ਜੀਮੇਲ ਅੱਜ ਦੇ ਸਮੇਂ ਵਿਚ ਇਕ ਜ਼ਰੂਰੀ ਪਲੇਟਫਾਰਮ ਹੈ। ਜੇਕਰ ਤੁਸੀਂ ਐਂਡ੍ਰਾਇਡ ਯੂਜ਼ਰ ਹੈ ਤਾਂ ਜੀਮੇਲ ‘ਤੇ ਅਕਾਊਂਟ ਹੋਣਾ ਤਾਂ ਜ਼ਰੂਰੀ ਹੋ ਜਾਂਦਾ ਹੈ। ਐਂਡ੍ਰਾਇਡ ਫੋਨ ਚਲਾਉਣਾ ਹੈ ਤਾਂ ਗੂਗਲ ਅਕਾਊਂਟ ਪਾਉਣਾ ਹੀ ਪੈਂਦਾ ਹੈ। ਹੁਣ ਕਿਤੇ ਸ਼ਾਪਿੰਗ ਕਰਨਾ ਜਾਣਾ ਹੋਵੇ ਜਾਂ ਫਿਰ ਕਿਸੇ ਸਰਵੇ ਵਿਚ ਜਾਂ ਆਨਲਾਈਨ ਕਿਸੇ ਕੰਮ ਲਈ ਈ-ਮੇਲ ਆਈਡੀ ਐਂਟਰ ਕਰਨਾ ਪੈਂਦਾ ਹੈ। ਅਜਿਹੇ ਵਿਚ ਸਾਡਾ ਜੀਮੇਲ ਪ੍ਰਮੋਸ਼ਨਲ ਆਫਰ ਤੇ ਈ-ਮੇਲ ਨਾਲ ਕਦੋਂ ਭਰ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਅਜਿਹੇ ਵਿਚ ਕਈ ਵਾਰ ਇਹ ਵੀ ਟੈਨਸ਼ਨ ਰਹਿੰਦੀ ਹੈ ਕਿ ਕਿਤੇ ਫਾਲਤੂ ਈ-ਮੇਲ ਦੇ ਚੱਕਰ ਵਿਚ ਸਾਡੇ ਕੋਲੋਂ ਕੋਈ ਜ਼ਰੂਰੀ ਈ-ਮੇਲ ਨਾਲ ਛੁੱਟ ਜਾਵੇ।
ਮਗਰ ਇਕ-ਇਕ ਈ-ਮੇਲ ‘ਤੇ ਜਾ ਕੇ ਅਨਸਬਸਕ੍ਰਾਈ ਕਰਨਾ ਵੀ ਆਸਾਨ ਕੰਮ ਨਹੀਂ ਹੈ ਪਰ ਹੁਣ ਇਹ ਕੰਮ ਆਸਾਨ ਹੋ ਗਿਆ ਹੈ। ਦਰਅਸਲ ਗੂਗਲ ਨੇ ਜੀਮੇਲ ਅਕਾਊਂਟ ਲਈ ਨਵਾਂ Unsubscribe ਬਟਨ ਪੇਸ਼ ਕੀਤਾ ਹੈ, ਇਹ ਬਟਨ ਵੈੱਬ ਤੇ ਫੋਨ ਦੋਵਾਂ ਲਈ ਹੈ।
ਗੂਗਲ ਦੇ ਆਫੀਸ਼ੀਅਲ ਬਲਾਗ ਪੋਸਟ ਮੁਤਾਬਕ ਜਦੋਂ Unsubscribe ਬਟਨ ਕਲਿਕ ਕੀਤਾ ਜਾਵੇਗਾ ਜੋ ਜੀਮੇਲ HTTP ਰਿਕਵੈਸਟ ਭੇਜੇਗਾ ਜਾਂ ਫਿਰ ਸੈਂਡਰ ਨੂੰ ਈ-ਮੇਲ ਸੈਂਡ ਕਰੇਗਾ ਕਿ ਯੂਜ਼ਰ ਦੇ ਈ-ਮੇਲ ਐਂਡ੍ਰਾਇਡਸ ਨੂੰ ਮੇਲਿੰਗ ਲਿਸਟ ਤੋਂ ਹਟਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡੀ ਵਾਰ/ਦਾਤ, ਘਰ ‘ਚੋਂ ਮਿਲੀਆਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ, ਸੁਸਾਈਡ ਨੋਟ ਵੀ ਹੋਇਆ ਬਰਾਮਦ
ਫੋਨ ‘ਤੇ ਕੰਪਨੀ ਲਈ Unsubscribe ਬਟਨ ਨੂੰ ਤਿੰਨ ਡਾਟ ਮੈਨਿਊ ਵਿਚ ਦਿੱਤਾ ਹੈ। ਇਹ ਆਪਸ਼ਨ ਦੋਵੇਂ ਐਂਡ੍ਰਾਇਟ ਤੇ iOS ਦੋਵੇਂ ਡਿਵਾਈਸ ਲਈ ਉਪਲਬਧ ਹੈ। ਕੰਪਨੀ ਨੇ ਕਿਹਾ ਕਿ ਇਹ ਫਚੀਰਰ ਸਾਰੇ ਗੂਗਲ ਵਰਕਸਪੇਸ ਤੇ iOS ਡਿਵਾਈਸ ‘ਤੇ ਪਰਸਨਲ ਗੂਗਲ ਅਕਾਊਂਟ ਵਾਲੇ ਯੂਜਰਸ ਲਈ ਉਪਲਬਧ ਹੈ ਤੇ ਵੈੱਬ ਯੂਜਰਸ ਨੂੰ ਜਲਦ ਹੀ ਇਸ ਸਹੂਲਤ ਦਾ ਫਾਇਦਾ ਮਿਲ ਜਾਵੇਗਾ। ਵੈੱਬ ‘ਤੇ ਕਿਸੇ ਵੀ ਈ-ਮੇਲ ਅਡ੍ਰੈੱਸ ਦੇ ਦੇ ਨਾਲ ਹੀ Unsubscribe ਦਾ ਆਪਸ਼ਨ ਮਿਲੇਗਾ ਯਾਨੀ ਕਿ ਜੇਕਰ ਤੁਹਾਨੂੰ ਕਿਸੇ ਕੰਪਨੀ ਦੇ ਈ-ਮੇਲ ਤੋਂ ਛੁਟਕਾਰਾ ਪਾਉਣਾ ਹੈ ਤਾਂ ਇਸ ਨੂੰ ਆਸਾਨੀ ਨਾਲ ਇਕ ਬਟਨ ਦਬਾ ਕੇ ਕੀਤਾ ਜਾ ਸਕਦਾ ਹੈ। ਗੂਗਲ ਨੇ ਲਿਖਿਆ ਕਿ ਅਸੀਂ ਬਟਨ ਦੇ ਟੈਕਸਟ ਨੂੰ ਬਦਲ ਰਹੇ ਹਾਂ ਤਾਂ ਕਿ ਯੂਜਰਸ ਲਈ ਇਹ ਸਪੱਸ਼ਟ ਹੋ ਸਕੇ ਕਿ ਉਹ Unsubscribing ਕਰਨ ਜਾਂ ਕਿਸੇ ਮੈਸੇਜ ਨੂ ਸਪੈਮ ਵਜੋਂ ਰਿਪੋਰਟ ਕਰਨ ਵਿਚ ਸਿਲੈਕਟ ਕਰ ਸਕੇ।