ਜੇਕਰ ਸਾਨੂੰ ਇੰਟਰਨੈੱਟ ‘ਤੇ ਕੁਝ ਵੀ ਸਰਚ ਕਰਨਾ ਹੁੰਦਾ ਹੈ ਤਾਂ ਅਸੀਂ ਤੁਰੰਤ ਗੂਗਲ ਕਰਦੇ ਹਾਂ। ਇਹ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਹੈ ਜਿਸ ਦਾ ਇਸਤੇਮਾਲ ਕਈ ਅਰਬ ਲੋਕ ਕਰਦੇ ਹਨ। ਤੁਹਾਨੂੰ ਦੇਖਣਾ ਹੋਵੇਗਾ ਕਿ ਜਦੋਂ ਅਸੀਂ ਗੂਗਲ ‘ਤੇ ਕੁਝ ਸਰਚ ਕਰਦੇ ਹਾਂ ਤਾਂ ਇਕੱਠੇ ਕਈ ਰਿਜ਼ਲਟ ਸਾਹਮਣੇ ਆਉਂਦੇ ਹਨ। ਜੇਕਰ ਸਾਨੂੰ ਉਪਰ ਵਾਲੇ ਰਿਜ਼ਲਟ ਪਸੰਦ ਨਹੀਂ ਆਉਂਦੇ ਤਾਂ ਅਸੀਂ ਹੇਠਾਂ ਸਕ੍ਰਾਲ ਕਰਦੇ ਹਾਂ। ਹੇਠਾਂ ਸਕ੍ਰਾਲ ਕਰਨ ਦਾ ਸਿਲਸਿਲਾ ਕਦੇ ਨਹੀਂ ਰੁਕਦਾ। ਅਸੀਂ ਬਸ ਸਕ੍ਰਾਲ ਕਰਦੇ ਰਹਿੰਦੇ ਹਾਂ। ‘ਮੋਰ ਰਿਜ਼ਲਟ’ ‘ਤੇ ਕਲਿੱਕ ਕਰਨ ਨਾਲ ਤੁਹਾਨੂੰ ਫਿਰ ਤੋਂ ਸਰਚ ਰਿਜ਼ਲਟ ਦਿਖਣ ਲੱਗਦੇ ਹਨ। ਇਹ ਗੂਗਲ ਦਾ ਇਨਫਿਨਿਟ ਸਕ੍ਰਾਲ ਸਰਚ ਫੀਚਰ ਹੈ।
ਬੀਤੇ ਕੁਝ ਸਾਲਾਂ ਤੋਂ ਦੁਨੀਆ ਭਰ ਦੇ ਲੋਕ ਇਸ ਫੀਚਰ ਦਾ ਫਾਇਦਾ ਚੁੱਕ ਰਹੇ ਹਨ। ਹਾਲਾਂਕਿ ਹੁਣ ਇਹ ਫੀਚਰ ਤੁਹਾਨੂੰ ਅਲਵਿਦਾ ਕਹਿ ਰਿਹਾ ਹੈ। ਗੂਗਲ ਨੇ ਸਰਜ ਇੰਜਣ ਤੋਂ ਇਨਫਿਨਿਟ ਸਕ੍ਰਾਲ ਸਰਚ ਫੀਚਰ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਗੂਗਲ ਦਾ ਇਹ ਫੀਚਰ ਸੋਸ਼ਲ ਮੀਡੀਆ ‘ਤੇ ਕਦੇ ਨਾ ਖਤਮ ਹੋਣ ਵਾਲੇ ਸੋਸ਼ਲ ਮੀਡੀਆ ਫੀਡ ਵਾਂਗ ਹੈ। ਕੰਪਨੀ ਨੇ ਇਨਫਿਨਿਟ ਸਕ੍ਰਾਲ ਫੀਚਰ ਨੂੰ ਮੋਬਾਈਲ ਲਈ ਅਕਤੂਬਰ 2021 ਵਿਚ ਲਾਂਚ ਕੀਤਾ ਸੀ। ਡੈਸਕਟਾਪ ਯੂਜਰਸ ਲਈ ਇਹ ਫੀਚਰ 2022 ਦੇ ਅਖੀਰ ਵਿਚ ਜਾਰੀ ਕੀਤਾ ਗਿਆ। ਆਉਣ ਵਾਲੇ ਕੁਝ ਮਹੀਨਿਆਂ ਵਿਚ ਸਮਾਰਟਫੋਨ ਸਰਚ ਰਿਜ਼ਲਟ ਤੋਂ ਵੀ ਇਨਫਿਨਿਟ ਸਕ੍ਰਾਲ ਸਰਚ ਫੀਚਰ ਨੂੰ ਹਟਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਬੀਮਾ ਪਾਲਿਸੀ ਦੇ ਨਾਂ ‘ਤੇ ਹੋ ਰਹੀ ਧੋਖਾਧੜੀ, LIC ਨੇ ਗਾਹਕਾਂ ਨੂੰ ਕੀਤਾ ਸਾਵਧਾਨ!
ਮੋਬਾਈਲ ਯੂਜਰਸ ਲਈ ਨਵੇਂ ਫੀਚਰ ਵਜੋਂ More Results ਆਪਸ਼ਨ ਆਏਗਾ। ਇਸ ‘ਤੇ ਕਲਿੱਕ ਕਰਨ ਨਾਲ ਤੁਸੀਂ ਅੱਗੇ ਦੇ ਸਰਚ ਰਿਜ਼ਲਟ ਦੇਖ ਸਕੋਗੇ। ਸਰਚ ਇੰਜਣ ਮੁਤਾਬਕ ਸਰਚ ਇੰਜਣ ਵਿਚ ਇਨਫਿਨਿਟ ਸਕ੍ਰਾਲ ਫੀਚਰ ਬੰਦ ਕਰਨ ਦੇ ਪਿੱਛੇ ਗੂਗਲ ਦਾ ਕਹਿਣਾ ਹੈ ਕਿ ਇਸ ਫੀਚਰ ਨੂੰ ਹਟਾਉਣ ਨਾਲ ਰਿਜ਼ਲਟ ਜਲਦ ਦਿਖਣਗੇ। ਅਜੇ ਤੱਕ ਜੋ ਰਿਜ਼ਲਟ ਯੂਜਰ ਨੂੰ ਨਹੀਂ ਚਾਹੀਦੇ ਉਹ ਵੀ ਆਟੋਮੈਟਿਕਲੀ ਆ ਜਾਂਦੇ ਹਨ ਪਰ ਅਪਡੇਟ ਦੇ ਬਾਅਦ ਅਜਿਹਾ ਨਹੀਂ ਹੋਵੇਗਾ।