨ। ਇਥੋਂ ਤੁਸੀਂ ਆਪਣੀ ਫੋਟੋ ਨੂੰ ਰਿਸਟੋਰ ਕਰ ਸਕਦੇ ਹੋ। ਰਿਸਾਈਕਲ ਬਿਨ ਦਾ ਫੋਲਡਰ ਸਮਾਰਟਫੋਨ ਦੀ ਗੈਲਰੀ ਵਿਚ ਮਿਲ ਜਾਵੇਗਾ। ਰਿਸਾਈਕਲ ਬਿਨ ਵਿ ਚਜਾਣ ਲਈ ਗੈਲਰੀ ਦੇ ਸੱਜੇ ਕੋਨੇ ਵਿਚ ਉਪਰੋਂ ਤਿੰਨ ਬਿੰਦੂਆਂ ‘ਤੇ ਕਲਿੱਕ ਕਰੋ। ਇਥੇ ਤੁਹਾਨੂੰ ਰਿਸਾਈਕਲ ਬਿਨ ਦਾ ਫੋਲਡਰ ਮਿਲ ਜਾਵਗਾ। ਇਸ ‘ਤੇ ਕਲਿਕ ਕਰਦੇ ਹੀ ਤੁਹਾਨੂੰ ਡਿਲੀਟ ਕੀਤੀ ਹੋਈ ਫੋਟੋ ਮਿਲ ਜਾਵੇਗੀ। ਫੋਟੋ ਨੂੰ ਵਾਪਸ ਲਿਆਉਣ ਲਈ ਉਸ ‘ਤੇ ਟੈਪ ਕਰੋ। ਫਿਰ ਤੁਹਾਨੂੰ ਰਿਸਟੋਰ ਦਾ ਆਪਸ਼ਨ ਮਿਲੇਗਾ। ਇਸ ‘ਤੇ ਕਲਿੱਕ ਕਰਦੇ ਹੀ ਫੋਟੋ ਆਪਣੇ ਪੁਰਾਣੇ ਫੋਲਡਰ ਵਿਚ ਪਹੁੰਚ ਜਾਵੇਗੀ। ਤੁਸੀਂ ਗੈਲਰੀ ਵਿਚ ਜਾ ਕੇ ਫੋਟੋ ਨੂੰ ਦੇਖ ਸਕਦੇ ਹੋ। ਰਿਸਾਈਕਲ ਬਿਨ ਦਾ ਫੋਲਡਰ ਤੁਹਾਨੂੰ ਫਾਈਲ ਮੈਨੇਜਰ ਵਿਚ ਵੀ ਮਿਲ ਜਾਵੇਗਾ। ਪਰ ਯਾਦ ਰਹੇ ਕਿ ਰਿਸਾਈਕਲ ਬਿਨ ਵਿਚ ਫੋਟੋ 30 ਦਿਨਾਂ ਤੱਕ ਹੀ ਰਹਿੰਦੀ ਹੈ। ਤੁਸੀਂ 30 ਦਿਨਾਂ ਦੇ ਅੰਦਰ ਡਿਲੀਟ ਕੀਤੀ ਫੋਟੋ ਨੂੰ ਹੀ ਰਿਸਟੋਰ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ –