ਇੰਟਰਨੈੱਟ ਦਾ ਇਸਤੇਮਾਲ ਕਰਦੇ ਸਮੇਂ ਤੁਹਾਨੂੰ ਕਾਫੀ ਜਾਗਰੂਕ ਰਹਿਣਾ ਪੈਂਦਾ ਹੈ। ਇਕ ਗਲਤੀ ਦੀ ਵਜ੍ਹਾ ਨਾਲ ਤੁਹਾਡਾ ਭਾਰੀ ਨੁਕਸਾਨ ਹੋ ਸਕਦਾ ਹੈ। ਹੁਣ ਇਸ ਨੂੰ ਲੈ ਕੇ ਭਾਰਤ ਸਰਕਾਰ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਸਰਕਾਰ ਲਈ ਕੰਮ ਕਰਨ ਵਾਲੀ ਸਾਈਬਰ ਸੁਰੱਖਿਆ ਏਜੰਸੀ CERT-In ਨੇ ਗੂਗਲ ਕ੍ਰੋਮ ਯੂਜਰਸ ਲਈ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿਚ ਗੂਗਲ ਕ੍ਰੋਮ ਵਿਚ ਮੌਜੂਦ ਕਈ ਖਾਮੀਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਖਾਮੀਆਂ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਵਾਰਨਿੰਗ ਦਿੱਤੀ ਗਈ ਹੈ।
CERT-In ਨੇ ਸਿਰਫ ਇਨ੍ਹਾਂ ਖਾਮੀਆਂ ਨੂੰ ਉਜਾਗਰ ਨਹੀਂ ਕੀਤਾ ਸਗੋਂ ਕਿਹਾ ਹੈ ਕਿ ਇਸ ਨਾਲ ਸਕੈਮਰਸ ਵੱਲੋਂ ਫਾਇਦਾ ਚੁੱਕਿਆ ਜਾ ਸਕਦਾ ਹੈ ਕਿਉਂਕਿ ਇਹ ਮਾਮੂਲੀ ਖਾਮੀਆਂ ਨਹੀਂ ਹਨ ਸਗੋਂ ਇਸ ਨਾਲ ਲੋਕਾਂ ਨੂੰ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਹੈ। ਇਸ ਨਾਲ ਯੂਜਰਸ ਦੇ ਪੂਰੇ ਸਿਸਟਮ ‘ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਲਰਟ ਰਹੋ।
ਗੂਗਲ ਕ੍ਰੋਮ ਦੇ ਸਪੇਸੀਫਿਕੇਸ਼ਨ ਕੰਪੋਨੈਂਟ ਵਿਚ ਕੁਝ ਖਾਮੀਆਂ ਵੀ ਹਨ। ਇਕ ਅਜਿਹਾ ਹੀ Error FedCM ਵੀ ਹੈ ਜਿਸ ਦੀ ਮਦਦ ਨਾਲ ਯੂਜਰਸ ਦੇ ਡਾਟੇ ਵਿਚ ਹੇਰਾਫੇਰੀ ਕੀਤੀ ਜਾ ਸਕਦੀ ਹੈ। ਇਸ ਵਿਚ ਕੋਡ ਐਗਜ਼ੀਕਿਊਸ਼ਨ ਵੀ ਕੀਤਾ ਜਾ ਸਕਦਾ ਹੈ। ਯਾਨੀ ਤੁਹਾਡਾ ਡਾਟਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਟਰਾਂਸਫਰ ਕੀਤਾ ਜਾ ਸਕਦਾ ਹੈ। ਸਿਸਟਮ ‘ਤੇ ਹਮਲਾ ਕਰਨ ਵਾਲੇ ਸਕੈਮਰਸ ਇਨ੍ਹਾਂ ਵੈੱਬ ਪੇਜ ‘ਤੇ ਆਸਾਨੀ ਨਾਲ ਪਹੁੰਚ ਸਕਦੇ ਹਨ ਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਇਹ ਵੀ ਪੜ੍ਹੋ : ਵੱਡੀ ਖਬਰ: MP ਪ੍ਰਨੀਤ ਕੌਰ ਨੇ ਫੜ੍ਹਿਆ ਭਾਜਪਾ ਦਾ ਪੱਲਾ, ਪਟਿਆਲਾ ਤੋਂ ਲੜ ਸਕਦੇ ਨੇ ਚੋਣ !
ਨੋਟਿਸ ਵਿਚ ਕਿਹਾ ਗਿਆ ਹੈ ਕਿ ਯੂਜਰਸ ਦਾ ਸੈਂਸੇਟਿਵ ਡਾਟਾ ਵੀ ਚੋਰੀ ਹੋ ਸਕਦਾ ਹੈ। ਇਸ ਲਈ ਕਦੇ ਵੀ ਤੁਹਾਡੇ ਸਿਸਟਮ ਵਿਚ ਕੋਈ ਪਾਪਅੱਪ ਨਜ਼ਰ ਆਏ ਤਾਂ ਇਸ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੇ ਸਿਸਟਮ ਵਿਚ ਅਜਿਹੇ ਐਪਸ ਨੂੰ ਇੰਸਟਾਲ ਕਰ ਦਿੰਦਾ ਹੈ ਜੋ ਤੁਹਾਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ। ਬਚਣ ਲਈ ਤੁਹਾਨੂੰ ਇਸ ਨੂੰ ਅਪਡੇਟ ਕਰਕੇ ਰੱਖਣਾ ਚਾਹੀਦਾ ਹੈ।